ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।
LPG ਸਿਲੰਡਰ ਦੀ ਵਧੀ ਕੀਮਤ ’ਤੇ ਸੋਸ਼ਲ ਮੀਡੀਆ ਦੀਆਂ ਜੁਗਤਾਂ: ‘ਲਓ ਜੀ, ਨਵੇਂ ਸਾਲ ਦਾ ਤੋਹਫ਼ਾ’
ਭਾਰਤ ਵਿੱਚ ਸਾਲ 2020 ਦੇ ਸ਼ੁਰੂ ਹੁੰਦਿਆਂ ਹੀ ਮਹਿੰਗਾਈ ਮੁੜ ਸੋਸ਼ਲ ਮੀਡੀਆ ਉੱਤੇ ਛਾ ਗਈ ਜਦੋਂ ਸਰਕਾਰੀ ਤੇਲ ਕੰਪਨੀਆਂ ਨੇ ਘਰੇਲੂ ਗੈਸ (LPG) ਸਿਲੰਡਰ ਦੀ ਕੀਮਤ 19 ਰੁਪਏ ਵਾਧਾ ਦਿੱਤੀ।
ਦਿੱਲੀ ਵਿੱਚ ਕੀਮਤ 714 ਰੁਪਏ ਪਹੁੰਚ ਗਈ ਹੈ।
ਟਵਿੱਟਰ ਉੱਤੇ ਸਰਕਾਰ ਦੀ ਆਲੋਚਨਾ ਅਤੇ ਜੁਗਤਾਂ ਦਾ ਦੌਰ ਨਾਲ ਹੀ ਸ਼ੁਰੂ ਹੋ ਗਿਆ। ਕੁਝ ਨੇ ਇਸ ਨੂੰ ਨਵੇਂ ਸਾਲ ਦਾ 'ਤੋਹਫ਼ਾ' ਆਖਿਆ ਤੇ ਕਿਸੇ ਨੇ ਮੋਦੀ ਸਰਕਾਰ ਨੂੰ ਯਾਦ ਕਰਵਾਇਆ ਕਿ ਕਾਂਗਰਸ (ਯੂਪੀਏ) ਸਰਕਾਰ ਦੇ ਦੌਰ ਵਿੱਚ ਕੀਮਤਾਂ ਕੀ ਸਨ।
ਇਹ ਵੀ ਪੜ੍ਹੋ:
ਸਟਾਲਿਨ ਸਚਿਨ ਨਾਂ ਦੇ ਟਵਿੱਟਰ ਯੂਜ਼ਰ ਨੇ ਲਿਖਿਆ ਕਿ ਇੰਝ ਸਾਰੇ ਤੋਹਫ਼ੇ ਸਾਲ ਦੀ ਸ਼ਰੂਆਤ ਵਿੱਚ ਨਾ ਦਿਓ!
ਰਾਧਾਕ੍ਰਿਸ਼ਨਨ ਨਾਂ ਦੇ ਯੂਜ਼ਰ ਨੇ ਤਾਂ ਸੂਚੀ ਬਣਾਈ...
ਸਰਕਾਰ ਦਾ ਪੱਖ ਲੈਂਦਿਆਂ ਅਭੀ ਪਵਾਰ ਨਾਂ ਦੇ ਯੂਜ਼ਰ ਨੇ ਟਵੀਟ ਕੀਤਾ ਕਿ ਹਰ ਰੋਜ਼ 10-20 ਰੁਪਏ ਬੀੜੀ-ਤੰਬਾਕੂ ਉੱਤੇ ਖਰਚਣ ਵਾਲਿਆਂ ਨੂੰ ਰੇਲ ਭਾੜੇ ਦੇ ਚਾਰ ਰੁਪਏ ਪ੍ਰਤੀ ਕਿਲੋਮੀਟਰ ਅਤੇ ਸਿਲੰਡਰ ਦੀ ਕੀਮਤ 19 ਰੁਪਏ ਵਧਣ ਨਾਲ ਸਮੱਸਿਆ ਹੋ ਰਹੀ ਹੈ।
ਮਹਿਲਾ ਕਾਂਗਰਸ ਨੇ ਵੀ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਇੱਕ ਤਸਵੀਰ ਸਾਂਝੀ ਕਰ ਕੇ ਸਵਾਲ ਚੁੱਕਿਆ ਕਿ ਉਹ ਵਿਰੋਧੀ ਧਿਰ ਹੁੰਦਿਆਂ ਤਾਂ ਮੁਜ਼ਾਹਰੇ ਕਰਦੇ ਸਨ ਪਰ ਹੁਣ ਚੁੱਪ ਕਿਉਂ ਹਨ।
ਇੱਕ ਹੋਰ ਯੂਜ਼ਰ ਨੇ ਕਿਹਾ ਕਿ ਖਾਣ ਵਾਲੀਆਂ ਵਸਤਾਂ ਤਾਂ ਪਹਿਲਾਂ ਹੀ ਮਹਿੰਗੇ ਸਨ ਪਰ ਹੁਣ ਖਾਣਾ ਬਣਾਉਣਾ ਵੀ ਮਹਿੰਗਾ ਕਰ ਦਿੱਤਾ ਹੈ।
ਸੁਨੀਲ ਬਿਸ਼ਨੋਈ ਨੇ ਸਮ੍ਰਿਤੀ ਇਰਾਨੀ ਦਾ ਇੱਕ ਪੁਰਾਣਾ ਵੀਡੀਓ ਵੀ ਸ਼ੇਅਰ ਕੀਤਾ ਜਦੋਂ ਭਾਜਪਾ ਵਿਰੋਧੀ ਧਿਰ ਸੀ।
ਅਭਿਸ਼ੇਕ ਰਾਏ ਨੇ ਲੋਕਤੰਤਰ ਦੇ ਹਵਾਲੇ ਨਾਲ ਗੱਲ ਕੀਤੀ। ਉਨ੍ਹਾਂ ਨੇ ਲਿਖਿਆ ਕਿ ਪਹਿਲਾਂ ਤਾਂ ਰੇਲ ਕਿਰਾਇਆ ਵਧਿਆ, ਹੁਣ ਐੱਲਪੀਜੀ "ਪਰ ਇਸ ਬਾਰੇ ਕੋਈ ਗੱਲ ਨਹੀਂ ਕਰ ਰਿਹਾ"।
"ਇਹੀ ਹੁੰਦਾ ਹੈ ਜਦੋਂ ਜਮਹੂਰੀਅਤ ਵਿੱਚ ਸਵਾਲ ਪੁੱਛਣ ਦੀ ਬਜਾਇ ਕਿਸੇ ਇੱਕ ਸਿਆਸੀ ਪਾਰਟੀ ਦਾ ਅੰਨ੍ਹੇਵਾਹ ਸਮਰਥਨ ਕੀਤਾ ਜਾਂਦਾ ਹੈ।"
ਸਤੰਬਰ ਮਹੀਨੇ ਤੋਂ ਬਾਅਦ ਇਹ ਖਾਣਾ ਪਕਾਉਣ ਵਾਲੀ ਗੈਸ ਵਿੱਚ ਇਹ ਲਗਾਤਾਰ ਪੰਜਵਾਂ ਵਾਧਾ ਹੈ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਵੇਖੋ