ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।

ਮੈਨੂੰ ਮੁੱਖ ਵੈੱਬਸਾਈਟ 'ਤੇ ਲੈ ਜਾਓ

ਕੋਰੋਨਾਵਾਇਰਸ ਅਪਡੇਟ: ਅਨਲੌਕ-2 : ਕੀ-ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ ,31 ਜੁਲਾਈ ਤੱਕ ਦਿਸ਼ਾ ਨਿਰਦੇਸ਼ ਜਾਰੀ

ਪੂਰੀ ਦੁਨੀਆਂ 'ਚ ਗਈਆਂ ਪੰਜ ਲੱਖ ਜਾਨਾਂ। ਕੋਵਿਡ-19 ਕਾਰਨ ਸਭ ਤੋਂ ਜ਼ਿਆਦਾ ਮੌਤਾਂ ਅਮਰੀਕਾ, ਬ੍ਰਾਜ਼ੀਲ ਅਤੇ ਬ੍ਰਿਟੇਨ ਵਰਗੇ ਮੁਲਕਾਂ ਵਿੱਚ ਹੋਈਆਂ ਹਨ

ਲਾਈਵ ਕਵਰੇਜ

  1. ਯੂਏਈ ਆਉਣ ਵਾਲੇ ਯਾਤਰੀਆਂ ਲਈ ਨਵੇਂ ਦਿਸ਼ਾ ਨਿਰਦੇਸ਼ ਹੋਏ ਜਾਰੀ

    ਸੰਯੁਕਤ ਅਰਬ ਅਮੀਰਾਤ ਨੇ ਐਲਾਨ ਕੀਤਾ ਹੈ ਕਿ ਸਾਰੇ ਵੈਧ ਵੀਜ਼ਾ ਧਾਰਕ, ਜੋ ਵਾਪਸ ਆਉਣਾ ਚਾਹੁੰਦੇ ਹਨ, ਨੂੰ ਦੇਸ਼ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਕੁਝ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ।

    ਲੋਕ 1 ਜੁਲਾਈ ਤੋਂ ਦੇਸ਼ ਵਾਪਸ ਪਰਤਣਾ ਸ਼ੁਰੂ ਕਰਨਗੇ। ਜਾਰੀ ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਵਾਪਸ ਪਰਤੇ ਨਿਵਾਸੀਆਂ ਨੂੰ ਇੱਕ ਮਾਨਤਾ ਪ੍ਰਾਪਤ ਲੈਬ ਤੋਂ ਪਹਿਲਾਂ ਹੀ ਕੋਵਿਡ -19 ਦਾ ਟੈਸਟ ਕਰਾਉਣਾ ਹੋਵੇਗਾ, ਜਿਸ ਨੂੰ ਯੂਏਈ ਵਿੱਚ ਪ੍ਰਦਰਸ਼ਿਤ ਕਰਨਾ ਪਏਗਾ।

    ਟੈਸਟ ਟੇਕ-ਆਫ਼ ਕਰਨ ਤੋਂ 72 ਘੰਟੇ ਪਹਿਲਾਂ ਕਰਾਉਣਾ ਹੁੰਦਾ ਹੈ। ਪਹਿਲੇ ਪੜਾਅ ਦੇ ਤਹਿਤ, ਮਾਨਤਾ ਪ੍ਰਾਪਤ ਪ੍ਰਯੋਗਸ਼ਾਲਾ ਇਸ ਸਮੇਂ ਦੁਨੀਆ ਦੇ 17 ਦੇਸ਼ਾਂ ਦੇ 106 ਸ਼ਹਿਰਾਂ ਵਿੱਚ ਮੌਜੂਦ ਹੈ।

    ਮਾਨਤਾ ਪ੍ਰਾਪਤ ਲੈਬਜ਼ ਸਮੇਂ ਦੀ ਘਾਟ ਦੇ ਕਾਰਨ, ਡਿਜੀਟਲ ਰੂਪ ਵਿੱਚ ਨਤੀਜੇ ਦੇ ਸਕਦੀਆਂ ਹਨ। ਜੇ ਕੋਈ ਨਿਵਾਸੀ ਉਨ੍ਹਾਂ ਦੇਸ਼ਾਂ ਤੋਂ ਵਾਪਸ ਆ ਰਿਹਾ ਹੈ ਜਿਥੇ ਕੋਈ ਮਾਨਤਾ ਪ੍ਰਾਪਤ ਲੈਬ ਨਹੀਂ ਹੈ, ਤਾਂ ਉਨ੍ਹਾਂ ਦੀ ਯੂ.ਏ.ਈ ਵਿਖੇ ਪਹੁੰਚਣ 'ਤੇ ਜਾਂਚ ਕੀਤੀ ਜਾਵੇਗੀ ਅਤੇ ਲਾਜ਼ਮੀ ਤੌਰ' ਤੇ 14 ਦਿਨਾਂ ਦੀ ਕੁਆਰੰਟੀਨ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨਾ ਪਏਗਾ।

    ਇਹ ਦਿਸ਼ਾ-ਨਿਰਦੇਸ਼ ਉਸ ਸਮੇਂ ਜਾਰੀ ਕੀਤੇ ਗਏ ਹਨ ਜਦੋਂ ਯੂਏਈ ਨੇ ਸੋਮਵਾਰ ਤੋਂ ਪਾਕਿਸਤਾਨ ਜਾਣ ਅਤੇ ਆਉਣ ਵਾਲੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ।

  2. ਦੁਨੀਆਂ ਭਰ ਵਿਚ ਸਭ ਤੋਂ ਵੱਧ ਪ੍ਰਭਾਵਿਤ ਪੰਜ ਦੇਸ਼ਾਂ ਦੇ ਕੀ ਹਨ ਹਾਲਾਤ

    ਦੁਨੀਆਂ ਭਰ ਵਿਚ ਕੋਰੋਨਾਵਾਇਰਸ ਦੀ ਲਾਗ ਦੇ ਹੁਣ ਤੱਕ 1,01,15,912 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ 5,01,233 ਹੈ।

    ਲਾਗ ਨਾਲ ਸਭ ਤੋਂ ਵੱਧ ਪ੍ਰਭਾਵਿਤ ਪੰਜ ਸੂਬਿਆਂ ਦੇ ਹਾਲਾਤ ਕੁਝ ਇਸ ਤਰ੍ਹਾਂ ਹਨ

    • ਅਮਰੀਕਾ – 25,48,143 ਕੇਸ – 1,25,799 ਮੌਤਾਂ
    • ਬ੍ਰਾਜ਼ੀਲ – 13,44,143 ਕੇਸ – 57,622 ਮੌਤਾਂ
    • ਰੂਸ – 6,33,563 ਕੇਸ – 9,060 ਮੌਤਾਂ
    • ਭਾਰਤ – 5,28,859 ਕੇਸ – 16,095 ਮੌਤਾਂ
    • ਯੂਕੇ – 3,12,640 ਕੇਸ – 43,634 ਮੌਤਾਂ
  3. ਯੂਏਈ ਨੇ ਪਾਕਿਸਤਾਨ ਤੋਂ ਸਾਰੀਆਂ ਹਵਾਈ ਉਡਾਣਾਂ ਰੱਦ ਕੀਤੀਆਂ

    ਸੰਯੁਕਤ ਅਰਬ ਅਮੀਰਾਤ ਦੇ ਜਨਰਲ ਸਿਵਲ ਏਵੀਏਸ਼ਨ ਅਥਾਰਟੀ (ਜੀਸੀਏਏ) ਨੇ ਪਾਕਿਸਤਾਨ ਤੋਂ ਸਾਰੀਆਂ ਉਡਾਣਾਂ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ।

    ਇਨ੍ਹਾਂ ਵਿੱਚ ਟ੍ਰਾਂਜ਼ਿਟ ਉਡਾਣਾਂ ਵੀ ਸ਼ਾਮਲ ਹਨ। ਯੂਏਈ ਨੇ ਕਿਹਾ ਹੈ ਕਿ ਇਹ ਮੁਅੱਤਲੀ ਉਦੋਂ ਤੱਕ ਰਹੇਗੀ ਜਦੋਂ ਤੱਕ ਪਾਕਿਸਤਾਨ ਯੂਏਈ ਦੇ ਰਸਤੇ ‘ਤੇ ਸਾਰੇ ਯਾਤਰੀਆਂ ਲਈ ਕੋਵਿਡ -19 ਦੀ ਜਾਂਚ ਦਾ ਪ੍ਰਬੰਧ ਨਹੀਂ ਕਰਦਾ।

    ਯੂਏਈ ਨੇ ਕਿਹਾ ਹੈ ਕਿ ਇਹ ਇਕ ਸਾਵਧਾਨੀ ਵਾਲਾ ਕਦਮ ਹੈ ਤਾਂ ਕਿ ਲੋਕਾਂ ਦੀ ਸਿਹਤ ਨਾਲ ਸਮਝੌਤਾ ਨਾ ਹੋਵੇ।

    ਜੀਸੀਏਏ ਨੇ ਕਿਹਾ ਹੈ ਕਿ ਇਸ ਫੈਸਲੇ ਨਾਲ ਪ੍ਰਭਾਵਤ ਸਾਰੇ ਯਾਤਰੀਆਂ ਨੂੰ ਆਪਣੀਆਂ ਏਅਰਲਾਈਨਾਂ ਨੂੰ ਸੂਚਿਤ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਯਾਤਰਾ ਦੀਆਂ ਤਰੀਕਾਂ ਮੁਲਤਵੀ ਕਰ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।

  4. ਕੋਰੋਨਾਵਾਇਰਸ ਨਾਲ ਜੁੜੀਆਂ ਹੁਣ ਤੱਕ ਦੀਆਂ ਖ਼ਾਸ ਅਪਡੇਟਸ

    • ਭਾਰਤ ਵਿਚ ਕੋਰੋਨਾਵਾਇਰਸ ਦੀ ਲਾਗ ਦੇ ਮਾਮਲਿਆਂ ਦੀ ਗਿਣਤੀ 5,12,763 ਹੋ ਗਈ ਹੈ ਜਿਨ੍ਹਾਂ ਵਿਚ 203051 ਐਕਟਿਵ ਕੇਸ ਹਨ ਅਤੇ 309712 ਮਰੀਜ਼ ਠੀਕ ਹੋ ਚੁੱਕੇ ਹਨ। ਹੁਣ ਤੱਕ 16,095 ਲੋਕਾਂ ਦੀ ਜਾਨ ਜਾ ਚੁੱਕੀ ਹੈ।
    • ਨਿਊਜ਼ ਏਜੰਸੀ ਏਐਨਆਈ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ, ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦਿੱਲੀ 'ਚ ਕਮਿਊਨਿਟੀ ਟ੍ਰਾਂਸਮਿਸ਼ਨ ਨਹੀਂ ਹੋ ਰਿਹਾ, ਇਸ ਕਰਕੇ ਦਿੱਲੀ ਦੇ ਲੋਕ ਨਾ ਡਰਨ।
    • ਕੋਰੋਨਾ ਦੇ ਇਲਾਜ ਦਾ ਦਾਅਵਾ ਕਰਨ ਵਾਲੀ ਦਵਾਈ ਨੂੰ ਲੈ ਕੇ ਬਾਬਾ ਰਾਮਦੇਵ ਦੇ ਖ਼ਿਲਾਫ਼ ਮਾਮਲਾ ਦਰਜ ਹੋਇਆ ਹੈ। ਰਾਮਦੇਵ ਤੋਂ ਇਲਾਵਾ ਬਾਲਕ੍ਰਿਸ਼ਨ ਅਤੇ ਹੋਰਨਾਂ ‘ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ।
    • ਪੰਜਾਬ ਸਰਕਾਰ ਨੇ 15 ਜੁਲਾਈ ਤੱਕ ਕਾਲਜ ਅਤੇ ਯੂਨਿਵਰਸਿਟੀਆਂ ਦੀਆਂ ਪ੍ਰੀਖਿਆਵਾਂ ਮੁਲਤਵੀ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਫਾਈਨਲ ਫੈਸਲਾ ਯੂਜੀਸੀ ਦੀਆਂ ਨਵੀਆਂ ਗਾਈਡਲਾਈਂਸ ‘ਤੇ ਨਿਰਭਰ ਕਰਦਾ ਹੈ।
    • ਪੰਜਾਬ ਵਿਚ ਲਾਗ ਦੇ ਮਾਮਲਿਆਂ ਦੀ ਕੁੱਲ ਗਿਣਤੀ 5216 ਹੈ। ਹੁਣ ਤੱਕ ਸੂਬੇ ਵਿਚ ਮਰਨ ਵਾਲਿਆਂ ਦੀ ਗਿਣਤੀ 133 ਹੋ ਚੁੱਕੀ ਹੈ।
    • ਜੌਨਸ ਹੌਪਕਿਨਜ਼ ਯੂਨੀਵਰਸਿਟੀ ਅਨੁਸਾਰ, ਦੁਨੀਆ ਭਰ ਵਿੱਚ ਕੋਰੋਨਾ ਦੇ ਮਾਮਲੇ ਹੁਣ ਇੱਕ ਕਰੋੜ ਨੂੰ ਪਾਰ ਕਰ ਗਏ ਹਨ। ਇਸ ਦੇ ਨਾਲ ਹੀ ਮਰਨ ਵਾਲਿਆਂ ਦੀ ਗਿਣਤੀ 5 ਲੱਖ ਤੋਂ ਵੱਧ ਹੋ ਗਈ ਹੈ।
    • ਅਮਰੀਕਾ ਵਿੱਚ ਕੋਰੋਨਾਵਾਇਰਸ ਦੇ ਕੇਸ ਦੁਨੀਆਂ ਭਰ ਵਿੱਚ ਸਭ ਤੋਂ ਵੱਧ ਤਾਂ ਹੈ ਹੀ, ਪਰ ਇਹ ਅੰਕੜਾ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਇੱਥੇ ਮਾਮਲਿਆਂ ਦੀ ਗਿਣਤੀ 25 ਲੱਖ 10 ਹਜ਼ਾਰ ਨੂੰ ਪਾਰ ਕਰ ਗਈ ਹੈ। ਜਦਕਿ ਮਰਨ ਵਾਲਿਆਂ ਦੀ ਗਿਣਤੀ ਸਵਾ ਲੱਖ ਤੋਂ ਪਾਰ ਹੋ ਗਈ ਹੈ।
    • ਬ੍ਰਾਜ਼ੀਲ ਵਿੱਚ ਹੁਣ ਤੱਕ 57,662 ਤੋਂ ਵੱਧ ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ ਹੈ। ਇੱਥੇ ਇਸ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 13.44 ਲੱਖ ਹੋ ਗਈ ਹੈ।
    • ਬ੍ਰਿਟੇਨ ਵਿੱਚ, ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਹੁਣ ਤੱਕ 3.12 ਲੱਖ ਤੋਂ ਪਾਰ ਹੋ ਗਈ ਹੈ। ਇਸ ਦੇ ਨਾਲ ਹੀ ਇਸ ਵਾਇਰਸ ਕਾਰਨ 43,634 ਲੋਕਾਂ ਦੀ ਮੌਤ ਹੋ ਚੁੱਕੀ ਹੈ।
    • ਜਰਮਨੀ ਵਿਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਦੋ ਲੱਖ ਦੇ ਨੇੜੇ ਪਹੁੰਚ ਰਹੀ ਹੈ.
    • ਚੀਨ ਤੋਂ ਬਾਅਦ, ਇਟਲੀ ਵਿਚ ਲਾਗ ਦੀ ਗਿਣਤੀ, ਜੋ ਕੋਰੋਨਾ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ, 240,000 ਤੋਂ ਵੱਧ ਗਈ ਹੈ। ਇਸ ਨਾਲ ਇਟਲੀ ਵਿਚ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 34 ਹਜ਼ਾਰ ਤੋਂ ਪਾਰ ਹੋ ਗਈ ਹੈ।
  5. ਬੀਬੀਸੀ ਪੰਜਾਬੀ ਦੇ ਲਾਈਵ ਪੇਜ ਵਿੱਚ ਤੁਹਾਡਾ ਸੁਆਗਤ ਹੈ। ਕੋਰੋਨਾਵਾਇਰਸ ਨਾਲ ਸਬੰਧਿਤ ਦੇਸ ਦੁਨੀਆਂ ਦੀ ਤਾਜ਼ਾ ਅਪਡੇਟ ਇੱਥੇ ਮਿਲੇਗੀ ਅਤੇ ਨਾਲ ਹੀ ਤੁਸੀਂ ਦੇਖ ਸਕੋਗੇ ਦਿਲਚਸਪ ਵੀਡੀਓ ਵੀ। ਤੁਸੀਂ 28 ਜੂਨ, ਦਿਨ ਸ਼ਨੀਵਰ ਦੀਆਂ ਅਪਡੇਟ ਵੀ ਜਾਣਨਾ ਚਾਹੁੰਦੇ ਹੋ ਤਾਂ ਇਸ ਲਿੰਕ ਉੱਤੇ ਕਲਿੱਕ ਕਰ ਸਕਦੇ ਹੋ। ਧੰਨਵਾਦ