ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।
22 ਸਾਲਾਂ ਮਗਰੋਂ ਆਈਵੀਐੱਫ ਜ਼ਰੀਏ ਮਾਂ-ਬਾਪ ਬਣਿਆ ਇਹ ਜੋੜਾ ਭਾਵੁਕ ਹੋਇਆ
ਇੰਡੋਨੇਸ਼ੀਆ ਦੇ ਇਸ ਜੋੜੇ ਨੂੰ 22 ਸਾਲਾਂ ਦੀ ਉਡੀਕ ਮਗਰੋਂ ਆਈਵੀਐੱਫ ਜ਼ਰੀਏ ਜੌੜੇ ਬੱਚੇ ਹੋਏ ਹਨ।
ਇਸ ਜੋੜੇ ਨੇ ਮਾਂ-ਬਾਪ ਬਣਨ ਦੀ ਉਮੀਦ ਲਗਭਗ ਛੱਡ ਦਿੱਤੀ ਸੀ ਪਰ ਹਾਲ ਹੀ ਵਿੱਚ ਆਈਵੀਐੱਫ ਤਕਨੀਕ ਜ਼ਰੀਏ ਇਨ੍ਹਾਂ ਦੀ ਕਈ ਸਾਲਾਂ ਦੀ ਉਡੀਕ ਖਤਮ ਹੋਈ ਹੈ।
ਡਾਕਟਰਾਂ ਨੇ ਦੱਸਿਆ ਕਿ ਆਈਵੀਐੱਫ ਟ੍ਰੀਟਮੈਂਟ ਦੀ ਸ਼ੁਰੂਆਤ ਸਮੇਂ ਸਕਸੈੱਸ ਰੇਟ ਘੱਟ ਸੀ ਕਿਉਂਕਿ ਔਰਤ ਨੂੰ ਪ੍ਰੀ-ਮੀਨੋਪੋਜ਼ ਦੇ ਲੱਛਣ ਦਿਖਾਈ ਦੇਣ ਲੱਗੇ ਸਨ।
ਪਿਤਾ ਮੁਤਾਬਕ ਆਈਵੀਐੱਫ ਹੀ ਉਨ੍ਹਾਂ ਕੋਲ ਇੱਕ ਆਖਰੀ ਰਾਹ ਬਚਿਆ ਸੀ ਅਤੇ ਜੇਕਰ ਇਸ ਤੋਂ ਬਾਅਦ ਵੀ ਬੱਚੇ ਪੈਦਾ ਨਾ ਹੁੰਦੇ ਤਾਂ ਉਹ ਅੱਗੇ ਕੋਸ਼ਿਸ਼ ਹੀ ਛੱਡ ਦਿੰਦੇ।
ਜੁਲਾਈ ਮਹੀਨੇ ਵਿੱਚ ਔਰਤ ਵੱਲੋਂ ਇੱਕ ਮੁੰਡੇ ਅਤੇ ਇੱਕ ਕੁੜੀ ਨੂੰ ਜਨਮ ਦਿੱਤਾ ਗਿਆ। ਬੱਚਿਆਂ ਦੇ ਪੈਦਾ ਹੋਣ ਉੱਤੇ ਮਾਤਾ-ਪਿਤਾ ਬੇਹੱਦ ਭਾਵੁਕ ਹੁੰਦੇ ਨਜ਼ਰ ਆਏ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ