ਕੋਰੋਨਾਵਾਇਰਸ ਬਾਰੇ ਬੀਬੀਸੀ ਪੰਜਾਬੀ ਦੇ ਲਾਈਵ ਪੇਜ ਨੂੰ ਅਸੀਂ ਇੱਥੇ ਹੀ ਸਮਾਪਤ ਕਰ ਰਹੇ ਹਾਂ। ਤੁਸੀਂ ਸ਼ੁੱਕਰਵਾਰ ਦੀ ਅਪਡੇਟ ਲਈ ਇੱਥੇ ਕਲਿੱਕ ਕਰੋ।
ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।
ਕੋਰੋਨਾਵਾਇਰਸ ਅਪਡੇਟ : ਪੰਜਾਬ ’ਚ ਮੁਹਾਲੀ, ਜਲੰਧਰ ਤੇ ਹੁਸ਼ਿਆਰਪੁਰ ਦੇ SDM ਸਣੇ ਕਈ ਅਫ਼ਸਰ ਹੋਏ ਕੋਰੋਨਾ ਪੌਜ਼ਿਟਿਵ
ਭਾਰਤ ਦੇ ਸਿਹਤ ਮੰਤਰਾਲੇ ਮੁਤਾਬਕ ਕੋਰੋਨਾ ਮਰੀਜ਼ਾਂ ਦੇ ਕੁੱਲ ,2,64,.997 ਐਕਵਿਟ ਕੇਸ ਹਨ ਤੇ ਮੌਤਾਂ ਦਾ ਅੰਕੜਾ 20,642 ਨੂੰ ਪਾਰ ਕਰ ਗਿਆ ਹੈ।
ਲਾਈਵ ਕਵਰੇਜ
ਕੋਰੋਨਾਵਾਇਰਸ: ਹੁਣ ਤੱਕ ਦਾ ਅਪਡੇਟ
ਯੂਪੀ ਵਿੱਚ ਵਧਦੇ ਮਾਮਲਿਆਂ ਕਾਰਨ 10 ਜੁਲਾਈ ਰਾਤ 10 ਵਜੇ ਤੋਂ 13 ਜੁਲਾਈ ਸਵੇਰੇ ਪੰਜ ਵਜੇ ਤੱਕ ਲੌਕਡਾਊਨ ਲਗਾਇਆ ਹੈ।
ਪੰਜਾਬ ਵਿੱਚ ਕਈ ਪ੍ਰਸ਼ਾਸਨਿਕ ਅਫ਼ਸਰ ਕੋਰੋਨਾਵਾਇਰਸ ਦੀ ਲਪੇਟ ਵਿੱਚ ਆ ਗਏ ਹਨ। ਇਨ੍ਹਾਂ ਵਿੱਚ ਕਈ ਐੱਸਡੀਐੱਮ ਰੈਂਕ ਦੇ ਅਫ਼ਸਰ ਸ਼ਾਮਿਲ ਹਨ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਕੋਰੋਨਾਵਾਇਰਸ ਦੀ ਵੈਕਸੀਨ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਵੇਗਾ।
ਯੂਨੀਵਰਸਿਟੀ ਜਾਂ ਕਾਲਜ ਦੇ ਆਖ਼ਰੀ ਸਾਲ ਦੀਆਂ ਪ੍ਰੀਖਿਆਵਾਂ ਰੱਦ ਕਰਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ।
ਭਾਰਤ ਵਿਚ ਕੋਰੋਨਾਵਾਇਰਸ ਦੇ ਟੀਕਿਆਂ ਦਾ ਟਰਾਇਲ ਜਲਦੀ ਹੀ ਸ਼ੁਰੂ ਹੋਣ ਵਾਲਾ ਹੈ। ਇਹ ਦਾਅਵਾ ਕੀਤਾ ਹੈ ਸਿਹਤ ਮੰਤਰਾਲੇ ਦੇ ਓਐੱਸਡੀ ਰਾਜੇਸ਼ ਭੂਸ਼ਣ ਨੇ ਕੀਤਾ ਹੈ।
ਕੋਰੋਨੋਵਾਇਰਸ ਕਾਰਨ ਏਸ਼ੀਆ ਕੱਪ ਦਾ ਆਯੋਜਨ ਜੂਨ 2021 ਤੱਕ ਟਾਲ ਦਿੱਤਾ ਗਿਆ ਹੈ।
ਵਿਸ਼ਵ ਸਿਹਤ ਸੰਗਠਨ ਨੇ ਕੋਵਿਡ-19 ਨੂੰ ਲੈ ਕੇ ਦੁਨੀਆਂ ਭਰ ਦੇ ਦੇਸਾਂ ਦੇ ਰਿਸਪੌਂਸ ਦੀ ਸਮੀਖਿਆ ਲਈ ਪੈਨਲ ਦਾ ਗਠਨ ਕੀਤਾ ਹੈ।
ਜਪਾਨ ਦੇ ਸੀਨੀਅਰ ਸਰਕਾਰੀ ਬੁਲਾਰੇ ਨੇ ਦੇਸ਼ ਵਿੱਚ ਮੁੜ ਤੋਂ ਐਮਰਜੈਂਸੀ ਲਾਗੂ ਹੋਣ ਦੇ ਖਦਸ਼ੇ ਤੋਂ ਇਨਕਾਰ ਕੀਤਾ ਹੈ।
ਟੋਕਿਓ ਵਿੱਚ ਇੱਕ ਦਿਨ 'ਚ ਰਿਕਾਰਡ ਮਾਮਲੇ, ਪਰ ਜਪਾਨ 'ਚ ਐਮਰਜੈਂਸੀ ਵਾਲੇ ਹਾਲਾਤ ਨਹੀਂ
ਜਪਾਨ ਦੇ ਸੀਨੀਅਰ ਸਰਕਾਰੀ ਬੁਲਾਰੇ ਨੇ ਦੇਸ਼ ਵਿੱਚ ਮੁੜ ਤੋਂ ਐਮਰਜੈਂਸੀ ਲਾਗੂ ਹੋਣ ਦੇ ਖਦਸ਼ੇ ਤੋਂ ਇਨਕਾਰ ਕੀਤਾ ਹੈ।
ਹਾਲਾਂਕਿ ਵੀਰਵਾਰ ਨੂੰ ਜਪਾਨ ਦੀ ਰਾਜਧਾਨੀ ਟੋਕਿਓ ਵਿੱਚ ਕੋਰੋਨਾਵਾਇਰਸ ਦੇ ਇੱਕ ਦਿਨ ਵਿੱਚ ਰਿਕਾਰਡ ਮਾਮਲੇ ਸਾਹਮਣੇ ਆਏ ਹਨ। ਜਪਾਨ ਦੇ ਚੀਫ ਕੈਬਨਿਟ ਸੈਕਟਰੀ ਯੋਸੀਹਿਦੇ ਸੁਗਾ ਨੇ ਜਪਾਨ ਦੀ ਸਥਾਨਕ ਮੀਡੀਆ ਨੂੰ ਦੱਸਿਆ ਕਿ ਵੀਰਵਾਰ ਨੂੰ ਕੋਰੋਨਾਵਾਇਰਸ ਦੇ 224 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 80 ਫ਼ੀਸਦ ਮਾਮਲਿਆਂ ਵਿੱਚ ਪੀੜਤ ਲੋਕਾਂ ਦੀ ਉਮਰ 30 ਸਾਲ ਤੋਂ ਘੱਟ ਹੈ।
ਸੁਗਾ ਨੇ ਇਹ ਵੀ ਦੱਸਿਆ ਕਿ ਸਰਕਾਰ ਵਾਇਰਸ ਦੇ ਵਧਦੇ ਮਾਮਲਿਆਂ 'ਤੇ ਨਜ਼ਰ ਰੱਖ ਰਹੀ ਹੈ ਪਰ ਐਮਰਜੈਂਸੀ ਵਰਗੇ ਹਾਲਾਤ ਨਹੀਂ ਹਨ।
ਜਪਾਨ ਵਿੱਚ ਹੁਣ ਤੱਕ ਕੋਰੋਨਾ ਦੇ ਕੁੱਲ 20,100 ਮਾਮਲੇ ਆਏ ਹਨ ਜਦਕਿ 980 ਲੋਕਾਂ ਦੀ ਮੌਤ ਹੋਈ ਹੈ।
ਯੂਪੀ ਵਿੱਚ 10 ਜੁਲਾਈ, ਰਾਤ 10 ਵਜੇ ਤੋਂ 13 ਜੁਲਾਈ ਸਵੇਰੇ 5 ਵਜੇ ਤੱਕ ਲੌਕਡਾਊਨ
ਸਮਾਚਾਰ ਏਜੰਸੀ ਏਐਨਆਈ ਮੁਤਾਬਕ ਉੱਤਰ ਪ੍ਰਦੇਸ਼ ਸਰਕਾਰ ਨੇ 10 ਜੁਲਾਈ ਰਾਤ 10 ਵਜੇ ਤੋਂ ਲੈ ਕੇ 13 ਜੁਲਾਈ ਸਵੇਰੇ 5 ਵਜੇ ਤੱਕ ਲੌਕਡਾਊਨ ਲਾਗੂ ਕਰਨ ਦਾ ਐਲਾਨ ਕੀਤਾ ਹੈ।
ਕੋਵਿਡ-19 ਲਈ ਦੁਨੀਆਂ ਨੇ ਕਿੰਨੀ ਤਿਆਰੀ ਕੀਤੀ, WHO ਦਾ ਰਿਵਿਊ ਪੈਨਲ ਦੇਖੇਗਾ
ਵਿਸ਼ਵ ਸਿਹਤ ਸੰਗਠਨ ਨੇ ਕੋਵਿਡ-19 ਨੂੰ ਲੈ ਕੇ ਦੁਨੀਆਂ ਭਰ ਦੇ ਦੇਸਾਂ ਦੇ ਰਿਸਪੌਂਸ ਦੀ ਸਮੀਖਿਆ ਲਈ ਪੈਨਲ ਦਾ ਗਠਨ ਕੀਤਾ ਹੈ।
ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੈਡਰੋਸ ਅਦਾਨੋਮ ਨੇ ਜਿਨੇਵਾ ਵਿੱਚ ਕਿਹਾ ਕਿ ਰਿਵਿਊ ਪੈਨਲ ਦੀ ਪ੍ਰਧਾਨਗੀ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਹੇਲਨ ਕਲਾਰਕ ਅਤੇ ਲਾਈਬੇਰੀਆ ਦੇ ਰਾਸ਼ਟਰਪਤੀ ਐਲਨ ਜੌਨਸੌਨ ਸਰਲੀਫ਼ ਕਰਨਗੇ। ਇਸ ਨੂੰ ਇੰਡੀਪੈਂਡੇਂਟ ਪੈਨਲ ਫਾਰ ਪੈਂਡੇਮਿਕ ਪ੍ਰਿਪੇਅਰਡਨੈੱਸ ਐਂਡ ਰਿਸਪੌਸ ਕਿਹਾ ਜਾਵੇਗਾ।
ਡਾ. ਟੈਡਰੋਸ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਦੁਨੀਆਂ ਨੂੰ ਆਪਸੀ ਸਹਿਯੋਗ ਵਧਾਉਣ ਦੀ ਲੋੜ ਹੈ ਤਾਂ ਜੋ ਅਸੀਂ ਮਿਲ ਕੇ ਲੱਕਾਂ ਲੋਕਾਂ ਦੀ ਜ਼ਿੰਦਗੀ ਬਚਾ ਸਕੀਏ ਅਤੇ ਇਸ ਮਹਾਂਮਾਰੀ 'ਤੇ ਠੱਲ ਪਾ ਸਕੀਏ।
WHO ਨੇ ਰਿਵਿਊ ਪੈਨਲ ਦਾ ਐਲਾਨ ਮਈ ਮਹੀਨੇ ਵਿੱਚ ਕੀਤਾ ਸੀ। ਇਹ ਪੈਨਲ ਮਹਾਂਮਾਰੀ ਨੂੰ ਲੈ ਕੇ ਨਾ ਸਿਰਫ਼ WHO ਦੀਆਂ ਤਿਆਰੀਆਂ ਦਾ ਜਾਇਜ਼ਾ ਲਵੇਗਾ ਸਗੋਂ ਵੱਖ-ਵੱਖ ਦੇਸਾਂ ਦੀਆਂ ਕੋਸ਼ਿਸ਼ਾਂ ਦਾ ਮੁਆਇਨਾ ਵੀ ਕਰੇਗਾ।
ਪ੍ਰੀਖਿਆਵਾਂ ਰੱਦ ਕਰਵਾਉਣ ਲਈ ਕੈਪਟਨ ਨੇ ਕੀਤੀ ਮੋਦੀ ਨੂੰ ਅਪੀਲ
ਯੂਨੀਵਰਸਿਟੀ ਜਾਂ ਕਾਲਜ ਦੇ ਆਖ਼ਰੀ ਸਾਲ ਦੀਆਂ ਪ੍ਰੀਖਿਆਵਾਂ ਰੱਦ ਕਰਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਕਾਰਨ ਜੋ ਹਾਲਾਤ ਬਣੇ ਹਨ, ਵਿਦਿਆਰਥੀਆਂ ਨੂੰ ਖ਼ਤਰਾ ਹੋ ਸਕਦਾ ਹੈ ਅਤੇ ਪੰਜਾਬ ਲਈ ਆਨਲਾਈਨ ਪ੍ਰੀਖਿਆਵਾਂ ਕਰਵਾਉਣਾ ਸੰਭਵ ਨਹੀਂ ਹੈ। 6 ਜੁਲਾਈ ਨੂੰ MHA ਵਲੋਂ ਸਤੰਬਰ ਵਿੱਚ ਪ੍ਰੀਖਿਆਵਾਂ ਕਰਵਾਉਣ ਲਈ ਕਿਹਾ ਗਿਆ ਸੀ। ਇਸ ਫੈਸਲੇ ਨੂੰ ਵਾਪਸ ਲੈਣ ਉੱਤੇ UGC ਦੇ ਦਿਸ਼ਾ-ਨਿਰਦੇਸ਼ਾਂ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਜਾਵੇਗੀ।
ਏਸ਼ੀਆ ਕੱਪ ਕ੍ਰਿਕਟ ਦਾ ਆਯੋਜਨ ਜੂਨ 2021 ਤੱਕ ਟਲਿਆ
ਏਸ਼ੀਆਈ ਕ੍ਰਿਕਟ ਪਰਿਸ਼ਦ ਨੇ ਕੋਵਿਡ19 ਦੇ ਚਲਦੇ ਏਸ਼ੀਆ ਕੱਪ ਦੇ ਆਯੋਜਨ ਨੂੰ ਜੂਨ 2021 ਤੱਕ ਟਾਲ ਦਿੱਤਾ ਹੈ।
ਇਸ ਟੂਰਨਾਮੈਂਟ ਦੇ ਰੱਦ ਹੋਣ ਦੀ ਜਾਣਕਾਰੀ ਬੁੱਧਵਾਰ ਨੂੰ ਹੀ ਭਾਰਤੀ ਕ੍ਰਿਕਟ ਬੋਰਡ ਦੇ ਪ੍ਰਧਾਨ ਸੌਰਵ ਗਾਂਗੁਲੀ ਜਨਤਕ ਕਰ ਚੁੱਕੇ ਹਨ।
ਏਸੀਆਈ ਕ੍ਰਿਕਟ ਪਰਿਸ਼ਦ ਦੀ ਕਾਰਜਕਾਰੀ ਸਮਿਤੀ ਦੀ ਬੈਠਕ ਵਿੱਚ ਇਹ ਫ਼ੈਸਲਾ ਲਿਆ ਗਿਆ ਹੈ।
ਕੋਰੋਨਾਵਾਇਰਸ ਦੀ ਪੰਜਾਬ ਦੇ ਪ੍ਰਸ਼ਾਸਨਿਕ ਅਫਸਰਾਂ ’ਤੇ ਮਾਰ
ਬੀਤੇ ਕੁਝ ਦਿਨਾਂ ਵਿੱਚ ਪੰਜਾਬ ਵਿੱਚ ਕਈ ਪ੍ਰਸ਼ਾਸਨਕ ਅਫ਼ਸਰ ਕੋਰੋਨਾ ਦੀ ਲਪੇਟ ਵਿੱਚ ਆਏ ਹਨ। ਲੁਧਿਆਣਾ ਦੇ ਏਡੀਸੀ, ਜਲੰਧਰ ਤੇ ਹੁਸ਼ਿਆਰਪੁਰ ਦੇ SDM ਪੌਜ਼ੀਟਿਵ ਪਾਏ ਗਏ ਹਨ ਜਦਕਿ ਮੁਹਾਲੀ ਦੇ SDM ਬੁੱਧਵਾਰ ਨੂੰ ਪੌਜ਼ੀਟਿਵ ਪਾਏ ਗਏ ਸੀ।
ਪੀਟੀਆਈ ਅਨੁਸਾਰ ਏਡੀਸੀ ਜਗਰਾਓਂ, ਏਡੀਸੀ ਜਨਰਲ ਅਤੇ ਖੰਨਾ ਦੇ ਸਬ ਡਿਵੀਜਨਲ ਮੈਜਿਸਟ੍ਰੇਟ ਵੀ ਕੋਰੋਨਾ ਪੌਜ਼ੀਟਿਵ ਆਏ ਹਨ। ਬੀਬੀਸੀ ਸਹਿਯੋਗੀ ਪਾਲ ਸਿੰਘ ਨੌਲੀ ਅਨੁਸਾਰ ਜਲੰਧਰ ਦੇ ਐੱਸਐੱਸਪੀ ਨਵਜੋਤ ਸਿੰਘ ਮਾਹਲ, ਸ਼ਾਹਕੋਟ ਦੇ ਐਸਡੀਐਮ ਵੀ ਪੌਜ਼ੀਟਿਵ ਆਏ ਹਨ।
ਕੋਰੋਨਾ ਕਾਲ ਵਿੱਚ ਘਰ ਤੋਂ ਕੰਮ ਕਰਦੀਆਂ ਔਰਤਾਂ ਦਾ ਸ਼ੋਸ਼ਣ ਕਿਵੇਂ ਹੋ ਰਿਹਾ
ਇੱਕ ਪੁਰਸ਼ ਸਹਿਕਰਮੀ ਆਪਣੀ ਮਹਿਲਾ ਬੌਸ ਨਾਲ ਵੀਡੀਓ ਕਾਨਫਰੰਸ ਵਿੱਚ ਬਿਨਾ ਪੈਂਟ-ਸ਼ਰਟ ਪਹਿਨੇ ਆ ਗਿਆ। ਉਸ ਨੇ ਸ਼ਰਾਬ ਵੀ ਪੀਤੀ ਹੋਈ ਸੀ।
ਦਫ਼ਤਰ ਦੀ ਇੱਕ ਵੀਡੀਓ ਕਾਨਫਰੰਸ ਦੌਰਾਨ ਪੁਰਸ਼ ਕਰਮੀ ਨੇ ਇੱਕ ਔਰਤ ਸਹਿਕਰਮੀ ਦੀ ਤਸਵੀਰ ਦਾ ਬਿਨਾਂ ਪੁੱਛੇ ਸਕਰੀਨਸ਼ੌਟ ਲੈ ਲਿਆ।
ਇੱਕ ਸੀਨੀਅਰ ਅਧਿਕਾਰੀ ਨੇ ਮਹਿਲਾ ਸਹਿਕਰਮੀ ਨੂੰ ਦੇਰ ਰਾਤ ਫੋਨ ਕਰਕੇ ਕਿਹਾ, “ਮੈਂ ਬਹੁਤ ਬੋਰ ਹੋ ਗਿਆ ਹਾਂ, ਕੁਝ ਨਿੱਜੀ ਗੱਲਾਂ ਕਰਦੇ ਹਾਂ।”
ਭਾਰਤ 'ਚ ਕੋਰੋਨਾ ਵੈਕਸੀਨ ਦਾ ਟਰਾਇਲ ਛੇਤੀ ਹੋਵੇਗਾ ਸ਼ੁਰੂ- ਸਿਹਤ ਮੰਤਰਾਲਾ
ਭਾਰਤ ਵਿਚ ਕੋਰੋਨਾਵਾਇਰਸ ਦੇ ਟੀਕਿਆਂ ਦਾ ਟਰਾਇਲ ਜਲਦੀ ਹੀ ਸ਼ੁਰੂ ਹੋਣ ਵਾਲਾ ਹੈ। ਇਹ ਦਾਅਵਾ ਕੀਤਾ ਹੈ ਸਿਹਤ ਮੰਤਰਾਲੇ ਦੇ ਓਐੱਸਡੀ ਰਾਜੇਸ਼ ਭੂਸ਼ਣ ਨੇ।
ਉਨ੍ਹਾਂ ਕਿਹਾ ਕਿ ਭਾਰਤ ਲਈ ਚੰਗੀ ਗੱਲ ਇਹ ਹੈ ਕਿ ਦੋ ਅਜਿਹੇ ਕੈਨਡੀਡੇਟ ਹਨ ਜੋ ਪੂਰੀ ਤਰ੍ਹਾਂ ਸਵਦੇਸ਼ੀ ਹਨ ਭਾਰਤ ਬਾਇਓਟੈਕ ਅਤੇ ਕੈਡੀਲਾ ਹੈਲਥਕੇਅਰ ਕੰਪਨੀਆਂ ਕੋਰੋਨਾਵਾਇਰਸ ਦੇ ਇਲਾਜ ਲਈ ਟੀਕੇ ਬਣਾ ਰਹੀਆਂ ਹਨ।
ਭਾਰਤ ਬਾਇਓਟੈਕ ਆਈਸੀਐੱਮਆਰ ਨਾਲ ਸਹਿਯੋਗ ਕਰਕੇ ਟੀਕਾ ਬਣਾ ਰਹੀ ਹੈ.. ਇਨ੍ਹਾਂ ਦੋਹਾਂ ਟੀਕਿਆਂ ਨੇ ਪ੍ਰਵਾਨਗੀ ਤੋਂ ਬਾਅਦ ਜਾਨਵਰਾਂ ਤੇ ਅਧਿਐਨ ਪੂਰਾ ਕਰ ਲਿਆ ਹੈ।
ਇਹ ਅਧਿਐਨ ਚੂਹਿਆਂ, ਗਿਨੀ ਪਿਗ ਤੇ ਖਰਗੋਸ਼ ਤੇ ਕੀਤੇ ਜਾਂਦੇ ਹਨ। ਤੇ ਇਸ ਅਧਿਐਨ ਦਾ ਡਾਟਾ ਡੀਸੀਜੀਆਈ ਨਾਲ ਸਾਂਝਾ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਡੀਸੀਜੀਆਈ ਨੇ ਇਨ੍ਹਾਂ 2 ਟੀਕਿਆਂ ਨੂੰ ਫੇਜ਼ 1 ਅਤੇ ਫੇਜ਼ 2 ਕਲੀਨਿਕਲ ਟਰਾਇਲ ਦੀ ਇਜਾਜ਼ਤ ਦਿੱਤੀ ਹੈ। ਜਿੱਥੇ ਇਹ ਟਰਾਇਲ ਸ਼ੁਰੂ ਹੋਣਾ ਹੈ ਉਹ ਤੈਅ ਹੋ ਚੁੱਕਿਆ ਹੈ ਪਰ ਇਹ ਟਰਾਇਲ ਜਲਦੀ ਹੀ ਸ਼ੁਰੂ ਹੋ ਜਾਵੇਗਾ।
ਮੈਕਸੀਕੋ-ਅਰਜਨਟੀਨਾ ਵਿੱਚ ਬੀਤੇ 24 ਘੰਟਿਆਂ 'ਚ ਰਿਕਾਰਡ ਮਾਮਲੇ
ਲੈਟਿਨ ਅਮਰੀਕੀ ਦੇਸ਼ਾਂ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਮੈਕਸੀਕੋ ਅਤੇ ਅਰਜਨਟੀਨਾ ਵਿੱਚ ਬੁੱਧਵਾਰ ਨੂੰ ਰਿਕਾਰਡ ਮਾਮਲੇ ਸਾਹਮਣੇ ਆਏ ਹਨ।
ਮੈਕਸੀਕੋ ਦੇ ਸਿਹਤ ਕਰਮੀਆਂ ਮੁਤਾਬਕ ਲੰਘੇ 24 ਘੰਟਿਆਂ ਵਿੱਚ ਦੇਸ਼ ਅੰਦਰ 6,995 ਮਾਮਲੇ ਸਾਹਮਣੇ ਆਏ ਹਨ ਜਦਕਿ ਅਰਜਨਟੀਨਾ ਵਿੱਚ ਇਸੇ ਦੌਰਾਨ 3,604 ਨਵੇਂ ਮਾਮਲੇ ਦੇਖਣ ਨੂੰ ਮਿਲੇ ਹਨ।
ਮੈਕਸੀਕੋ ਵਿੱਚ ਮਾਮਲੇ ਲਗਾਤਾਰ ਵਧਣ ਤੋਂ ਬਾਅਦ ਵੀ ਉੱਥੋਂ ਦੇ ਸਿਹਤ ਮੰਤਰੀ ਹੂਆਗੋ ਲਾਪੋਜ ਗਾਟੇਲ ਨੇ ਕਿਹਾ ਹੈ ਕਿ ਦੇਸ਼ ਵਿੱਚ ਵਾਇਰਸ ਦਾ ਫੈਲਾਅ ਘੱਟ ਹੋ ਰਿਹਾ ਹੈ।
ਵਾਇਰਸ ਨਾਲੋਂ ਭੁੱਖਮਰੀ ਨਾਲ ਜਾ ਸਕਦੀਆਂ ਹਨ ਵਧੇਰੇ ਜਾਨਾਂ- ਔਕਸਫੈਮ
ਚੈਰਿਟੀ ਸੰਸਥਾ ਔਕਸਫੈਮ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਸਾਲ ਦੇ ਅਖ਼ੀਰ ਤੱਕ ਕੋਵਿਡ-19 ਕਾਰਨ ਹੋਈ ਭੁੱਖਮਰੀ ਨਾਲ ਹਰ ਦਿਨ 12 ਹਜ਼ਾਰ ਲੋਕਾਂ ਦੀ ਜਾਨ ਜਾ ਸਕਦੀ ਹੈ।
ਇਹ ਅੰਕੜਾ ਸ਼ਾਇਦ ਰੋਜ਼ਾਨਾ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਤੋਂ ਜ਼ਿਆਦਾ ਹੋਵੇਗਾ।
ਔਕਸਫੈਮ ਦਾ ਕਹਿਣਾ ਹੈ ਕਿ ਭੁੱਖਮਰੀ ਵਧਣ ਦੇ ਕਈ ਕਾਰਨ ਹਨ ਜਿਨ੍ਹਾਂ ਵਿੱਚ ਵੱਡੀ ਗਿਣਤੀ 'ਚ ਬੇਰੁਜ਼ਗਾਰੀ, ਲੌਕਡਾਊਨ ਕਾਰਨ ਖਾਦ ਉਤਪਾਦਕਾਂ ਦੀ ਪਰੇਸ਼ਾਨੀ ਅਤੇ ਮਦਦ ਦੇਣ ਵਿੱਚ ਹੋਣ ਵਾਲੀਆਂ ਮੁਸ਼ਕਲਾਂ ਸ਼ਾਮਲ ਹਨ।
ਆਪਣੀ ਰਿਪੋਰਟ ਵਿੱਚ ਔਕਸਫ਼ੈਮ ਨੇ ਭੁੱਖਮਰੀ ਦੇ ਜਿਹੜੇ ਹੌਟਸਪੌਟਸ ਦਾ ਜ਼ਿਕਰ ਕੀਤਾ ਹੈ, ਉਹ ਹਨ ਡੀਆਰ ਕਾਂਗੋ, ਅਫਗਾਨਿਸਤਾਨ, ਵੇਨੇਜੁਏਲਾ, ਪੱਛਮੀ ਅਫਰੀਕੀ ਸਾਹੇਲ, ਇਥੀਓਪੀਆ, ਦੱਖਣੀ ਸੂਡਾਨ, ਸੀਰੀਆ, ਸੂਡਾਨ ਅਤੇ ਹੇਤੀ ਹੈ।
ਪੀਐੱਮ ਮੋਦੀ ਨੇ ਜਤਾਈ ਉਮੀਦ: ਕੋਰੋਨਾ ਦੀ ਦਵਾਈ ਬਣਾਉਣ 'ਚ ਭਾਰਤ ਦੀ ਅਹਿਮ ਭੂਮਿਕਾ ਹੋਵੇਗੀ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਲੋਬਲ ਵੀਕ ਵਿੱਚ ਉਮੀਦ ਜਤਾਈ ਹੈ ਕਿ ਕੋਰੋਨਾ ਦੀ ਦਵਾਈ ਬਣਾਉਣ ਅਤੇ ਉਸਦੇ ਉਤਪਾਦਨ ਵਿੱਚ ਭਾਰਤੀ ਕੰਪਨੀਆਂ ਦੀ ਭੂਮਿਕਾ ਅਹਿਮ ਹੋਵੇਗੀ।
ਨਰਿੰਦਰ ਮੋਦੀ ਨੇ ਇੰਡੀਆ ਗਲੋਬਲ ਵੀਕ 2020 ਦੇ ਉਦਘਾਟਨ ਭਾਸ਼ਣ ਵਿੱਚ ਇਹ ਉਮੀਦ ਜਤਾਈ ਹੈ। ਆਪਣੇ ਸੰਬੋਧਨ ਵਿੱਚ ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਦਾ ਧਿਆਨ ਕੋਰੋਨਾਵਾਇਰਸ ਨਾਲ ਲੜਨ ਦੇ ਨਾਲ-ਨਾਲ ਅਰਥਵਿਵਸਥਾ ਦੀ ਸਿਹਤ ਉੱਤੇ ਵੀ ਹੈ।
'ਬੱਚੇ ਦੇ ਟਿਊਟਰ ਨੂੰ ਜਦੋਂ ਪਤਾ ਲੱਗਾ ਮੈਂ ਡਾਕਟਰ ਹਾਂ, ਉਸ ਨੇ ਘਰ ਆਉਣ ਤੋਂ ਮਨ੍ਹਾਂ ਕਰ ਦਿੱਤਾ'
ਕੋਰੋਨਾ ਖ਼ਿਲਾਫ ਜੰਗ ਵਿੱਚ ਜੁਟੇ ਡਾਕਟਰਾਂ ਦੀ ਜ਼ਿੰਦਗੀ ਕਿਵੇਂ ਹੋ ਰਹੀ ਹੈ ਪ੍ਰਭਾਵਿਤ, ਮੁਹਾਲੀ ਦੇ ਸਿਵਲ ਹਸਪਤਾਲ ਦੇ ਡਾਕਟਰ ਨੇ ਸਾਂਝਾ ਕੀਤਾ ਨਿੱਜੀ ਤਜਰਬਾ।
ਭਾਰਤ: ਇੱਕ ਦਿਨ ਵਿੱਚ ਕਰੀਬ 25 ਹਜ਼ਾਰ ਨਵੇਂ ਮਾਮਲੇ, ਹੁਣ ਤੱਕ ਸਭ ਤੋਂ ਵੱਡਾ ਨੰਬਰ
ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਭਾਰਤ ਵਿੱਚ ਇੱਕ ਦਿਨ ਵਿੱਚ ਕੋਰੋਨਾਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਉਣ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਦਰਜ ਹੋਇਆ ਹੈ।
ਬੀਤੇ 24 ਘੰਟਿਆਂ ਵਿੱਚ ਕੋਰੋਨਾ ਲਾਗ ਦੇ 24,879 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ 487 ਲੋਕਾਂ ਦੀ ਕੋਵਿਡ-19 ਨਾਲ ਮੌਤ ਹੋਈ ਹੈ।
ਨਵੇਂ ਮਾਮਲਿਆਂ ਨੂੰ ਸ਼ਾਮਲ ਕਰਨ ਤੋਂ ਬਾਅਦ ਵਿੱਚ ਲਾਗ ਦੇ ਕੁੱਲ ਮਾਮਲੇ ਵਧ ਕੇ 7 ਲੱਖ 67 ਹਜ਼ਾਰ 296 ਹੋ ਗਏ ਹਨ।
ਇਨ੍ਹਾਂ ਵਿਚੋਂ 2 ਲੱਖ 69 ਹਜ਼ਾਰ 789 ਕੇਸ ਸਰਗਰਮ ਹਨ ਅਤੇ ਉੱਥੇ ਹੀ 4 ਲੱਖ 76 ਹਜ਼ਾਰ 378 ਰੋਗੀ ਲਾਗ ਤੋਂ ਪੂਰੀ ਤਰ੍ਹਾਂ ਠੀਕ ਹੋ ਗਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।
ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਭਾਰਤ ਵਿੱਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ ਤੱਕ 21 ਹਜ਼ਾਰ 129 ਹੋ ਗਈ ਹੈ।
CBSE ਸਿਲੇਬਸ 'ਚ ਕੋਰੋਨਾ ਕਰਕੇ ਕਟੌਤੀ: ਕੀ ਹੁਣ ਧਰਮ-ਨਿਰਪੱਖਤਾ ਦਾ ਪਾਠ ਨਹੀਂ ਪੜ੍ਹਾਇਆ ਜਾਵੇਗਾ?
ਟਰੂਡੋ ਦਾ ਦਾਅਵਾ:ਕੈਨੇਡੇ ਨੇ ਅਮਰੀਕਾ ਤੋਂ ਕੋਰੋਨਾ ਦਾ ਬੇਹਤਰ ਟਾਕਰਾ ਕੀਤਾ
ਕੈਨੇਡਾ ਨੇ ਆਪਣੇ ਕਈ ਸਹਿਯੋਗੀ ਦੇਸ਼ਾਂ ਨਾਲੋਂ ਕੋਰੋਨਾ ਵਾਇਰਸ ਦੀ ਲਾਗ ਨੂੰ ਵਧੀਆ ਤਰੀਕੇ ਨਾਲ ਸੰਭਾਲਿਆ ਹੈ।
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ "ਕੈਨੇਡਾ ਨੇ ਇਸ ਮੁਸ਼ਕਲ ਸਥਿਤੀ ਨੂੰ ਅਮਰੀਕਾ ਨਾਲੋਂ ਵੀ ਵਧੀਆ ਤਰੀਕੇ ਨਾਲ ਨਜਿੱਠਿਆ ਹੈ।
" ਖ਼ਬਰ ਏਜੰਸੀ ਰਾਇਟਰਜ਼ ਦੀ ਖ਼ਬਰ ਅਨੁਸਾਰ ਟਰੂਡੋ ਦਾ ਇਹ ਬਿਆਨ ਆਪਣੇ ਆਪ ਵਿਚ ਬਹੁਤ ਮਹੱਤਵਪੂਰਨ ਹੈ ਕਿਉਂਕਿ ਬਹੁਤ ਹੀ ਘੱਟ ਮੌਕਿਆਂ 'ਤੇ ਉਹ ਅਮਰੀਕਾ ਬਾਰੇ ਸਿੱਧੀ ਟਿੱਪਣੀ ਕਰਦੇ ਹਨ।
ਕੈਨੇਡਾ ਦੀ ਅਬਾਦੀ ਅਮਰੀਕਾ ਦੀ ਅਬਾਦੀ ਨਾਲੋਂ ਦਸਵੇਂ ਹਿੱਸੇ ਦੇ ਬਰਾਬਰ ਹੈ। ਹੁਣ ਤੱਕ ਕਨੇਡਾ ਵਿੱਚ ਲਾਗ ਕਾਰਨ ਅੱਠ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਵਿੱਚ 1.6 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ।
ਮੁੰਬਈ ਦੀਆਂ ਸੈਕਸ ਵਰਕਰਾਂ ਲੌਕਡਾਊਨ ਦੌਰਾਨ ਕਰ ਰਹੀਆਂ ਹਨ ਪੜ੍ਹਾਈ
ਮੁੰਬਈ ਦੀਆਂ ਸੈਕਸ ਵਰਕਰਾਂ ਲੌਕਡਾਊਨ ਵੇਲੇ ਹਿੰਦੀ-ਅੰਗਰੇਜ਼ੀ ਸਿੱਖ ਰਹੀਆਂ ਹਨ। ਇਨ੍ਹਾਂ ਨੂੰ ਕਈ ਕੋਸ਼ਿਸ਼ਾਂ ਹੋਈਆਂ ਪਰ ਕੋਈ ਸਫ਼ਲ ਨਹੀਂ ਹੋ ਸਕਿਆ। ਆਖ਼ਰ ਹੁਣ ਉਨ੍ਹਾਂ ਨੇ ਆਪਣੀ ਪੜ੍ਹਾਈ ਲਈ ਆਪ ਹੀ ਕਿਤਾਬ ਚੁੱਕ ਲਈ ਹੈ। ਇਸ ਵਿੱਚ ਉਨ੍ਹਾਂ ਨੂੰ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਆਤਮ-ਨਿਰਭਰ ਹੋਣ ਦੀ ਉਮੀਦ ਜਾਗੀ ਹੈ।
'ਕੋਰੋਨਾਵਾਇਰਸ ਦੀ 5 ਹਜ਼ਾਰ ਦੀ ਜੀਵਨ ਰੱਖਿਅਕ ਦਵਾਈ ਭਾਰਤ 'ਚ 30 ਹਜ਼ਾਰ ਵਿੱਚ ਮਿਲ ਰਹੀ ਹੈ'
ਅਭਿਨਵ ਸ਼ਰਮਾ ਦੇ ਚਾਚੇ ਨੂੰ ਬਹੁਤ ਬੁਖ਼ਾਰ ਸੀ ਅਤੇ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ। ਉਨ੍ਹਾਂ ਨੂੰ ਦਿੱਲੀ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।
ਜਦੋਂ ਉਨ੍ਹਾਂ ਦੀ ਪੜਤਾਲ ਕੀਤੀ ਗਈ ਤਾਂ ਉਹ ਕੋਰੋਨਾ ਪੌਜ਼ਿਟਿਵ ਪਾਏ ਗਏ। ਡਾਕਟਰਾਂ ਨੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਰੈਮਡੈਸੇਵੀਅਰ ਲਿਆਉਣ ਲਈ ਕਿਹਾ।
ਨਿਰਾਸ਼ ਅਭਿਨਵ ਸ਼ਰਮਾ ਨੇ ਬਹੁਤ ਸਾਰੇ ਲੋਕਾਂ ਨੂੰ ਇਸ ਦਵਾਈ ਲਈ ਫੋਨ ਕੀਤਾ ਕਿਉਂਕਿ ਉਸ ਦੇ ਚਾਚਾ ਦੀ ਹਾਲਤ ਵਿਗੜ ਰਹੀ ਸੀ।
ਉਨ੍ਹਾਂ ਦੱਸਿਆ, "ਬਹੁਤ ਸਾਰੇ ਲੋਕਾਂ ਨੂੰ ਫੋਨ ਕਰਨ ਤੋਂ ਬਾਅਦ ਮੈਨੂੰ ਰੈਮਡੈਸੇਵੀਅਰ ਮਿਲੀ, ਪਰ ਕੀਮਤ 'ਤੋਂ ਸੱਤ ਗੁਣਾ ਵੱਧ। ਮੈਂ ਦਵਾਈ ਲਈ ਕੋਈ ਵੀ ਕੀਮਤ ਦਾ ਭੁਗਤਾਨ ਕਰਨ ਲਈ ਤਿਆਰ ਸੀ। ਪਰ ਮੈਂ ਉਨ੍ਹਾਂ ਲੋਕਾਂ ਬਾਰੇ ਸੋਚ ਕੇ ਉਦਾਸ ਹੋਇਆ, ਜੋ ਇਹ ਨਹੀਂ ਖਰੀਦ ਸਕਦੇ।" ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਬਰਤਾਨੀਆ: ਬਾਹਰ ਖਾਣ ’ਤੇ ਮਿਲੇਗਾ 50 ਫੀਸਦ ਡਿਸਕਾਊਂਟ
ਬਰਤਾਨੀਆ ਵਿੱਚ ਅਗਸਤ ਦੇ ਮਹੀਨੇ ਦੌਰਾਨ ਰੈਸਟੋਰੈਂਟ ਵਿੱਚ ਖਾਣ ਵਾਲੇ ਲੋਕਾਂ ਨੂੰ ਬਿੱਲ ਵਿੱਚ 50 ਫੀਸਦ ਛੋਟ ਮਿਲੇਗੀ।
ਹੌਸਪੀਟੈਲਿਟੀ ਸੈਕਟਰ ਨੂੰ ਸੰਭਾਲਣ ਲਈ ਬਰਤਾਨੀਆ ਸਰਕਾਰ ਦੀ ਯੋਜਨਾ ਦੇ ਤਹਿਤ ਇਹ ਕਦਮ ਚੁੱਕਿਆ ਜਾ ਰਿਹਾ ਹੈ। ਦੇਸ਼ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਮੁਤਾਬਕ, ਅਗਸਤ ਵਿੱਚ ਅਸੀਮਤ ਬਾਰ ਇਸ ਡਿਸਕਾਊਂਟ ਦਾ ਲਾਭ ਚੁੱਕਿਆ ਜਾ ਸਕਦਾ ਹੈ ਅਤੇ ਦੇਸ਼ ਭਰ ਵਿੱਚ ਇਸ ਯੋਜਨਾ ਦਾ ਹਿੱਸਾ ਬਣਨ ਵਾਲੇ ਰੈਸਟੋਰੈਂਟ, ਕੈਫੇ ਅਤੇ ਪਬ ਵਿੱਚ ਇਸ ਛੋਟ ਦਾ ਫਾਇਦਾ ਮਿਲੇਗਾ।
ਕੋਰੋਨਾਵਾਇਰਸ ਮਹਾਂਮਾਰੀ ਵਿਚਾਲੇ ਦੇਸ਼ ਦੇ ਅਰਥਚਾਰੇ ਨੂੰ ਮੁੜ ਸੁਰਜੀਤ ਕਰਨ ਦੇ ਉਪਾਅ ਵਜੋਂ ਵਿੱਚ ਮੰਤਰੀ ਰਿਸ਼ੀ ਸੁਨਕ ਨੇ ‘ਇਟ ਆਊਟ ਟੂ ਹੈਲਪ ਆਊਟ’ ਦਾ ਐਲਾਨ ਕੀਤਾ ਹੈ।
ਇਸ ਡੀਲ ਦਾ ਮਤਲਬ ਇਹ ਹੋਇਆ ਕਿ ਜੇਕਰ ਲੋਕ ਸੋਮਵਾਰ ਤੋਂ ਬੁੱਧਵਾਰ ਤੱਕ ਬਾਹਰ ਖਾਂਦੇ ਹਨ ਤਾਂ ਪ੍ਰਤੀ ਵਿਅਕਤੀ ਉਨ੍ਹਾਂ ਦੇ 10 ਯੂਰੋ ਬਚਣਗੇ।
ਹਾਲਾਂਕਿ, ਇਹ ਡਿਸਕਾਊਂਟ ਸ਼ਰਾਬ ’ਤੇ ਲਾਗੂ ਨਹੀਂ ਹੁੰਦਾ।