ਧੰਨਵਾਦ
ਪੰਜਾਬ ਵਿਧਾਨ ਸਭਾ ਚੋਣਾਂ ਨਾਲ ਸਬੰਧਤ ਇਹ ਲਾਇਵ ਪੰਨਾ ਅਸੀਂ ਇੱਥੇ ਹੀ ਖ਼ਤਮ ਕਰਦੇ ਹਾਂ, ਸਾਡੇ ਨਾਲ ਜੁੜਨ ਲ਼ਈ ਤੁਹਾਡਾ ਸਭ ਦਾ ਧੰਨਵਾਦ
ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।
ਪੰਜਾਬ ਵਿਧਾਨ ਸਭਾ ਚੋਣਾਂ ਨੂੰ ਕੁਝ ਹੀ ਦਿਨ ਬਾਕੀ ਹਨ, ਚੋਣਾਂ ਨਾਲ ਸਬੰਧਤ ਤਾਜ਼ਾ ਖ਼ਬਰਾਂ ਇਸ ਪੇਜ ਰਾਹੀਂ ਤੁਹਾਨੂੰ ਮਿਲਣਗੀਆਂ
ਪੰਜਾਬ ਵਿਧਾਨ ਸਭਾ ਚੋਣਾਂ ਨਾਲ ਸਬੰਧਤ ਇਹ ਲਾਇਵ ਪੰਨਾ ਅਸੀਂ ਇੱਥੇ ਹੀ ਖ਼ਤਮ ਕਰਦੇ ਹਾਂ, ਸਾਡੇ ਨਾਲ ਜੁੜਨ ਲ਼ਈ ਤੁਹਾਡਾ ਸਭ ਦਾ ਧੰਨਵਾਦ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਨਿੱਚਵਾਰ ਨੂੰ ਨਮੋਰਿੰਡਾ ਮਾਰਕਿਟ ਵਿਖੇ ਡੋਰ ਟੂ ਡੋਰ ਕੰਪੇਨ ਕੀਤਾ
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਸ਼ਹਿਰੀ ਤੋਂ ਕਾਂਗਰਸੀ ਉਮੀਦਵਾਰ ਵਜੋਂ ਅੱਜ ਦੁਪਹਿਰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ।
ਭਾਜਪਾ ਦੇ ਸੀਨੀਅਰ ਆਗੂ ਮਦਨ ਮੋਹਨ ਮਿੱਤਲ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋ ਗਏ।
ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਮਿੱਤਲ ਸ਼੍ਰੀ ਅਨੰਦਪੁਰ ਸਾਹਿਬ ਦੇ ਹਲਕਾ ਇੰਚਾਰਜ ਹੋਣਗੇ।
ਮਦਨ ਮੋਹਨ ਮਿੱਤਲ ਨੇ ਕਿਹਾ ਕਿ ਸੁਖਬੀਰ ਬਾਦਲ ਵੀ ਆਪਣੇ ਪਿਤਾ ਦੇ ਪਦ ਚਿੰਨ੍ਹਾਂ ’ਤੇ ਚਲਦੇ ਹੋਏ ਪੰਜਾਬ ਨੂੰ ਖੁਸ਼ਹਾਲ ਬਣਾਉਣਗੇ।
ਉਨ੍ਹਾਂ ਨੇ ਕਿਹਾ ਬਾਹਰ ਤੋਂ ਆਏ ਹਮਲਾਵਰ ਨੂੰ ਪੰਜਾਬ ਨੇ ਰੋਕਿਆ ਹੈ ਜੇ ਉਹ ਪੰਜਾਬ ਤੋਂ ਟੱਪ ਜਾਂਦੇ ਸਨ ਤਾਂ ਉਨ੍ਹਾਂ ਨੂੰ ਰੋਕਣਾ ਬੜਾ ਔਖਾ ਹੁੰਦਾ ਸੀ।
ਉਨ੍ਹਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੀ ਭਾਈਚਾਰਕ ਏਕਤਾ ਦੇ ਪ੍ਰਤੀਕ ਹਨ।
ਭਾਜਪਾ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਸਬੱਬ ਉਨ੍ਹਾਂ ਨੇ ਦੱਸਿਆ ਕਿ
‘’ਮੈਂ ਆਪਣੇ ਬੇਟੇ ਲਈ ਟਿਕਟ ਮੰਗੀ ਸੀ ਪਰ ਨਹੀਂ ਦਿੱਤੀ ਗਈ, ਸਗੋਂ ਕਿਹਾ ਗਿਆ ਕਿ ਜਿਸ ਨੂੰ ਕਹੋਗੇ ਟਿਕਟ ਦਿੱਤੀ ਜਾਵੇਗੀ। ਫਿਰ ਜਿਸ ਨੂੰ ਮੈਂ ਟਿਕਟ ਦਵਾਈ ਉਹ ਕਹਿੰਦਾ ਮੈਂ ਬਰੋਟਾ ਪੱਟ ਦਿੱਤਾ। ਬਰੋਟਾ ਤਾਂ ਮੈਂ ਹੀ ਸੀ।‘’
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜਲੰਧਰ ਵਿੱਚ ਬੋਲਦਿਆਂ ਸ਼ਹਿਰੀ ਲੋਕਾਂ ਲਈ ਇਨ੍ਹਾਂ '10 ਗਰੰਟੀਆਂ' ਦਾ ਐਲਾਨ ਕੀਤਾ
ਦਵਿੰਦਰਪਾਲ ਭੁੱਲਰ ਦੀ ਰਿਹਾਈ ਬਾਰੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਹੈ, ਇਸ ਬਾਰੇ ਅਕਾਲੀ ਦਲ ਵਾਲੇ ਗੰਦੀ ਰਾਜਨੀਤੀ ਕਰਨ ਰਹੇ ਹਨ।
ਉਨ੍ਹਾਂ ਕਿਹਾ, “ਦਿੱਲੀ ਹਾਫ ਸਟੇਟ ਹੈ। ਇਸ ਦੀ ਪੁਲਿਸ ਤੇ ਕਾਨੂੰਨ ਵਿਵਸਥਾ ਕੇਂਦਰ ਸਰਕਾਰ ਤੇ ਐੱਲਜੀ ਦੇ ਹੱਥ ਵਿੱਚ ਹੁੰਦੀ ਹੈ।”
“ਇੱਕ ਸੈਂਟੈਨਸ ਰਿਵਿਊ ਬੋਰਡ ਹੁੰਦਾ ਹੈ ਜੋ ਸਜ਼ਾ ਘੱਟ ਕਰਵਾਉਣ ਬਾਰੇ ਫੈਸਲਾ ਲੈਂਦਾ ਹੈ। ਇਸ ਵਿੱਚ ਜੱਜ ਤੇ ਅਫ਼ਸਰ ਸ਼ਾਮਿਲ ਹੁੰਦੇ ਹਨ। ਉਹ ਜੋ ਰਿਪੋਰਟ ਬਣਾਉਂਦੇ ਹਨ ਉਸ ਨੂੰ ਐੱਲਜੀ ਸਾਹਬ ਕੋਲ ਭੇਜਿਆ ਜਾਂਦਾ ਹੈ।”
“ਮੈਂ ਗ੍ਰਹਿ ਸਕੱਤਰ ਨੂੰ ਫੋਨ ਕਰਕੇ ਕਿਹਾ ਹੈ ਕਿ ਇਸ ਬੋਰਡ ਦੀ ਮੀਟਿੰਗ ਛੇਤੀ ਕੀਤੀ ਜਾਵੇ ਤੇ ਜੋ ਫੈਸਲਾ ਹੋਵੇ ਉਹ ਐੱਲਜੀ ਸਾਹਬ ਕੋਲ ਭੇਜਿਆ ਜਾਵੇ। ਜੋ ਫੈਸਲਾ ਆਵੇਗਾ ਮੈਂ ਉਹ ਤੁਹਾਨੂੰ ਦੱਸ ਦੇਵਾਂਗਾ।”
ਪੰਜਾਬ ਵਿੱਚ ਟਿਕਟਾਂ ਦੀ ਵੰਡ ਤੋਂ ਬਾਅਦ ਕਾਂਗਰਸ ’ਚ ਕਈ ਆਗੂ ਹਾਈ ਕਮਾਂਡ ਤੋਂ ਖਫ਼ਾ ਨਜ਼ਰ ਆ ਰਹੇ ਹਨ। ਸਤਵਿੰਦਰ ਬਿੱਟੀ, ਪਰਪੀਤ ਬਰਾੜ ਅਤੇ ਦਮਨ ਬਾਜਵਾ ਟਿਕਟਾਂ ਨਾ ਮਿਲਣ ’ਤੇ ਨਾਰਾਜ਼ ਹਨ ।
ਸਤਵਿੰਦਰ ਬਿੱਟੀ ਸਾਹਨੇਵਾਲ ਤੋਂ ਟਿਕਟ ਦੇ ਇੱਛੁਕ ਸਨ ਪਰ ਟਿਕਟ ਮਿਲੀ ਰਜਿੰਦਰ ਕੌਰ ਭੱਠਲ ਦੇ ਜਵਾਈ ਵਿਕਰਮ ਬਾਜਵਾ ਨੂੰ। ਬਿੱਟੀ ਨੂੰ 2017 ਵਿੱਚ ਟਿਕਟ ਮਿਲੀ ਸੀ ਪਰ ਉਹ ਹਾਰ ਗਏ ਸਨ।
ਪਰਪੀਤ ਬਰਾੜ ਮੋਗਾ ਤੋਂ ਟਿਕਟ ਚਾਹੁੰਦੇ ਸੀ ਪਰ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਨੂੰ ਟਿਕਟ ਦੇ ਦਿੱਤੀ ਗਈ ਹੈ।
ਦਮਨ ਬਾਜਵਾ ਸੁਨਾਮ ਤੋਂ ਟਿਕਟ ਚਾਹੁੰਦੇ ਸਨ ਪਰ ਅਮਰਗੜ੍ਹ ਦੇ ਮੌਜੂਦਾ ਵਿਧਾਇਕ ਸੁਰਜੀਤ ਧਿਮਾਨ ਦੇ ਭਤੀਜੇ ਜਸਵਿੰਦਰ ਧਿਮਾਨ ਨੂੰ ਟਿਕਟ ਮਿਲੀ ਹੈ।
ਦਮਨ ਬਾਜਵਾ 2017 ਵਿੱਚ ਕਾਂਗਰਸ ਦੀ ਟਿਕਟ ’ਤੇ ਸੁਨਾਮ ਤੋਂ ਲੜੇ ਸਨ ਪਰ ਹਾਰ ਗਏ ਸਨ। ਕਾਂਗਰਸ ਪਾਰਟੀ ਦੀ ਆਗੂ ਅਲਕਾ ਲਾਂਬਾ ਨੇ ਟਿਕਟਾਂ ਦੀ ਵੰਡ ਅਤੇ ਰੁੱਸੇ ਲੋਕਾਂ ਬਾਰੇ ਇਹ ਪੱਖ ਰੱਖਿਆ।
ਕਾਂਗਰਸ ਆਗੂ ਪਰਗਟ ਸਿੰਘ ਨੇ ਜਲੰਧਰ ਕੈਂਟ ਵਿਧਾਨਸਭਾ ਹਲਕੇ ਤੋਂ ਆਪਣੀ ਨਾਮਜ਼ਦਗੀ ਦਾਖਲ ਕਰ ਦਿੱਤੀ ਹੈ।
ਉਨ੍ਹਾਂ ਆਪਣੇ ਸੋਸ਼ਲ ਮੀਡੀਆ 'ਤੇ ਇਸ ਬਾਰੇ ਜਾਣਕਾਰੀ ਤੇ ਤਸਵੀਰਾਂ ਸਾਂਝਾ ਕਰਦਿਆਂ ਲਿਖਿਆ, ''ਜਲੰਧਰ ਕੈਂਟ ਦੇ ਵਾਸੀਆਂ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਆਪਣਾ ਕੰਮ ਪੂਰੀ ਇਮਾਨਦਾਰੀ ਤੇ ਪਾਰਦਰਸ਼ਤਾ ਨਾਲ ਕਰਾਂਗਾ।''
''ਇੱਕ ਸਿਆਸਤਦਾਨ ਦੇ ਤੌਰ ‘ਤੇ ਇਹ ਮੇਰਾ ਸਭ ਤੋਂ ਪਹਿਲਾ ਫਰਜ਼ ਹੈ ਕਿ ਮੈਂ ਆਪਣੇ ਲੋਕਾਂ ਦੇ ਹਿੱਤਾਂ ਲਈ ਕੰਮ ਕਰਾਂ। ਮੈਨੂੰ ਆਪਣਾ ਸਾਥ ਇਸੇ ਤਰ੍ਹਾਂ ਦਿੰਦੇ ਰਿਹੋ... ਧੰਨਵਾਦ।''
ਆਪ ਆਗੂ ਭਗਵੰਤ ਮਾਨ ਨੇ ਵੀ ਆਗਾਮੀ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਭਰ ਦਿੱਤਾ ਹੈ।
ਨਾਮਜ਼ਦਗੀ ਲਈ ਉਹ ਆਪਣੇ ਮਾਤਾ ਜੀ ਦੇ ਨਾਲ ਪਹੁੰਚੇ।
ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਟਵੀਟ ਕਰਕੇ ਲਿਖਿਆ, ''ਭਗਵੰਤ ਮਾਨ ਨਾਮਜ਼ਦਗੀ ਭਰਨ ਜਾ ਰਹੇ ਹਨ। ਉਨ੍ਹਾਂ ਨੇ ਮੈਨੂੰ ਫ਼ੋਨ ਕੀਤਾ। ਮੈਂ ਦਿਲੋਂ ਕਿਹਾ ਕਿ ਰੱਬ ਕਰੇ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਬਣੋ। ਖੂਬ ਇਮਾਨਦਾਰੀ ਨਾਲ ਕੰਮ ਕਰੋ। ਪੰਜਾਬ ਦੀ ਜਨਤਾ ਦੇ ਦੁੱਖ ਦੂਰ ਕਰੋ'।''
ਉਨ੍ਹਾਂ ਅੱਗੇ ਲਿਖਿਆ, ''ਪੰਜਾਬ ਨੂੰ ਭਗਵੰਤ ਅਤੇ ਆਮ ਆਦਮੀ ਪਾਰਟੀ ਤੋਂ ਬਹੁਤ ਉਮੀਦਾਂ ਹਨ। ਪਰਮਾਤਮਾ ਸਾਨੂੰ ਸਾਰਿਆਂ ਨੂੰ ਇਨ੍ਹਾਂ ਉਮੀਦਾਂ ਨੂੰ ਪੂਰਾ ਕਰਨ ਦੀ ਤਾਕਤ ਦੇਵੇ।''
ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ ਨੇ ਅੱਜ ਨਾਮਜ਼ਦਗੀ ਪੱਤਰ ਭਰ ਦਿੱਤਾ ਹੈ।
ਸਿੱਧੂ ਕਾਂਗਰਸ ਪਾਰਟੀ ਵੱਲੋਂ ਪੂਰਬੀ ਅੰਮ੍ਰਿਤਸਰ ਸੀਟ ਤੋਂ ਚੋਣ ਲੜ ਰਹੇ ਹਨ ਅਤੇ ਇਸ ਸੀਟ 'ਤੇ ਉਨ੍ਹਾਂ ਦੇ ਵਿਰੁੱਧ ਅਕਾਲੀ ਦਲ ਆਗੂ ਬਿਕਰਮ ਮਜੀਠੀਆ ਵੀ ਖੜ੍ਹੇ ਹੋਏ ਹਨ।
ਮਜੀਠੀਆ ਨੇ ਲੰਘੇ ਸ਼ੁਕਰਵਾਰ ਨੂੰ ਇਸ ਸੀਟ ਲਈ ਆਪਣਾ ਨਾਮਜ਼ਦਗੀ ਪੱਤਰ ਭਰ ਦਿੱਤਾ ਹੈ।
ਪ੍ਰਕਾਸ਼ ਸਿੰਘ ਬਾਦਲ ਭਾਰਤੀ ਸਿਆਸਤ ਦੇ ਵੱਡੇ ਕੱਦ ਵਾਲੇ ਖੇਤਰੀ ਆਗੂਆਂ ਵਿੱਚ ਸ਼ੁਮਾਰ ਹਨ।
ਉਹ ਪੰਜਾਬ ਦੇ 5 ਵਾਰ ਮੁੱਖ ਮੰਤਰੀ ਬਣੇ ਅਤੇ 1996 ਤੋਂ 2008 ਤੱਕ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਵਜੋਂ ਕੰਮ ਕਰਦੇ ਰਹੇ।
1970 ਵਿੱਚ ਬਾਦਲ 43 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਕਿਸੇ ਭਾਰਤੀ ਸੂਬੇ ਦੇ ਮੁੱਖ ਮੰਤਰੀ ਬਣਨ ਵਾਲੇ ਸਭ ਤੋਂ ਛੋਟੀ ਉਮਰ ਦੇ ਆਗੂ ਸਨ।
2017 ਵਿੱਚ ਜਦੋਂ ਉਨ੍ਹਾਂ ਦਾ 5ਵਾਂ ਕਾਰਜਕਾਲ ਪੂਰਾ ਹੋਇਆ ਤਾਂ ਉਹ 90 ਸਾਲ ਦੀ ਉਮਰ ਦੇ ਕਿਸੇ ਭਾਰਤੀ ਸੂਬੇ ਦੇ ਸਭ ਤੋਂ ਵਡੇਰੀ ਉਮਰ ਦੇ ਮੁੱਖ ਮੰਤਰੀ ਸਨ।
1979 ਤੋਂ 1980 ਦੌਰਾਨ ਉਹ ਕੇਂਦਰ ਵਿੱਚ ਚੌਧਰੀ ਚਰਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਿੱਚ ਖੇਤੀ ਮੰਤਰੀ ਬਣੇ, ਪਰ ਉਨ੍ਹਾਂ ਮੁੜ ਕੇ ਕਦੇ ਵੀ ਕੇਂਦਰ ਵੱਲ ਨਹੀਂ ਤੱਕਿਆ ਅਤੇ ਆਪਣਾ ਪੂਰਾ ਧਿਆਨ ਸੂਬਾਈ ਸਿਆਸਤ ਉੱਤੇ ਕ੍ਰੇਂਦਿਤ ਕੀਤਾ।
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਸੀਐੱਮ ਉਮੀਦਵਾਰ ਭਗਵੰਤ ਮਾਨ ਅੱਜ ਆਪਣੀ ਸੀਟ ਧੂਰੀ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ।
ਉਨ੍ਹਾਂ ਨੇ ਆਪ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਜਾਰੀ ਕਰਕੇ ਇਸਦੀ ਜਾਣਕਾਰੀ ਦਿੱਤੀ ਹੈ।
ਕਾਂਗਰਸ ਪਾਰਟੀ ਆਗੂ ਨਵਜੋਤ ਸਿੰਘ ਸਿੱਧੂ ਅਤੇ ਪਰਗਟ ਸਿੰਘ ਨੇ ਵੀ ਆਪਣੇ-ਆਪਣੇ ਸੋਸ਼ਲ ਮੀਡੀਆ ਅਕਾਊਂਟਸ ਰਾਹੀਂ ਜਾਣਕਰੀ ਦਿੱਤੀ ਹੈ ਕਿ ਉਹ ਵੀ ਅੱਜ ਹੀ ਆਪਣਾ ਨਾਮਜ਼ਦਗੀ ਪੱਤਰ ਭਰਨਗੇ।
ਸਿੱਧੂ ਅੰਮ੍ਰਿਤਸਰ ਪੂਰਬੀ ਤੋਂ ਅਤੇ ਪਰਗਟ ਸਿੰਘ ਜਲੰਧਰ ਕੈਂਟ ਤੋਂ ਚੋਣ ਮੈਦਾਨ 'ਚ ਉੱਤਰ ਰਹੇ ਹਨ।
ਬੀਬੀਸੀ ਪੰਜਾਬੀ ਦੇ ਇਸ ਲਾਈਵ ਪੇਜ ਉੱਤੇ ਤੁਹਾਡਾ ਸਵਾਗਤ ਹੈ। ਪੰਜਾਬ ਸਣੇ ਹੋਰ ਸੂਬਿਆਂ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨਾਲ ਸਬੰਧਤ ਖ਼ਬਰਾਂ ਅੱਜ ਸਾਰਾ ਦਿਨ ਤੁਹਾਨੂੰ ਦਿੰਦੇ ਰਹਾਂਗੇ।
ਤੁਸੀਂ 28 ਜਨਵਰੀ ਦੀਆਂ ਸਰਗਰਮੀਆਂ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਇਸ ਲਿੰਕ ਨੂੰ ਕਲਿੱਕ ਕਰਕੇ ਪੜ੍ਹ ਸਕਦੇ ਹੋ
ਧੰਨਵਾਦ