ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।

ਮੈਨੂੰ ਮੁੱਖ ਵੈੱਬਸਾਈਟ 'ਤੇ ਲੈ ਜਾਓ

ਕੋਰੋਨਾਵਾਇਰਸ ਅਪਡੇਟ: ਹਵਾਈ ਜਹਾਜ਼ਾਂ ’ਚ ਵਿਚਕਾਰ ਦੀ ਸੀਟ ਖਾਲੀ ਨਹੀਂ ਰੱਖੀ ਜਾ ਸਕਦੀ-ਹਰਦੀਪ ਪੁਰੀ; ਵਿਸ਼ਵ ਬੈਂਕ ਦੀ ਚੇਤਾਵਨੀ - 6 ਕਰੋੜ ਲੋਕ ਹੋਰ ਗਰੀਬ ਹੋ ਸਕਦੇ

ਅਮਰੀਕਾ ਵਿੱਚ ਕੋਰੋਨਾਵਾਇਰਸ ਲਾਗ ਦੇ 15 ਲੱਖ ਕੇਸ ਹਨ ਤੇ 92 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਲਾਈਵ ਕਵਰੇਜ

  1. ਰੈਜ਼ੀਡੈਂਟ ਡਾਕਟਰਾਂ ਦੇ ਵਜੀਫ਼ੇ ਵਿੱਚ ਕਟੌਤੀ

    ਖ਼ਬਰ ਏਜੰਸੀ ਏਐੱਨਆਈ ਨੂੰ ਮਹਾਰਾਸ਼ਟਰ ਦੇ ਸਿਅਨ ਹਸਪਤਾਲ ਦੇ ਰੈਜ਼ੀਡੈਂਟ ਡਾਕਟਰਾਂ ਦੀ ਐਸੋਸੀਏਸ਼ਨ ਦੇ ਜਰਨਲ ਸਕੱਤਰ ਡਾ. ਅਕਸ਼ੇ ਯਾਦਵ ਨੇ ਦੱਸਿਆ ਕਿ ਉਨ੍ਹਾਂ ਦੇ ਵਜ਼ੀਫਿਆਂ ਵਿੱਚ 10 ਫ਼ੀਸਦੀ ਦੀ ਕਟੌਤੀ ਕੀਤੀ ਗਈ ਹੈ। ਇਸ ਨੂੰ ਵਧਾਉਣ ਬਾਰੇ ਵਿਚਾਰ ਹੋ ਰਿਹਾ ਸੀ ਅਤੇ ਉਲਟਾ ਹੋ ਗਿਆ ਹੈ। ਸਰਕਾਰ ਵਿੱਤੀ ਸੰਕਟ ਤੋਂ ਉਭਰਨ ਲਈ ਕੋਈ ਹੋਰ ਰਾਹ ਲੱਭ ਸਕਦੀ ਸੀ।

  2. ਦੱਖਣੀ ਕੋਰੀਆ ਵਿੱਚ ਵਿਦਿਆਰਥੀ ਸਕੂਲਾਂ ਵਿੱਚ ਆਉਣੇ ਸ਼ੁਰੂ

    ਦੱਖਣੀ ਕੋਰੀਆ ਦੇ ਹਜ਼ਾਰੀ ਸੀਨੀਅਰ ਸਕੈਂਡਰੀ ਵਿਦਿਆਰਥੀ ਅੱਜ ਤੋਂ ਸਕੂਲ ਪਰਤ ਰਹੇ ਹਨ- ਪਰ ਹੁਣ ਸਭ ਕੁਝ ਬਦਲ ਚੁੱਕਿਆ ਹੈ।

    ਤਾਪਮਾਨ ਦੀ ਜਾਂਚ ਕਰਨ ਤੋਂ ਬਾਅਦ ਹੱਥ ਧੁਆ ਕੇ ਅਤੇ ਮਾਸਕ ਪੁਆ ਕੇ ਹੀ ਉਨ੍ਹਾਂ ਨੂੰ ਸਕੂਲ ਵਿੱਚ ਦਾਖ਼ਲ ਹੋਣ ਦਿੱਤਾ ਜਾਵੇਗਾ।

    ਜੇ ਕਿਸੇ ਸਕੂਲ ਵਿੱਚ ਕੋਰੋਨਾਵਾਇਰਸ ਦੇ ਕੇਸ ਦੀ ਪੁਸ਼ਟੀ ਹੁੰਦੀ ਹੈ ਤਾਂ ਉਸ ਸਕੂਲ ਵਿੱਚ ਮੁੜ ਤੋਂ ਔਨਲਾਈਨ ਪੜ੍ਹਾਈ ਸ਼ੁਰੂ ਕਰ ਦਿੱਤੀ ਜਾਵੇਗੀ।

    ਦੇਸ਼ ਵਿੱਚ ਪੜਾਅਵਾਰ ਤਰੀਕੇ ਨਾਲ ਕਲਾਸਾਂ ਮੁੜ ਤੋਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਸਾਰੇ ਦੇਸ਼ ਦੇ ਵਿਦਿਆਰਥੀ 8 ਜੂਨ ਤੱਕ ਸਕੂਲ ਜਾਣਾ ਸ਼ੁਰੂ ਕਰ ਦੇਣਗੇ।

  3. ਅਮਰੀਕਾ ਤੋਂ ਪਰਤੇ ਪਰ ਕੁਆਰੰਟੀਨ ਵਿੱਚ ਫ਼ਸੇ ਇਹ ਪੰਜਾਬੀ

    ਅਮਰੀਕਾ ਨੇ 167 ਭਾਰਤੀਆਂ ਨੂੰ ਡਿਪੋਰਟ ਕਰ ਦਿੱਤਾ ਹੈ। ਇਨ੍ਹਾਂ ਭਾਰਤੀਆਂ ਨੂੰ ਲੈ ਕੇ ਫਲਾਈਟ ਸਿੱਧਾ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਏਅਰਪੋਰਟ ਪਹੁੰਚੀ। ਇਨ੍ਹਾਂ ਭਾਰਤੀਆਂ ਵਿੱਚ ਵੱਡੀ ਗਿਣਤੀ ਪੰਜਾਬੀ ਤੇ ਹਰਿਆਣਾ ਦੇ ਲੋਕਾਂ ਦੀ ਹੈ। ਇਨ੍ਹਾਂ ਸਾਰਿਆਂ ਨੂੰ ਅਜੇ 14 ਦਿਨਾਂ ਲਈ ਕੁਆਰੰਟੀਨ ਰੱਖਿਆ ਜਾਵੇਗਾ। ਰਿਪੋਰਟ: ਰਵਿੰਦਰ ਸਿੰਘ ਰੌਬਿਨ

  4. ਸਭ ਤੋਂ ਵੱਧ ਕੇਸ ਹੋਣਾ ਮਾਣ ਵਾਲੀ ਗੱਲ- ਟਰੰਪ

    ਅਮਰੀਕੀ ਰਾਸ਼ਪਟਰਪਤੀ ਡੌਨਲਡ ਟਰੰਪ ਨੇ ਕੋਰੋਨਾਵਾਇਰਸ ਮਹਾਂਮਾਰੀ ਫੁੱਟਣ ਤੋਂ ਬਾਅਦ ਹੋਈ ਪਹਿਲੀ ਕੈਬਨਿਟ ਬੈਠਕ ਦੌਰਾਨ ਕਿਹਾ ਕਿ ਅਮਰੀਕਾ ਵਿੱਚ ਕੋਵਿਡ 19 ਦੇ ਸਭ ਤੋਂ ਵਧੇਰੇ ਪੁਸ਼ਟ ਮਾਮਲਿਆਂ ਨੂੰ ਉਹ ਮਾਣ ਵਾਲੀ ਗੱਲ ਸਮਝਦੇ ਹਨ।

    ਉਨ੍ਹਾਂ ਨੇ ਕਿਹਾ ਕਿ ਇਸ ਦਾ ਮਤਲਬ ਹੈ ਕਿ ਸਾਡੀ ਟੈਸਟਿੰਗ ਵਧੀਆ ਹੈ।

    ਜੌਨਸ ਹੌਪਕਿਸਨਸ ਯੂਨੀਵਰਸਿਟੀ ਮੁਤਾਬਕ ਅਮਰੀਕਾ ਵਿੱਚ ਕੋਰੋਨਾਵਾਇਰਸ ਦੇ 15 ਲੱਖ ਪੁਸ਼ਟ ਮਾਮਲੇ ਹਨ ਜਦ ਕਿ 92,000 ਮੌਤਾਂ ਹੋ ਚੁੱਕੀਆਂ ਹਨ।

    ਉਸ ਤੋਂ ਬਾਅਦ 3 ਲੱਖ ਮਾਮਲਿਆਂ ਨਾਲ ਰੂਸ ਦੁਨੀਆਂ ਵਿੱਚ ਦੂਜੇ ਨੰਬਰ ’ਤੇ ਹੈ।

    ਅਮਰੀਕਾ ਦੀ ਪਬਲਿਕ ਹੈਲਥ ਏਜੰਸੀ ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਮੁਤਾਬਕ ਮੰਗਲਵਾਰ ਤੱਕ ਕੋਰੋਨਾਵਾਇਰਸ ਦੇ ਇੱਕ ਕਰੋੜ 26 ਲੱਖ ਟੈਸਟ ਕੀਤੇ ਗਏ ਹਨ।

  5. ਦੇਸ਼ ਤੇ ਦੁਨੀਆਂ ਦੀ ਸਥਿਤੀ

    ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਮਾਮਲੇ 48 ਲੱਖ ਤੋਂ ਪਾਰ ਤੇ ਮੌਤਾਂ ਦਾ ਅੰਕੜਾ 3.18 ਲੱਖ।

    ਦੁਨੀਆਂ ਵਿੱਚ ਸਭ ਤੋਂ ਵੱਧ ਮੌਤਾਂ ਅਮਰੀਕਾ ਵਿੱਚ (92 ਹਜ਼ਾਰ) ਹੋਈਆਂ ਹਨ। ਉਸ ਤੋਂ ਬਾਅਦ ਬ੍ਰਿਟੇਨ ਵਿੱਚ 30 ਹਜ਼ਾਰ ਮੌਤਾਂ ਹੋਈਆਂ ਹਨ। ਜਦ ਕਿ ਪੁਸ਼ਟ ਕੇਸਾਂ ਦੇ ਮਾਮਲੇ ਵਿੱਚ ਰੂਸ ਦੂਜੇ ਨੰਬਰ ’ਤੇ ਹੈ।

    ਬ੍ਰਿਟੇਨ ਦੀ ਕੈਂਬਰਿਜ ਯੂਨੀਵਰਸਿਟੀ ਨੇ ਸਾਲ 2020-21 ਦੇ ਅਕਾਦਮਿਕ ਵਰ੍ਹੇ ਲਈ ਆਹਮੋ-ਸਾਹਮਣੇ ਲੱਗਣ ਵਾਲੀਆਂ ਕਲਾਸਾਂ ਤੋਂ ਫ਼ਿਲਹਾਲ ਆਪਣੇ ਆਪ ਨੂੰ ਦੂਰ ਕਰ ਲਿਆ ਹੈ।

    ਪੰਜਾਬ ਵਿੱਚ ਮਾਮਲੇ 1980 ਹੋ ਚੁੱਕੇ ਹਨ ਤੇ 37 ਮੌਤਾਂ ਹੋ ਚੁੱਕੀਆਂ ਹਨ। ਕੈਪਟਨ ਅਮਰਿੰਦਰ ਨੇ ਕਿਹਾ ਹੁਣ ਤੱਕ 2 ਲੱਖ ਪਰਵਾਸੀ ਮਜ਼ਦੂਰਾਂ ਨੇ ਛੱਡਿਆ ਪੰਜਾਬ। ਸੂਬੇ ਨੇ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਪੜ੍ਹਾਈ ਹੁਣ ਡੀਡੀ ਪੰਜਾਬੀ ਰਾਹੀਂ ਸ਼ੁਰੂ ਕੀਤੀ ਹੈ।

    ਭਾਰਤ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਮਾਮਲਿਆਂ ਦਾ ਅੰਕੜਾ ਇਕ ਲੱਖ ਨੂੰ ਪਾਰ ਕਰ ਗਿਆ ਹੈ ਅਤੇ ਇਸ ਦੇ ਨਾਲ ਹੀ ਜੌਨਸ ਹੌਪਕਿੰਸ ਯੂਨੀਵਰਸਿਟੀ ਅਨੁਸਾਰ, ਭਾਰਤ ਹੁਣ ਪੂਰੇ ਏਸ਼ੀਆ ਵਿੱਚ ਸਭ ਤੋਂ ਵੱਧ ਲਾਗ ਦੇ ਮਾਮਲਿਆਂ ਵਾਲਾ ਦੇਸ ਹੋ ਗਿਆ ਹੈ।

    ਭਾਰਤੀ ਰੇਲਵੇ ਮੁਤਾਬਕ ਪਹਿਲੀ ਜੂਨ ਤੋਂ ਰੋਜ਼ਾਨਾ 200 ਗ਼ੈਰ-ਏਸੀ ਰੇਲ ਗੱਡੀਆਂ ਚਲਾਈਆਂ ਜਾਣਗੀਆਂ।

    ਕੋਰੋਨਾਵਨਾਵਾਇਰਸ ਮਹਾਂਮਾਰੀ ਕਾਰਨ ਸਾਡੇ ਵਾਤਾਵਰਣ ਵਿੱਚ ਵੱਡੇ ਬਦਲਾਅ ਆਏ ਹਨ। ਸਾਇੰਸਦਾਨਾਂ ਮੁਤਾਬਕ ਲੌਕਡਾਊਨ ਕਾਰਨ ਦੁਨੀਆਂ ਵਿੱਚ ਨਿਕਲਣ ਵਾਲੀ ਕਾਰਬਨ ਡਾਈਆਕਸਾਈਡ ਵਿੱਚ 17 ਫ਼ੀਸਦੀ ਦੀ ਕਮੀ ਆਈ ਹੈ।

  6. ਕੋਰੋਨਾਵਾਇਰਸ ਬਾਰੇ ਸਾਡੇ ਲਾਈਵ ਪੇਜ 'ਤੇ ਤੁਹਾਡਾ ਸਵਾਗਤ ਹੈ। ਅਸੀਂ ਤੁਹਾਨੂੰ ਕੋਰੋਨਾਵਾਇਰਸ ਨਾਲ ਜੁੜੀਆਂ ਦੇਸ਼ ਤੇ ਦੁਨੀਆਂ ਦੀਆਂ ਅਹਿਮ ਖ਼ਬਰਾਂ ਬਾਰੇ ਜਾਣਕਾਰੀ ਦੇਵਾਂਗੇ। 19 ਮਈ ਦੀਆਂ ਅਪਡੇਟਸ ਲਈ ਇੱਥੇ ਕਲਿੱਕ ਕਰੋ।