ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।
BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
ਦਲੇਰ ਮਹਿੰਦੀ: ਜਦੋਂ 'ਬੋਲੋ ਤਾ ਰਾ ਰਾ' ਗਾਣੇ ਨਾਲ ਧੂਮ ਮਚਾਉਣ ਵਾਲੇ ਦਲੇਰ ਮਹਿੰਦੀ ਨੂੰ ਅਮਿਤਾਭ ਬੱਚਨ ਦਾ ਕਾਲ ਆਇਆ ਸੀ
‘ਬੋਲੋ ਤਾ ਰਾ ਰਾ’ ਨਾਲ ਦੁਨੀਆ ਭਰ ਵਿੱਚ ਪਛਾਣ ਬਣਾਉਣ ਵਾਲੇ ਦਲੇਰ ਮਹਿੰਦੀ ਉੱਤਰਾਖੰਡ ਵਿੱਚ ਲਾਈਵ ਸ਼ੋਅ ਦੌਰਾਨ ਲੱਗੇ ਇਲਜ਼ਾਮਾਂ ਕਾਰਨ ਵਿਵਾਦਾਂ ਵਿੱਚ ਘਿਰੇ, ਕਈ ਕਲਾਕਾਰ ਆਏ ਹੱਕ ਵਿੱਚ।
ਉੱਤਰੀ ਕੋਰੀਆ ਦੇ ਲੀਡਰ ਕਿਮ ਜੋਂਗ ਉਨ ਦੀਆਂ ਮੌਤ ਦੀਆਂ ਅਫ਼ਵਾਹਾਂ ਵਾਰ-ਵਾਰ ਕਿਉਂ ਸਾਹਮਣੇ ਆਉਂਦੀਆਂ ਹਨ
ਬਿਨਾਂ ਕਿਸੇ ਪੁਖ਼ਤਾ ਸਬੂਤ ਦੇ ਫੈਲੀ ਅਫ਼ਵਾਹ ਤੋਂ ਬਾਅਦ ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਨੇ ਤਾਨਾਸ਼ਾਹ ਕਿਮ ਜੋਂਗ ਉਨ ਦੀਆਂ ਉਨ੍ਹਾਂ ਦੀ ਧੀ ਨਾਲ ਤਸਵੀਰਾਂ ਜਾਰੀ ਕੀਤੀਆਂ ਹਨ।
ਪਿਤਾ ਜਿਸ ਨੂੰ ਆਪਣੇ 58 ਬੱਚਿਆਂ ਦੇ ਨਾਮ ਤੱਕ ਯਾਦ ਨਹੀਂ ਰਹਿੰਦੇ, ਰੋਜ਼ ਰਾਤ ਨੂੰ ਗਿਣਤੀ ਕਰਨੀ ਪੈਂਦੀ ਹੈ
ਮੁਹੰਮਦ ਸਾਦਿਕ ਮੁਤਾਬਕ, ਉਨ੍ਹਾਂ ਦੀਆਂ ਚਾਰੋਂ ਪਤਨੀਆਂ ਦਾ ਵਿਆਹ ਘੱਟ ਉਮਰ ਵਿੱਚ ਹੋਇਆ ਸੀ ਅਤੇ ਨਿਕਾਹ ਵੇਲੇ ਉਨ੍ਹਾਂ ਦੀ ਉਮਰ 13 ਤੋਂ 16 ਸਾਲ ਦੇ ਵਿਚਕਾਰ ਸੀ...
ਜੀਓ ਦੇ ਆਈਪੀਓ ਨੇ ਖੁੱਲ੍ਹਦੇ ਹੀ ਰਿਕਾਰਡ ਬਣਾਇਆ ਹੈ, ਜਾਣੋ ਕੀ ਹੈ ਇਹ ਰਿਕਾਰਡ ਅਤੇ ਆਈਪੀਓ ਕੀ ਹੁੰਦਾ ਹੈ
ਜੀਓ ਇਸ ਆਈਪੀਓ ਦੇ ਜ਼ਰੀਏ 30, 213 ਕਰੋੜ ਰੁਪਏ ਇਕੱਠਾ ਕਰੇਗੀ। ਕਿਹਾ ਗਿਆ ਹੈ ਕਿ ਕੰਪਨੀ ਇਸ ਰਕਮ ਦੀ ਵਰਤੋਂ ਆਪਣਾ ਕਰਜ਼ਾ ਚੁਕਾਉਣ ਅਤੇ ਰਿਲਾਇੰਸ ਜੀਓ ਇਨਫੋਕੌਮ ਦਾ ਵਿਸਥਾਰ ਕਰਨ ਵਿੱਚ ਕਰੇਗੀ।
'ਨੌਕਰੀ ਲੱਭ ਰਹੀ ਸੀ, ਉਦੋਂ ਹੀ ਗਾਣਾ ਵਾਇਰਲ ਹੋ ਗਿਆ', 'ਛੱਲੜੇ ਛੱਲੜੇ ਵਾਲ' ਗਾਉਣ ਕਰਕੇ ਮਸ਼ਹੂਰ ਹੋਈ ਪੰਜਾਬ ਦੀ ਇਹ ਕੁੜੀ
ਦੋਵੇਂ ਗਾਇਕ ਕਹਿੰਦੇ ਹਨ ਕਿ ਉਨ੍ਹਾਂ ਨੂੰ ਅਜੇ ਵੀ ਭਾਰਤ ਤੋਂ ਬਹੁਤ ਪਿਆਰ ਮਿਲ ਰਿਹਾ ਹੈ।
ਪਰਵਿੰਦਰ ਸਿੰਘ ਝੋਟਾ ਕਤਲ ਕੇਸ ਤੋਂ ਲੈ ਕੇ ਨਾਜਾਇਜ਼ ਮਾਈਨਿੰਗ ਤੱਕ, ਪੰਜਾਬ ਦੇ ਉਹ ਮਾਮਲੇ ਜਿਨ੍ਹਾਂ ਦੀ ਜਾਂਚ ਸੀਬੀਆਈ ਕਰ ਰਹੀ ਹੈ
ਪੰਜਾਬ ਦੇ ਕਈ ਚਰਚਿਤ ਮਾਮਲਿਆਂ ਦੀ ਜਾਂਚ ਸੀਬੀਆਈ ਕਰ ਰਹੀ ਹੈ। ਇਨ੍ਹਾਂ ਮਾਮਲਿਆਂ ਨੇ ਸਿਆਸੀ ਹਲਚਲ ਵੀ ਵਧਾਈ ਹੈ।
ਟਾਈਗਰ ਸ਼ਰੌਫ਼ 'ਤੇ ਹਮਲਾ: ਪੁਲਿਸ ਦਾ ਦਾਅਵਾ, 'ਅੰਮ੍ਰਿਤਸਰ ਤੋਂ ਕੁੜੀਆਂ ਹਥਿਆਰ ਲੈ ਕੇ ਮੁੰਬਈ ਪਹੁੰਚੀਆਂ', ਇਨ੍ਹਾਂ ਕੁੜੀਆਂ ਬਾਰੇ ਪੁਲਿਸ ਨੇ ਕੀ ਕਿਹਾ
ਅਦਾਕਾਰ ਟਾਈਗਰ ਸ਼ਰੌਫ਼ 'ਤੇ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਵੀ ਦੋ ਔਰਤਾਂ ਸਮੇਤ ਚਾਰ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿੱਚ ਹੁਣ ਤੱਕ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਗਿਣਤੀ ਸੱਤ ਹੋ ਗਈ ਹੈ।
ਕੀ ਤੁਹਾਡੇ ਚਿਹਰੇ ਦੀ ਇੱਕ ਸਧਾਰਨ ਤਸਵੀਰ ਦੱਸ ਸਕਦੀ ਹੈ ਕਿ ਤੁਸੀਂ ਕਿੰਨੇ ਬਿਮਾਰ ਹੋ, ਨਵੀਂ ਤਕਨੀਕ ਇਹ ਦਾਅਵਾ ਕਰ ਰਹੀ ਹੈ
‘ਫੇਸ ਸਰਵਾਈਵਲ’ ਏਆਈ ਟੂਲ਼ ਸੁਝਾਅ ਦਿੰਦੀ ਹੈ ਕਿ ਅੱਖਾਂ ਹੇਠਲਾ ਹਿੱਸਾ ਅਤੇ ਨੱਕ ਦੇ ਉੱਪਰਲੇ ਹਿੱਸੇ ਦੇ ਆਲੇ-ਦੁਆਲੇ ਦਾ ਹਿੱਸਾ ਚਿਹਰੇ ਦੇ ਸਭ ਤੋਂ ਅਹਿਮ ਹਿੱਸੇ ਹਨ ਜਿਨ੍ਹਾਂ ਦਾ ਮੁਲਾਂਕਣ ਇਹ ਅੰਦਾਜ਼ਾ ਲਾਉਣ ਲਈ ਕੀਤਾ ਜਾ ਸਕਦਾ ਹੈ ਕਿ ਕਿਸੇ ਕੋਲ ਜਿਉਣ ਲਈ ਕਿੰਨਾ ਸਮਾਂ ਬਚਿਆ ਹੋ ਸਕਦਾ ਹੈ।
ਸਾਊਦੀ ਅਰਬ ਵਿੱਚ ਮੌਤ ਦੀ ਸਜ਼ਾ ਪਾਉਣ ਵਾਲੇ ਬੰਗਲਾਦੇਸ਼ੀ ਮਰਦ ਤੇ ਔਰਤ ਬਾਰੇ ਕੀ ਪਤਾ ਲੱਗਿਆ
ਪਿਛਲੇ ਬੁੱਧਵਾਰ ਸਾਊਦੀ ਅਰਬ ਦੇ ਮੀਡੀਆ ਵਿਚ ਇੱਕ ਬੰਗਲਾਦੇਸ਼ੀ ਮਹਿਲਾ ਅਤੇ ਪੁਰਸ਼ ਨੂੰ ‘ਅਨੈਤਿਕ ਹਰਕਤ’ ਦੇ ਇਲਜ਼ਾਮ ਵਿੱਚ ਸਜ਼ਾ-ਏ-ਮੌਤ ਦਿੱਤੇ ਜਾਣ ਦੀ ਖ਼ਬਰ ਦਿਖਾਈ ਗਈ ਸੀ।
ਬੀਬੀਸੀ ਵਿਸ਼ੇਸ਼
ਨਸਲੀ ਧੱਕੇਸ਼ਾਹੀ ਦਾ ਸ਼ਿਕਾਰ ਹੋਏ ਵਿਜੇ ਸਿੰਘ ਨੂੰ ਗਵਾਉਣ ਦਾ ਦਰਦ: 'ਉਸ ਨੂੰ ਪਰੇਸ਼ਾਨ ਉਸ ਦੀ ਪਛਾਣ ਅਤੇ ਦਿੱਖ ਕਾਰਨ ਕੀਤਾ ਗਿਆ ਕਿਉਂਕਿ ਉਹ ਦਸਤਾਰਧਾਰੀ ਸਿੱਖ ਸੀ'
ਇੱਕ "ਪਰਵਾਹ ਕਰਨ ਵਾਲੇ" ਵੱਡੇ ਭਰਾ ਵਜੋਂ ਜਾਣੇ ਜਾਂਦੇ, ਮੈਨਚੈਸਟਰ ਯੂਨਾਈਟਿਡ ਦੇ ਕੱਟੜ ਪ੍ਰਸ਼ੰਸਕ ਬਾਰੇ ਕਿਹਾ ਜਾਂਦਾ ਸੀ ਕਿ ਉਹ ਇੱਕ "ਆਤਮ-ਵਿਸ਼ਵਾਸੀ" ਅਤੇ "ਹਰਮਨਪਿਆਰਾ" ਮੁੰਡਾ ਸੀ, ਜਦੋਂ ਤੱਕ ਉਸ ਨੂੰ ਨਸਲਵਾਦੀ ਧੱਕੇਸ਼ਾਹਾਂ ਵੱਲੋਂ ਨਿਸ਼ਾਨਾ ਨਹੀਂ ਬਣਾਇਆ ਜਾਣ ਲੱਗਾ।
ਜੰਮੂ ਕਸ਼ਮੀਰ 'ਚ ਪੰਜਾਬੀ ਨੂੰ ਸਰਕਾਰੀ ਭਾਸ਼ਾ ਦਾ ਦਰਜਾ ਦੇਣ ਲਈ ਲੜਾਈ ਕਿੰਨੀ ਨੇੜੇ ਪਹੁੰਚੀ, ਇੱਥੇ ਪੰਜਾਬੀ ਦਾ ਕੀ ਇਤਿਹਾਸ ਹੈ?
ਜੰਮੂ-ਕਸ਼ਮੀਰ ਵਿੱਚ ਪੰਜਾਬੀ ਨੂੰ ਸਰਕਾਰੀ ਭਾਸ਼ਾ ਦਾ ਦਰਜਾ ਦਿਵਾਉਣ ਲਈ ਸਿੱਖ ਭਾਈਚਾਰੇ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਸਰਕਾਰ ਦੇ ਭਰੋਸੇ ਮਗਰੋਂ ਧਰਨਾ ਖ਼ਤਮ ਹੋਇਆ, ਪਰ ਮੰਗ ਅਜੇ ਬਾਕੀ ਹੈ।
ਕੈਨੇਡਾ ਦੇ ਐਲਬਰਟਾ ਵਿੱਚ ਲੋਕਾਂ ਨੇ ਕੈਨੇਡਾ ਦੇ ਨਾਲ ਰਹਿਣ ਨੂੰ ਚੁਣਿਆ, ਰੈਫਰੈਂਡਮ ਬਾਰੇ ਪੂਰਾ ਮਸਲਾ ਸਮਝੋ
ਕੈਨੇਡਾ ਦੇ ਅਲਬਰਟਾ ਸੂਬੇ ਵਿੱਚ ਵੱਖਵਾਦੀ ਲਹਿਰ ਦੇ ਬਾਵਜੂਦ, ਸ਼ੁਰੂਆਤੀ ਨਤੀਜਿਆਂ ਮੁਤਾਬਕ 76.5 ਫ਼ੀਸਦੀ ਲੋਕਾਂ ਨੇ ਕੈਨੇਡਾ ਨਾਲ ਬਣੇ ਰਹਿਣ ਦਾ ਸਮਰਥਨ ਕੀਤਾ।
ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਜਾਂ ਫੈਟ ਲੌਸ, ਕੀ ਰੋਟੀ-ਚਾਵਲ ਖਾ ਕੇ ਅਜਿਹਾ ਕਰਨਾ ਸੰਭਵ ਹੈ
ਕੀ ਫਿੱਟ ਹੋਣ ਲਈ ਪਸੰਦੀਦਾ ਖਾਣਾ ਛੱਡਣਾ ਤੇ ਲਗਾਤਾਰ ਭੁੱਖੇ ਰਹਿਣਾ ਜ਼ਰੂਰੀ ਹੈ? ਕੀ ਵਜ਼ਨ ਘੱਟ ਹੋਣਾ ਤੇ ਸਰੀਰ ਦੀ ਚਰਬੀ ਘੱਟ ਹੋਣਾ ਇੱਕੋ ਹੀ ਗੱਲ ਹੈ? ਤੇ ਜੇ ਦੋਵੇਂ ਵੱਖਰੇ ਹਨ, ਤਾਂ ਇਹ ਕਿਵੇਂ ਪਤਾ ਲੱਗੇਗਾ ਕਿ ਸਰੀਰ ਵਿੱਚੋਂ ਅਸਲ ਵਿੱਚ ਫੈਟ ਘੱਟ ਹੋ ਰਹੀ ਹੈ ਜਾਂ ਸਿਰਫ ਮਾਸਪੇਸ਼ੀਆਂ ਤੇ ਪਾਣੀ?
ਫਰਾਂਸ ਵਿੱਚ ਪ੍ਰਦਰਸ਼ਨ ਇੰਨੇ ਹਿੰਸਕ ਕਿਵੇਂ ਹੋ ਗਏ, ਮੈਕਰੋਨ ਸਰਕਾਰ ਨੂੰ ਲੈ ਕੇ ਲੋਕਾਂ ਦਾ ਗੁੱਸਾ ਕੀ ਹੈ, ਹੁਣ ਤੱਕ ਕੀ-ਕੀ ਹੋਇਆ
ਹੁਣ ਕੀ ਹੋਵੇਗਾ, ਅੱਗੇ ਕੀ ਹੋਵੇਗਾ? ਕੀ ਸਾਡਾ ਦੇਸ਼ ਟੁੱਟ ਗਿਆ ਹੈ? ਫ਼ਰਾਂਸ 'ਚ ਅੱਜਕੱਲ੍ਹ ਲੋਕ ਅਕਸਰ ਹੀ ਅਜਿਹੇ ਸਵਾਲ ਪੁੱਛਦੇ ਸੁਣਾਈ ਦਿੰਦੇ ਹਨ...
'ਪੰਜਾਬੀ ਨਹੀਂ ਸਰਾਇਕੀ': 'ਛੱਲੜੇ-ਛੱਲੜੇ' ਗੀਤ ਨਾਲ ਪੰਜਾਬੀ ਅਤੇ ਸਰਾਇਕੀ ਬਾਰੇ ਮੁੜ ਛਿੜੀ ਕਿਹੜੀ ਬਹਿਸ?
ਹਾਲ ਹੀ ਵਿੱਚ ਇੰਸਟਾਗ੍ਰਾਮ ਉੱਤੇ ਵਾਇਰਲ ਹੋਏ ਗੀਤ 'ਛੱਲੜੇ-ਛੱਲੜੇ ਵਾਲ' ਨੇ ਜਿੱਥੇ ਪੌਪ ਸੰਗੀਤ ਦੇ ਦੌਰ ਵਿੱਚ ਇੱਕ ਲੋਕ ਗੀਤ ਨੂੰ ਅੱਗੇ ਲਿਆਂਦਾ ਹੈ, ਉੱਥੇ ਹੀ ਇੱਕ ਵੱਖਰੀ ਚਰਚਾ ਵੀ ਛੇੜੀ ਹੈ...
ਗੁਪਤ ਅੰਗਾਂ ਦੀ ਇਸ ਬਿਮਾਰੀ ਨੇ ਕਿਵੇਂ ਮੋਨਿਕਾ ਦੀ ਜ਼ਿੰਦਗੀ ਬਦਲ ਦਿੱਤੀ, 'ਮੈਨੂੰ ਇਸ ਬਾਰੇ ਗੱਲ ਕਰਨ 'ਚ ਵੀ ਸ਼ਰਮਿੰਦਗੀ ਮਹਿਸੂਸ ਹੁੰਦੀ ਸੀ'
ਔਰਤਾਂ ਦੀ ਸਿਹਤ ਦੀ ਮਾਹਿਰ ਡਾਕਟਰ ਨਿਘਾਤ ਆਰਿਫ਼ ਦਾ ਕਹਿਣਾ ਹੈ ਕਿ ਇਹ ਜ਼ਿੰਦਗੀ ਭਰ ਰਹਿਣ ਵਾਲੀ ਸੋਜ਼ਿਸ਼ ਗੁਪਤ ਅੰਗਾਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਇਸ ਨਾਲ ਸਫੇਦ ਰੰਗ ਦੇ ਧੱਬੇ ਬਣ ਸਕਦੇ ਹਨ ਜਿਸ ਨਾਲ ਖਾਰਸ਼, ਦਰਦ, ਚਮੜੀ ਦਾ ਫਟਣਾ ਤੇ ਜ਼ਖ਼ਮ ਹੋ ਸਕਦੇ ਹਨ।
'ਜੇ ਮਹਿਲਾ ਭਗਵਾਨ ਰਾਮ ਨੂੰ ਜਨਮ ਦੇ ਸਕਦੀ ਤਾਂ ਕਿਰਦਾਰ ਕਿਉਂ ਨਹੀਂ ਨਿਭਾ ਸਕਦੀ', ਪੰਜਾਬ ਦੇ ਜ਼ੀਰਕਪੁਰ ਦੀ ਇਹ ਰਾਮਲੀਲਾ ਵੱਖਰੀ ਕਿਉਂ ਹੈ
ਇੱਥੇ ਰਾਮ, ਰਾਵਣ, ਦਸ਼ਰਥ ਸਣੇ ਹੋਰ ਕਿਰਦਾਰ ਕਰਨ ਵਾਲੀਆਂ ਮਹਿਲਾਵਾਂ ਪੇਸ਼ੇ ਵਜੋਂ ਅਦਾਕਾਰ ਨਹੀਂ ਹਨ, ਸਗੋਂ ਕੋਈ ਘਰੇਲੂ ਮਹਿਲਾ ਹੈ, ਕੋਈ ਵਕੀਲ, ਕੋਈ ਸਕੂਲ ਪ੍ਰਿੰਸੀਪਲ ਅਤੇ ਕੋਈ ਕਾਰੋਬਾਰੀ...
ਪ੍ਰੀਗਾਬਲਿਨ ਜਾਂ ਘੋੜੇ ਵਾਲੇ ਕੈਪਸੂਲਾਂ ਦੀ ਦੁਰਵਰਤੋਂ ਨਾਲ ਸਿਹਤ 'ਤੇ ਕੀ ਅਸਰ ਹੁੰਦਾ ਤੇ ਇਨ੍ਹਾਂ ਦੀ ਵਿਕਰੀ ਬਾਰੇ ਕਾਨੂੰਨ ਕੀ ਕਹਿੰਦਾ ਹੈ?
ਪ੍ਰੀਗਾਬਲਿਨ ਦੀ ਦੁਰਵਰਤੋਂ ਪੰਜਾਬ ਵਿੱਚ ਗੰਭੀਰ ਸਿਹਤ ਚਿੰਤਾ ਬਣ ਰਹੀ ਹੈ। ਜਾਣੋ ਇਸ ਦੇ ਮਾੜੇ ਪ੍ਰਭਾਵ, ਨਸ਼ੇ ਦੀ ਲਤ ਅਤੇ ਗ਼ੈਰ-ਕਾਨੂੰਨੀ ਵਿਕਰੀ ਰੋਕਣ ਲਈ ਸਰਕਾਰ ਵੱਲੋਂ ਕੀਤੇ ਨਵੇਂ ਕਾਨੂੰਨੀ ਬਦਲਾਅ ਅਤੇ ਨਿਯਮ।
ਅਮਰੀਕਾ 'ਚ ਨਸ਼ਿਆਂ ਦਾ ਬਦਲਦਾ ਰੂਪ, ਹੁਣ ਘਰਾਂ 'ਚ ਤਿਆਰ ਹੋ ਰਹੇ ਘਾਤਕ ਸਿੰਥੈਟਿਕ ਨਸ਼ੇ
ਅਮਰੀਕਾ ਵਿੱਚ ਨਸ਼ਿਆਂ ਦੀ ਨਵੀਂ ਅਤੇ ਘਾਤਕ ਲਹਿਰ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਦਰਮਿਆਨ ਬੀਬੀਸੀ ਨਿਊਜ਼ ਨੇ ਨਸ਼ਾ ਕਰਨ ਵਾਲੇ ਲੋਕਾਂ, ਤਸਕਰਾਂ, ਜੇਲ੍ਹ ਅਧਿਕਾਰੀਆਂ ਅਤੇ ਨਸ਼ਾ ਮੁਕਤੀ ਸਹਾਇਕਾਂ ਨਾਲ ਗੱਲਬਾਤ ਕੀਤੀ।
'ਬੱਚਿਆਂ ਨੂੰ ਭੁੱਖਾ ਰੱਖੋ ਤਾਂ ਜੋ ਉਹ ਯਿਸ਼ੂ ਨੂੰ ਮਿਲ ਸਕਣ',191 ਲੋਕਾਂ ਨੂੰ ਮਾਰਨ ਦੇ ਦੋਸ਼ੀ ਪਾਦਰੀ ਨੇ ਅਜਿਹਾ ਕਿਉਂ ਕਿਹਾ ਸੀ?
ਮੈਕੇਨਜ਼ੀ ਨੇ ਆਪਣੀ ਸੰਪਰਦਾ ਦੇ ਪੈਰੋਕਾਰਾਂ ਨੂੰ ਆਪਣੇ ਬੱਚਿਆਂ ਨੂੰ ਭੁੱਖੇ ਮਾਰਨ ਦਾ ਹੁਕਮ ਦਿੱਤਾ ਤਾਂ ਜੋ ਉਹ ਈਸਾ ਮਸੀਹ ਨੂੰ ਮਿਲ ਸਕਣ।
ਕੇਕ ਨੂੰ ਫੂਕ ਮਾਰਨਾ, ਆਈਸਕ੍ਰੀਮ ਸਾਂਝੀ ਕਰਨਾ, ਭੋਜਨ ਸਾਂਝਾ ਕਰਨ ਦੀਆਂ ਕਿਹੜੀਆਂ ਆਦਤਾਂ ਸਭ ਤੋਂ ਵੱਧ ਕੀਟਾਣੂ ਫੈਲਾਉਂਦੀਆਂ ਹਨ
ਭਾਵੇਂ ਦੋ ਚਮਚਿਆਂ ਨਾਲ ਹੀ ਕਿਉਂ ਨਾ ਹੋਵੇ, ਪਰ ਆਈਸਕ੍ਰੀਮ ਦਾ ਇੱਕ ਟੱਬ ਸਾਂਝਾ ਕਰਨਾ ਵੀ ਅਸਲ ਵਿਚ ਡਬਲ-ਡਿਪਿੰਗ ਦਾ ਹੀ ਦੂਜਾ ਰੂਪ ਹੈ ਜਿਵੇਂ ਕਿ ਇੱਕੋ ਕੋਨ ਤੋਂ ਆਈਸਕ੍ਰੀਮ ਖਾਣਾ।