ਕੋਰੋਨਾਵਾਇਰਸ: ਮਰੀਜ਼ ਦਾ ਸਸਕਾਰ ਕਰਨ 'ਚ ਅੜਿੱਕਾ ਪਾਉਣ 'ਤੇ ਜਲੰਧਰ 'ਚ 60 ਖ਼ਿਲਾਫ਼ FIR, ਗੁਰਦਾਸਪੁਰ 'ਚ ਲੰਗਰ ਲਗਾਉਣ ਲਈ ਇਜਾਜ਼ਤ ਦੀ ਲੋੜ

ਕੋਰੋਨਾਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਤੇ 88000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਲਾਈਵ ਕਵਰੇਜ

  1. ਕੋਰੋਵਾਇਰਸ ਤੋਂ ਬਚਣ ਲਈ ਤੁਹਾਡੀ ਸਾਵਧਾਨੀ ਅਤੇ ਕੁਝ ਛੋਟੇ-ਛੋਟੇ ਕਦਮ ਲਾਭਦਾਇਕ ਸਾਬਿਤ ਹੋ ਸਕਦੇ ਹਨ।

    ਤਸਵੀਰਾਂ ਰਾਹੀਂ ਸਮਝੋ, ਤੁਸੀਂ ਕਿਵੇਂ ਕੋਰੋਨਾਵਾਇਰਸ ਤੋਂ ਬਚ ਸਕਦੇ ਹੋ। ਪੂਰੀ ਜਾਣਕਾਰੀ ਲਈ ਇਸ ਲਿੰਕ 'ਤੇ ਕਲਿੱਕ ਕਰੋ।

    ਕੋਰੋਨਾਵਾਇਰਸ
    ਤਸਵੀਰ ਕੈਪਸ਼ਨ, ਕੋਰੋਨਾਵਇਰਸ ਤੋਂ ਬਚਣ ਲਈ ਸੋਸ਼ਲ ਡਿਸਟੈਂਸਿੰਗ ਬਹੁਤ ਜ਼ਰੂਰੀ ਹੈ
  2. ਜਪਾਨ ਵਿੱਚ ਕੋਰੋਨਾਵਾਇਰਸ ਦੇ ਇੱਕ ਦਿਨ ਵਿੱਚ ਸਭ ਤੋਂ ਵੱਧ ਪੌਜ਼ਿਟਿਵ ਮਾਮਲੇ

    ਜਪਾਨ ਵਿੱਚ ਬੁੱਧਵਾਰ ਨੂੰ 500 ਤੋਂ ਵੀ ਵੱਧ ਕੋਰੋਨਾਵਾਇਰਸ ਦੇ ਪੌਜਿਟਿਵ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ।

    ਵੀਰਵਾਰ ਨੂੰ ਜਪਾਨੀ ਸਿਹਤ ਮੰਤਰਾਲੇ ਨੇ ਕਿਹਾ ਕਿ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਇੱਕ ਦਿਨ ਵਿੱਚ ਇਹ ਹੁਣ ਤੱਕ ਦੇ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ।

    ਇਨ੍ਹਾਂ 503 ਮਾਮਲਿਆਂ ਵਿੱਚੋਂ 144 ਰਾਜਧਾਨੀ ਟੋਕਿਓ ਨਾਲ ਸਬੰਧਤ ਹਨ।

    ਜਪਾਨ ਵਿੱਚ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 5002 ਹੋ ਗਈ ਹੈ।

    ਇੱਕ ਦਿਨ ਪਹਿਲਾਂ ਹੀਕੋਰੋਨਾਵਾਇਰਸ ਸੰਕਟ ਕਾਰਨ ਜਾਪਾਨ ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਸੀ।

    ਕੋਰੋਨਾਵਾਇਰਸ
    ਤਸਵੀਰ ਕੈਪਸ਼ਨ, ਜਪਾਨ ਵਿੱਚ ਕੋਰੋਨਾਵਾਇਰਸ ਦੇ ਹੁਣ ਤੱਕ 5002 ਪੌਜ਼ਿਟਿਵ ਮਾਮਲੇ
  3. ਭਾਸ਼ਾ ਮੁਖਰਜੀ ਮਿਸ ਇੰਗਲੈਂਡ ਦਾ ਤਾਜ ਉਤਾਰ ਕੇ ਪਰਤੀ ਡਾਕਟਰੀ ਪੇਸ਼ੇ 'ਚ

    ਕੋਰੋਨਾਵਾਇਰਸ ਸੰਕਟ ਦੇ ਮੱਦੇਨਜ਼ਰਸਾਲ 2019 ਦੀ ਮਿਸ ਇੰਗਲੈਂਡ ਭਾਸ਼ਾ ਮੁਖਰਜੀ ਨੇ ਆਪਣਾ ਤਾਜ ਉਤਾਰ ਕੇ ਪੁਰਾਣੇ ਡਾਕਟਰੀ ਪੇਸ਼ੇ 'ਤੇ ਵਾਪਸ ਜਾਣ ਦਾ ਫੈਸਲਾ ਕੀਤਾ ਹੈ।

    ਭਾਰਤੀ ਮੂਲ ਦੀ ਭਾਸ਼ਾ ਮੁਖਰਜੀ ਇੱਕ ਬ੍ਰਿਟਿਸ਼ ਨਾਗਰਿਕ ਹੈ ਅਤੇ ਉਨ੍ਹਾਂ ਨੇ ਆਪਣਾ ਬਚਪਨ ਕੋਲਕਾਤਾ ਵਿੱਚ ਬਿਤਾਇਆ ਹੈ। ਜਦੋਂ ਉਨ੍ਹਾਂ ਦੀ ਉਮਰ 9 ਸਾਲ ਦੀ ਸੀ ਤਾਂ ਉਨ੍ਹਾਂ ਦਾ ਪਰਿਵਾਰ ਬ੍ਰਿਟੇਨ ਪਰਵਾਸ ਕਰ ਗਿਆ ਸੀ।

    ਸੀਐਨਐਨ ਨੂੰ ਦਿੱਤੇ ਇਕ ਇੰਟਰਵਿਊ ਵਿੱਚ ਭਾਸ਼ਾ ਨੇ ਦੱਸਿਆ ਕਿ ਉਹ ਪਿਛਲੇ ਹਫ਼ਤੇ ਬ੍ਰਿਟੇਨ ਵਾਪਸ ਆ ਗਈ ਹੈ। ਮਿਸ ਇੰਗਲੈਂਡ ਦੀ ਚੋਣ ਹੋਣ ਤੋਂ ਬਾਅਦ ਤੋਂ ਉਹ ਦੁਨੀਆਂ ਦੇ ਵੱਖ-ਵੱਖ ਖੇਤਰਾਂ ਦੇ ਸਮਾਜਿਕ ਕੰਮਾਂ ਵਿਚ ਹਿੱਸਾ ਲੈ ਰਹੀ ਸੀ।

    ਕੋਰੋਨਾ
    ਤਸਵੀਰ ਕੈਪਸ਼ਨ, ਭਾਸ਼ਾ ਮੁਖਰਜੀ 2019 ਵਿੱਚ ਮਿਸ ਇੰਗਲੈਂਡ ਚੁਣੀ ਗਈ ਸੀ
  4. ਸਪੇਨ ਵਿੱਚ ਮੌਤਾਂ ਦੀ ਗਿਣਤੀ 15000 ਤੋਂ ਪਾਰ ਪਰ ਨਵੇਂ ਮਾਮਲੇ ਘਟੇ

    ਸਪੇਨ ਵਿਚ ਮੌਤਾਂ ਦੀ ਗਿਣਤੀ 15,000 ਤੋਂ ਪਾਰ ਹੋ ਗਈ ਹੈ ਪਰ ਕੋਰੋਨਾਵਾਇਰਸ ਦੇ ਨਵੇਂ ਮਾਮਲੇ ਘਟੇ ਹਨ।

    ਸਪੇਨ ਵਿੱਚ ਕੋਰੋਨਾਵਾਇਰਸ ਕਾਰਨ ਮੌਤਾਂ ਦੀ ਗਿਣਤੀ 15,238 ਹੋ ਗਈ ਹੈ ਪਰ ਉਮੀਦ ਹੈ ਕਿ ਨਵੇਂ ਇਨਫੈਕਸ਼ਨ ਦੀ ਦਰ ਹੌਲੀ ਹੁੰਦੀ ਜਾ ਰਹੀ ਹੈ।

    ਪਿਛਲੇ 24 ਘੰਟਿਆਂ ਦੇ ਤਾਜ਼ਾ ਅੰਕੜਿਆਂ ਅਨੁਸਾਰ ਸਪੇਨ ਵਿੱਚ 683 ਮੌਤਾਂ ਹੋਈਆਂ ਹਨ ਜੋ ਕਿ ਬੁੱਧਵਾਰ ਨੂੰ 757 ਸਨ।

    ਕੋਰੋਨਾਵਾਇਰਸ ਦੇ ਨਵੇਂ ਪੌਜਿਟਿਵ ਮਾਮਲੇ ਲਗਾਤਾਰ ਚਾਰ ਦਿਨ ਘਟੇ ਪਰ ਮੰਗਲਵਾਰ ਅਤੇ ਬੁੱਧਵਾਰ ਨੂੰ ਦੁਬਾਰਾ ਇਹ ਗਿਣਤੀ ਵਧੀ।

    ਵੀਰਵਾਰ ਦੇ ਅੰਕੜਿਆਂ ਮੁਤਾਬਕ ਮੌਤਾਂ ਦੀ ਗਿਣਤੀ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ।

    ਸਪੇਨ
    ਤਸਵੀਰ ਕੈਪਸ਼ਨ, ਸਪੇਨ ਵਿੱਚ ਕੋਰੋਨਾਵਾਇਰਸ ਕਾਰਨ ਮੌਤਾਂ ਦੀ ਗਿਣਤੀ 15,238 ਹੋ ਗਈ ਹੈ
  5. ਜੇ ਕੋਰੋਨਾਵਾਇਰਸ ਦੇ ਲੱਛਣ ਨਜ਼ਰ ਆਉਂਦੇ ਹਨ ਤਾਂ ਕੀ ਹੈ ਬਚਾਅ

    ਕੋਰੋਨਾਵਾਇਰਸ ਨਾਲ ਪਹਿਲਾਂ ਤੁਹਾਨੂੰ ਬੁਖ਼ਾਰ ਹੁੰਦਾ ਹੈ। ਇਸ ਤੋਂ ਬਾਅਦ, ਖੁਸ਼ਕ ਖਾਂਸੀ ਹੁੰਦੀ ਹੈ ਅਤੇ ਫਿਰ ਇੱਕ ਹਫ਼ਤੇ ਬਾਅਦ, ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ।

    ਜੇ ਇਹ ਲੱਛਣ ਤੁਹਾਨੂੰ ਨਜ਼ਰ ਆਉਂਦੇ ਹਨ ਤਾਂ ਕੀ ਕਰਨਾ ਚਾਹੀਦਾ ਹੈ, ਜਾਣਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

    ਕੋਰੋਨਾਵਾਇਰਸ
    ਤਸਵੀਰ ਕੈਪਸ਼ਨ, ਕੋਰੋਨਾਵਾਇਰਸ ਤੋਂ ਬਚਾਅ ਲਈ ਸੋਸ਼ਲ ਡਿਸਟੈਂਟਿੰਗ ਜ਼ਰੂਰੀ ਹੈ
  6. ਹੁਣ ਤੱਕ 3,250 ਰੇਲ ਕੋਚ ਆਈਸੋਲੇਸ਼ਨ ਵਾਰਡ ਵਿੱਚ ਤਬਦੀਲ- ਸਿਹਤ ਮੰਤਰਾਲਾ

    ਸਿਹਤ ਮੰਤਰਾਲੇ ਦੇ ਬੁਲਾਰੇ ਲਵ ਅਗਰਵਾਲ ਨੇ ਹੇਠ ਲਿਖੀ ਜਾਣਕਾਰੀ ਦਿੱਤੀ।

    • ਕੋਰੋਨਾਵਾਇਰਸ ਤੋਂ ਪੀੜਤ ਕੁੱਲ 473 ਲੋਕ ਠੀਕ ਹੋਏ ਹਨ।
    • ਭਾਰਤ ਵਿੱਚ 5734 ਕੋਰੋਨਾਵਾਇਰਸ ਪੋਜੀਟਿਵ ਮਾਮਲਿਆਂ ਦੀ ਪੁਸ਼ਟੀ।
    • 549 ਕੇਸ ਇੱਕ ਦਿਨ ਵਿੱਚ, ਕੁੱਲ ਮੌਤਾਂ 166 – ਕੱਲ੍ਹ 17 ਮੌਤਾਂ ਹੋਈਆਂ ਹਨ।
    • ਰੇਲਵੇ ਨੇ 2500 ਡਾਕਟਰਾਂ ਅਤੇ 35 ਪੈਰਾ-ਮੈਡੀਕਲ ਸਟਾਫ਼ ਦੀ ਡਿਊਟੀ ਲਾਈ ਹੈ।
    • ਉਨ੍ਹਾਂ ਵੱਲੋਂ 586 ਸਿਹਤ ਯੂਨਿਟਾਂ, 45 ਸਬ-ਡਿਵੀਜ਼ਨਲ ਹਸਪਤਾਲ, 56 ਡਿਵੀਜ਼ਨਲ ਹਸਪਤਾਲ ਅਤੇ 8 ਪ੍ਰੋਡਕਸ਼ਨ ਯੂਨਿਟ ਹਸਪਤਾਲ ਤੇ 16 ਜੋਨਲ ਹਸਪਤਾਲ ਸਥਾਪਤ ਕੀਤੇ ਹਨ।
    • ਰੇਲਵੇ 80,000 ਆਈਸੋਲੇਸ਼ਨ ਬੈੱਡ ਬਣਾਉਣ ਤਹਿਤ 5000 ਕੋਚ ਬਦਲ ਰਿਹਾ ਹੈ। ਹੁਣ ਤੱਕ 3250 ਕੋਚ ਤਬਦੀਲ ਕੀਤੇ ਜਾ ਚੁੱਕੇ ਹਨ।
    • ਕਰਨਾਲ ਵਿੱਚ ‘ਅਡੋਪਟ ਅ ਫੈਮਿਲੀ’ ਮੁਹਿੰਮ ਤਹਿਤ ਵਿਦੇਸ਼ਾਂ ਵਿੱਚ ਰਹਿੰਦੇ ਸਨਅਤਕਾਰ 13000 ਪਰਿਵਾਰਾਂ ਨੂੰ 64 ਲੱਖ ਰੁਪਏ ਦੇ ਚੁੱਕੇ ਹਨ।
    • ਪੀਪੀਈ ਹਰੇਕ ਵਿਅਕਤੀ ਨੂੰ ਨਹੀਂ ਚਾਹੀਦਾ।ਜਿੱਥੇ ਇਸ ਦੀ ਲੋੜ ਹੈ, ਉਸ ਮੁਤਾਬਕ ਹੀ ਵਰਤੋਂ ਹੁੰਦੀ ਹੈ।
    • ਪੀਪੀਈ ਵਿੱਚ ਬੂਟ, ਐੱਨ95 ਮਾਸਕ, ਹੈੱਡ ਕਵਰ, ਗਲਬਜ਼ ਹੁੰਦੇ ਹਨ। ਸਭ ਨੂੰ ਹਰੇਕ ਚੀਜ਼ ਦੀ ਲੋੜ ਨਹੀਂ ਹੁੰਦੀ।
    • ਇੱਕ 1 ਐੱਨ95 ਮਾਸਕ 8 ਘੰਟੇ ਬਾਅਦ ਫਿਰ ਵਰਤਿਆ ਜਾ ਸਕਦਾ ਹੈ।
    • 1.7 ਕਰੋੜ ਪੀਪੀਈ ਦੇ ਆਰਡਰ ਦਿੱਤੇ ਜਾ ਚੁੱਕੇ ਹਨ। ਮਾਸਕ ਤੇ ਪੀਪੀਈ ਦੀ ਸਪਲਾਈ ਆਉਣੀ ਸ਼ੁਰੂ ਹੋ ਗਈ ਹੈ। 49,000 ਵੈਂਟੀਲੇਟਰ ਦੇ ਆਰਡਰ ਦਿੱਤੇ ਜਾ ਚੁੱਕੇ ਹਨ।
    ਕੋਰੋਨਾਵਾਇਰਸ
    ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ
  7. ਕੋਰੋਨਾਵਾਇਰਸ ਦੇ ਹੁਣ ਤੱਕ ਕਿੰਨੇ ਟੈਸਟ ਹੋਏ?

    ਇੰਡੀਅਨ ਕੌਂਸਿਲ ਆਫ਼ ਮੈਡੀਕਲ ਰਿਸਰਚ ਮੁਤਾਬਕ ਭਾਰਤ ਵਿੱਚ ਹੁਣ ਤੱਕ 1 ਲੱਖ 30,000 ਸੈਂਪਲ ਟੈਸਟ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 5,734 ਸੈਂਪਲ ਪੌਜਿਟਿਵ ਪਾਏ ਗਏ ਹਨ।

    ਪਿਛਲੇ 1-1.5 ਮਹੀਨੇ ਵਿੱਚ ਮਾਮਲਿਆਂ ਦੀ ਪੌਜਿਟਿਵ ਦਰ 3-5 ਫੀਸਦ ਰਹੀ ਹੈ।

    ਕੱਲ੍ਹ 13,143 ਸੈਂਪਲ ਟੈਸਟ ਕੀਤੇ ਗਏ ਸੀ।

    ਕੋਰੋਨਾਵਾਇਰਸ
    ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ
  8. ਓੜੀਸ਼ਾ ਵੱਚ ਲੌਕਡਾਊਨ 30 ਅਪ੍ਰੈਲ ਤੱਕ ਵਧਿਆ

    ਉੜੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਲੌਕਡਾਊਨ ਨੂੰ 30 ਅਪ੍ਰੈਲ ਤੱਕ ਵਧਾਉਣਦਾ ਮਤਾ ਕੇਂਦਰ ਸਰਕਾਰ ਨੂੰ ਦਿੱਤਾ ਹੈ। ਉਨ੍ਹਾਂ ਨੇ ਆਪਣੇ ਸੂਬੇ ਵਿੱਚ ਲੌਕਡਾਊਨ ਨੂੰ 30 ਅਪ੍ਰੈਲ ਤੱਕ ਵਧਾ ਦਿੱਤਾ ਹੈ।

    ਖ਼ਬਰ ਏਜੰਸੀ ਏਐੱਨਆਈ ਅਨੁਸਾਰਓੜੀਸ਼ਾ ਭਾਰਤ ਦਾ ਪਹਿਲਾ ਸੂਬਾ ਹੈ ਜਿਸ ਨੇ ਲੌਕਡਾਊਨ ਨੂੰ ਵਧਾਇਆ ਹੈ।

    ਨਵੀਨ ਪਟਨਾਇਕ ਨੇ ਇਸ ਦੌਰਾਨ ਹਵਾਈ ਅਤੇ ਰੇਲ ਸੇਵਾਵਾਂ ਬੰਦ ਕਰਨ ਦਾ ਸੁਝਾਅ ਵੀ ਦਿੱਤਾ ਹੈ।

    ਭੁਵਨੇਸ਼ਵਰ ਤੋਂ ਸਥਾਨਕ ਪੱਤਰਕਾਰ ਸੰਦੀਪ ਸਾਹੂ ਅਨੁਸਾਰਨਵੀਨ ਪਟਨਾਇਕ ਨੇ ਸੂਬੇ ਦੇ ਸਾਰੇ ਵਿਦਿਅਕ ਅਦਾਰਿਆਂ ਨੂੰ 17 ਜੂਨ ਤੱਕ ਬੰਦ ਕਰਨ ਦੇ ਹੁਕਮ ਦਿੱਤੇ ਹਨ।

    ਨਵੀਨ ਪਟਨਾਇਕ
    ਤਸਵੀਰ ਕੈਪਸ਼ਨ, ਓੜੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਪੂਰੇ ਦੇਸ ਵਿੱਚ ਲੌਕਡਾਊਨ ਵਧਾਉਣ ਦੀ ਅਪੀਲ ਕੀਤੀ
  9. ਅਮਰੀਕਾ ਵਿੱਚ ਕੋਰੋਨਾਵਾਇਰਸ ਫੈਲਾਉਣ ਦੀ ਧਮਕੀ ਦੇਣ ਵਾਲੇ 2 ਵਿਅਕਤੀਆਂ ਖਿਲਾਫ਼ ਅੱਤਿਵਾਦੀ ਮਾਮਲਾ ਦਰਜ

    ਅਮਰੀਕਾ ਵਿੱਚ ਕੋਰੋਨਾਵਾਇਰਸ ਫੈਲਾਉਣ ਦੀ ਧਮਕੀ ਦੇਣ ਵਾਲੇ ਦੋ ਲੋਕਾਂ ਉੱਤੇ ਅੱਤਵਾਦੀ ਹੋਣ ਦੇ ਇਲਜਾਮ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

    ਨਿਆਇਕ ਵਿਭਾਗ ਨੇ ਕੋਰੋਨਾਵਾਇਰਸ ਨੂੰ ‘ਜੀਵ ਹਥਿਆਰ’ ਕਰਾਰ ਦਿੱਤਾ ਹੈ ਅਤੇ ਮੁਲਜ਼ਮਾਂ ਨੂੰ 5 ਸਾਲ ਤੱਕ ਦੀ ਸਜਾ ਹੋ ਸਕਦੀ ਹੈ।

    ਫਲੋਰਿਡਾ ਵਿੱਚ ਇੱਕ ਵਿਅਕਤੀ ਉੱਤੇ ਪੁਲਿਸ ਅਧਿਕਾਰੀਆਂ ਉੱਤੇ ਖੰਘਣ ਅਤੇ ਥੁੱਕਣ ਦੇ ਇਲਜਾਮ ਹਨ। ਇਸ ਵਿਅਕਤੀ ਨੂੰ ਪੁਲਿਸ ਅਧਿਕਾਰੀ ਘਰੇਲੂ ਹਿੰਸਾ ਦੇ ਇਲਜਾਮ ਹੇਠ ਹਿਰਾਸਤ ਵਿੱਚ ਲੈਣ ਆਏ ਸਨ।

    ਦਸਤਾਵੇਜਾਂ ਮੁਤਾਬਕ 31 ਸਾਲਾ ਵਿਅਕਤੀ ਨੇ ਪੁਲਿਸ ਅਧਿਕਾਰੀ ਨੂੰ ਕਿਹਾ, “ਮੈਨੂੰ ਕੋਰੋਨਾਵਾਇਰਸ ਹੈ।” ਹਾਲਾਂਕਿ ਬਾਅਦ ਵਿੱਚ ਉਸ ਦੇ ਟੈਸਟ ਨਕਾਰਾਤਮਕ ਆਏ।

    ਇਸ ਵਿਚਾਲੇ ਟੈਕਸਾਸ ਦੇ ਇੱਕ ਵਿਅਕਤੀ ਨੇ ਫੇਸਬੁੱਕ ਉੱਤੇ ਦਾਅਵਾ ਕੀਤਾ ਸੀ ਕਿ ਉਸ ਨੇ ਸੈਂਟ ਐਨਟੋਨੀਓ ਦੀ ਸੁਪਰਮਾਰਕਿਟ ਵਿੱਚ ਕੋਰੋਨਾਵਾਇਰਸ ਫੈਲਾਉਣ ਲਈ ਕਿਸੇ ਨੂੰ ਪੈਸੇ ਦਿੱਤੇ ਸਨ।

    ਜੌਹਨ ਹੌਪਕਿਨਸ ਯੂਨੀਵਰਸਿਟੀ ਮੁਤਾਬਕ ਅਮਰੀਕਾ ਵਿੱਚ ਕੋਰੋਨਾਵਾਇਰਸ ਕਾਰਨ ਹੁਣ ਤੱਕ 14, 800 ਮੌਤਾਂ ਹੋ ਚੁੱਕੀਆਂ ਹਨ।

    ਕੋਰੋਨਾਵਾਇਰਸ
    ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ
  10. ਕੋਰੋਨਾ ਨੂੰ ਮਾਤ : 97 ਸਾਲਾ ਬੇਬੇ ਦੀ ਚੜ੍ਹਦੀ ਕਲਾ ਦੀ ਮਿਸਾਲ

    ਯੂਕੇ ਵਿਚ ਇੱਕ 97 ਸਾਲਾ ਬੇਬੇ ਨੇ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ ਹੈ। ਜੋਆਇਸੀ ਵਿਸ਼ਵ ਜੰਗ-2 ਵਿਚ ਏਅਰਫੋਰਸ ਵਿਚ ਕੰਮ ਕਰ ਚੁੱਕੀ ਹੈ।

    ਇੱਕ ਵਾਰ ਫੇਰ ਇਸ ਬੇਬੇ ਨੇ ਸਾਬਿਤ ਕਰ ਦਿੱਤਾ ਹੈ ਕਿ ਉਮਰ ਦੇ ਆਖ਼ਰੀ ਪੜ੍ਹਾਅ ਉੱਤੇ ਪਹੁੰਚਕੇ ਉਹ ਪੂਰੀ ਚੜ੍ਹਦੀ ਕਲਾ ਵਿਚ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  11. ਪੰਜਾਬ ਤੇ ਭਾਰਤ ਸਣੇ ਦੁਨੀਆਂ ਭਰ ਦੀ ਕੋਰੋਨਾ ਅਪਡੇਟ

    ਜੋ ਦਰਸ਼ਕ ਹੁਣੇ ਸਾਡੇ ਨਾਲ ਜੁੜੇ ਹਨ, ਉਨ੍ਹਾਂ ਲਈ ਹੁਣ ਤੱਕ ਦੀ ਦੁਨੀਆਂ, ਦੇਸ ਅਤੇ ਪੰਜਾਬ ਦੀ ਅਪਡੇਟ

    • ਇਟਲੀ ਇਸ ਮਹੀਨੇ ਦੇ ਅਖੀਰ ਵਿੱਚ ਲੌਕਡਾਊਨ ਵਿੱਚ ਢਿੱਲ ਦੇ ਸਕਦਾ ਹੈ। ਇਟਲੀ ਦੇ ਪ੍ਰਧਾਨ ਮੰਤਰੀ ਜੂਜੇਪੇ ਕਾਂਟੇ ਮੁਤਾਬਕ ਜੇ ਵਿਗਿਆਨੀ ਪੁਸ਼ਟੀ ਕਰਨਗੇ ਤਾਂ ਰਿਆਇਤ ਦੇ ਸਕਦੇ ਹਨ।
    • ਵਿਸ਼ਵ ਭਰ ਵਿੱਚ ਕੋਰੋਨਾਵਾਇਰਸ ਇਨਫੈਕਸ਼ਨ ਦੇ ਕੁੱਲ ਮਾਮਲੇ 15 ਲੱਖ ਤੋਂ ਪਾਰ ਹੋਏ।
    • ਅਮਰੀਕਾ ਵਿੱਚ ਸਭ ਤੋਂ ਵੱਧ 4,32,132 ਕੋਰੋਨਾਵਾਇਰਸ ਦੇ ਪੌਜਿਟਿਵ ਮਾਮਲੇ ਹਨ।
    • ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੈਡਰੋਸ ਨੇ ਕਿਹਾ ਕਿ ਜੇ ਹੋਰ ਲਾਸ਼ਾਂ ਚਾਹੀਦੀਆਂ ਹਨ ਤਾਂ ਕੋਵਿਡ-19 ’ਤੇ ਸਿਆਸਤ ਕਰੋ।
    • ਵਿਸ਼ਵ ਵਪਾਰ ਸੰਗਠਨ (ਡਬਲੂਟੀਓ) ਮੁਤਾਬਕ ਗਲੋਬਲ ਵਪਾਰ ਵਿੱਚ ਸਾਲ 2008 ਨਾਲੋਂ ਵੀ ਵੱਧ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ।
    • ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਦੀ ਸ਼ਲਾਘਾ ਤੋਂ ਬਾਅਦ ਪੀਐੱਮ ਮੋਦੀ ਨੇ ਕਿਹਾ ਕਿ ਮੁਸ਼ਕਿਲ ਸਮਾਂ ਦੋਸਤਾਂ ਨੂੰ ਨੇੜੇ ਲਿਆਂਦਾ ਹੈ।
    • ਓੜੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਸੂਬੇ ਵਿੱਚ 30 ਅਪ੍ਰੈਲ ਤੱਕ ਲੌਕਡਾਊਨ ਵਧਾ ਦਿੱਤਾ ਹੈ।
    • ਮੁੰਬਈ ਦੇ ਵਰਲੀ ਵਿੱਚ ਸਥਿਤ ਨੈਸ਼ਨਲ ਸਪੋਰਟਸ ਕਲੱਬ ਆਫ਼ ਇੰਡੀਆ ਦੇ ਸਟੇਡੀਅਮ ਨੂੰ ਕੁਆਰੰਟਾਈਨ ਸਹੂਲਤ ਲਈ ਤਿਆਰ ਕਰ ਲਿਆ ਗਿਆ ਹੈ।
    • ਕੋਰੋਨਾਵਾਇਰਸ ਤੋਂ ਬਚਾਅ ਲਈ ਸਮੁੱਚੇ ਅੰਮ੍ਰਿਤਸਰ ਸ਼ਹਿਰ ਦੀ ਸਕਰੀਨਿੰਗ ਹੋਵੇਗੀ।
    • ਜਲੰਧਰ ਵਿੱਚ ਹੋਈ ਇੱਕ ਹੋਰ ਮੌਤ ਨਾਲ ਪੰਜਾਬ ਵਿੱਚ ਮੌਤਾਂ ਦਾ ਅੰਕੜਾ 10 ਹੋ ਗਿਆ ਹੈ।
    • ਪੰਜਾਬ ਵਿਚ ਪੌਜ਼ਿਟਿਵ ਕੇਸਾਂ ਦੀ ਗਿਣਤੀ 115 ਪਾਰ ਹੋ ਗਈ ਹੈ। ਮੁਹਾਲੀ ਵਿੱਚ ਇਸ ਵੇਲੇ ਕੋਰੋਨਾਵਾਇਰਸ ਦੇ ਸਭ ਤੋਂ ਵੱਧ ਪੌਜੀਟਿਵ 36 ਮਾਮਲੇ ਹਨ।
    • ਲੁਧਿਆਣਾ ਵਿੱਚ ਕੋਰੋਨਾਵਾਇਰਸ ਦੀ ਰਿਪੋਰਟ ਆਉਣ ਤੋਂ ਪਹਿਲਾਂ ਹੀ ਤਿੰਨ ਔਰਤਾਂ ਦੀ ਮੌਤ ਹੋ ਗਈ।
    ਕੋਰੋਨਾਵਾਇਰਸ
    ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ
  12. ਕੋਰੋਨਾਵਾਇਰਸ ਦਾ ਹੋਮਿਓਪੈਥੀ ਵਿੱਚ ਇਲਾਜ ਦੇ ਦਾਅਵੇ ਦੀ ਪੜਤਾਲ

    ਕੋਰੋਨਾਵਾਇਰਸ ਦੀ ਲਾਗ ਨੂੰ ਠੀਕ ਕਰਨ ਲਈ ਕਈ ਤਰ੍ਹਾਂ ਦੀਆਂ ਦਵਾਈਆਂ ਦੇ ਨਾਵਾਂ ਦੀ ਚਰਚਾ ਹੋ ਰਹੀ ਹੈ।

    ਹੋਮਿਓਪੈਥੀ ਵਿਚ ਕੀ ਕੋਰੋਵਾਾਇਰਸ ਲਾਗ ਦਾ ਜਵਾਬ ਹੈ , ਜਾਣੋ ਇਸ ਵੀਡੀਓ ਰਾਹੀ

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਹੋਮਿਓਪੈਥੀ ਵਿੱਚ ਇਸ ਦੇ ਇਲਾਜ ਦੇ ਦਾਅਵੇ ਦਾ ਸੱਚ
  13. ਕੋਰੋਨਾ ਸੰਕਟ : ਲੰਗਰ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ

    • ਪੰਜਾਬ ਵਿਚ ਕਈ ਲੰਗਰ ਵਰਤਾਉਣ ਵਾਲਿਆਂ ਦੇ ਪੌਜ਼ਿਟਿਵ ਟੈਸਟ ਆਉਣ ਤੋਂ ਬਾਅਦ ਇਸ ਮਾਮਲੇ ਵਿਚ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।
    • ਬੀਬੀਸੀ ਪੰਜਾਬੀ ਦੇ ਸਹਿਯੋਗੀ ਗੁਰਪ੍ਰੀਤ ਸਿੰਘ ਚਾਵਲਾ ਮੁਤਾਬਕ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਪੱਤਰ ਜਾਰੀ ਕਰਕੇ ਲੰਗਰ ਲਈ ਪ੍ਰਵਾਨਗੀ ਲੈਣ ਲਈ ਕਿਹਾ ਹੈ।
    • ਪੱਤਰ ਮੁਤਾਬਕ ਇਹ ਯਕੀਨੀ ਬਣਾਉਣਾ ਦਾਨੀ ਸੱਜਣਾ ਦੀ ਜ਼ਿੰਮੇਵਾਰੀ ਹੋਵੇਗੀ ਕਿ ਵਰਤਾਵੇ ਸੈਨੇਟਾਇਜ਼ ਹੋਣ ਅਤੇ ਉਨ੍ਹਾਂ ਦਸਤਾਨੇ ਪਾਏ ਹੋਣ।
    • ਸੋਸ਼ਲ ਡਿਸਟੈਂਸਿੰਗ ਦੇ ਨਿਯਮ ਦੀ ਹਰ ਹਾਲਤ ਵਿਚ ਪਾਲਣਾ ਕੀਤੀ ਜਾਵੇ
    ਕੋਰੋਨਾਵਾਇਰਸ , ਲੰਗਰ
    ਤਸਵੀਰ ਕੈਪਸ਼ਨ, ਲੰਗਰ ਲਾਉਣ ਲ਼ਈ ਅਗਾਊ ਆਗਿਆ ਲੈਣੀ ਜਰੂਰੀ
  14. ਪੰਜਾਬ ਸਰਕਾਰ ਦੀ ਅਪੀਲ-ਵਿਸਾਖੀ ਘਰ ਵਿੱਚ ਹੀ ਮਨਾਓ

    ਪੰਜਾਬ ਸਰਕਾਰ ਨੇ ਅਪੀਲ ਕੀਤੀ ਹੈ ਕਿ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਇਸ ਵਾਰੀ ਵਿਸਾਖੀ ਘਰ ਵਿੱਚ ਹੀ ਮਨਾਓ।

    ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਵਿਸਾਖੀ ਮੌਕੇ ਘਰੋਂ ਬਾਹਰ ਨਾ ਨਿਕਲਣ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  15. ਬੀਬੀਸੀ ਐਂਕਰ ਦੇ 'ਮਿੱਥ ਤੋੜੂ' ਸ਼ਬਦਾਂ ਦੀ ਪ੍ਰਸ਼ੰਸਾ

    ਬੀਬੀਸੀ ਦੇ ਪ੍ਰੋਗਰਾਮ ਨਿਊਜ਼ ਨਾਇਟ ਦੀ ਐਂਕਰ ਐਮਿਲੀ ਮੈਟਲਿਸ ਦੀ ਓਪਨਿੰਗ ਟਿੱਪਣੀ ਦਾ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ।

    ਮੈਟਲਿਟ ਨੇ ਕੋਰੋਨਾਵਾਇਰਸ ਦੇ ਮਾਮਲੇ ਵਿਚ ਇਸ ਧਾਰਨਾ ਨੂੰ ਤੋੜਿਆ ਹੈ ਕਿ ਕੋਰੋਨਾਵਾਇਰਸ ‘ਸਭ ਨੂੰ ਬਰਾਬਰ’ ਪ੍ਰਭਾਵਿਤ ਕਰਦਾ ਹੈ ਭਾਵੇਂ ਉਹ ਅਮੀਰ ਹੋਵੇ ਜਾਂ ਗਰੀਬ

    ‘‘ਜਿਹੜੇ ਹੁਣ ਫਰੰਟਲਾਇਨ ਉੱਤੇ ਹਨ, ਬੱਸ ਡਰਾਇਵਰ, ਨਰਸਾਂ, ਕੇਅਰ ਹੋਮਜ਼ ਵਰਕਰ,ਹਸਪਤਾਲ ਦਾ ਸਟਾਫ਼,ਡਲਿਵਰੀ ਵਾਲੇ ਅਤੇ ਸਫ਼ਾਈ ਕਾਮੇ- ਇਹ ਉਹ ਕਾਮੇ ਹਨ, ਜਿੰਨ੍ਹਾਂ ਨੂੰ ਬਹੁਤ ਘੱਟ ਤਨਖ਼ਾਹਾ ਮਿਲਦੀਆਂ ਹਨ, ਉਨ੍ਹਾਂ ਉੱਤੇ ਬਿਮਾਰੀ ਦਾ ਕਹਿਰ ਵੱਧ ਵਾਪਰ ਸਕਦਾ ਹੈ ਕਿਉਂ ਕਿ ਉਹ ਵੱਧ ਸੰਪਰਕ ਵਿਚ ਆਉਂਦੇ ਹਨ।’’

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  16. ਮੀਟ ਖਾਣ ਨਾਲ ਕੋਰੋਨਾਵਾਇਰਸ ਹੋਣ ਦੀ ਧਾਰਨਾ ਦਾ ਕੀ ਹੈ ਸੱਚ

    ਜਿਹੜੇ ਲੋਕ ਆਂਡਾ-ਮੀਟ ਖਾਂਦੇ ਨੇ, ਕੀ ਉਨ੍ਹਾਂ ਨੂੰ ਕੋਰੋਨਾਵਾਇਰਸ ਦਾ ਜ਼ਿਆਦਾ ਖ਼ਤਰਾ ਹੈ? ਜਾਣੋ ਕੀ ਕਹਿੰਦੇ ਨੇ ਮਾਹਰ

    ਵੀਡੀਓ ਕੈਪਸ਼ਨ, Coronavirus: ਕੀ ਚਿਕਨ ਤੇ ਅੰਡਾ ਖਾਣ ਨਾਲ ਫੈਲ ਸਕਦਾ ਹੈ?
  17. ਕੋਰੋਨਾਵਾਇਰਸ: ਰੈੱਡ ਜ਼ੋਨ ਐਲਾਨੇ ਇਸ ਪਿੰਡ ਵਿੱਚ ਹੁਣ ਕੋਈ ਆ ਤੇ ਜਾ ਨਹੀਂ ਸਕਦਾ

  18. ਕੀ ਅਲਟਰਾ ਵਾਇਲੈਟ ਰੇਅਜ਼ ਕੋਰੋਨਾਨਾਇਰਸ ਤੋਂ ਬਚਾਅ ਕਰਦੀਆਂ ਹਨ?

    ਕੋਰੋਨਾਵਾਇਰਸ ਦੀ ਲਾਗ ਤੋਂ ਬਚਣ ਲਈ ਇੰਟਰਨੈੱਟ ਉੱਤੇ ਜਿਹੜੇ ਬਚਾਅ ਦੱਸੇ ਜਾ ਰਹੇ ਹਨ, ਯੂਵੀ ਲਾਈਟ (ਪਰਾਬੈਂਗਣੀ ਕਿਰਨਾਂ) ਉਨ੍ਹਾਂ ਵਿੱਚੋਂ ਪ੍ਰਮੁੱਖ ਹੈ।

    ਯੂਵੀ ਲਾਇਟ ਤਕਨੀਕ ਉੱਤੇ ਯੂਕੇ ਵਿੱਚ ਕੰਮ ਕਰਨ ਵਾਲੇ ਡਾਨ ਆਰਨੋਲਡ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਇਸ ਦਾ ਜਵਾਬ ਨਾਂਹ ਵਿਚ ਦਿੱਤਾ।

    ਅਰਨੋਲਡ ਨੇ ਮੰਨਿਆਂ ਕਿ ਉਨ੍ਹਾਂ ਨੂੰ ਯੂਵੀ ਲਾਇਟਸ ਵਾਲੇ ਯੰਤਰ ਬਣਾਉਣ ਵਾਲੇ ਆਰਡਰ ਆ ਰਹੇ ਹਨ।

    ਯੂਵੀ ਲਾਇਟਸ ਚਮੜੀ ਤੇ ਚਮੜੀ ਦੇ ਡੀਐੱਨਏ ਨੂੰ ਨਸ਼ਟ ਕਰਦੀਆਂ ਹਨ, ਇਸ ਲਈ ਇਹ ਖ਼ਤਰਨਾਕ ਹੋ ਸਕਦੀਆਂ ਹਨ।

    ਕੋਰੋਨਾਵਾਇਰਸ
    ਤਸਵੀਰ ਕੈਪਸ਼ਨ, ਅਲਟਰਾ ਵਾਇਲੈਟ ਕਿਰਨਾਂ ਸੂਰਜੀ ਰੌਸ਼ਨੀ ਵਿਚ ਵੀ ਹੁੰਦੀਆਂ ਹਨ।
  19. ਪੂਰੇ ਅੰਮ੍ਰਿਤਸਰ ਵਿੱਚ ਕੋਰੇਨਾਵਾਇਰਸ ਲਈ ਹੋਵੇਗੀ ਸਕਰੀਨਿੰਗ

  20. ਪੰਜਾਬ 'ਚ 10ਵੀਂ ਮੌਤ ਦੀ ਪੁਸ਼ਟੀ

    ਜਲੰਧਰ ਵਿੱਚ ਹੋਈ ਇੱਕ ਹੋਰ ਮੌਤ ਨਾਲ ਪੰਜਾਬ ਵਿੱਚ ਮੌਤਾਂ ਦਾ ਅੰਕੜਾ 10 ਹੋ ਗਿਆ ਹੈ।

    ਬੀਬੀਸੀ ਸਹਿਯੋਗੀ ਪਾਲ ਸਿੰਘ ਨੌਲੀ ਨੇ ਦੱਸਿਆ ਕਿ ਮ੍ਰਿਤਕ ਜਲੰਧਰ ਸ਼ਹਿਰ ਦੇ ਮਿੱਠਾ ਬਜ਼ਾਰ ਦਾ ਰਹਿਣ ਵਾਲਾ ਸੀ ਅਤੇ ਬੀਤੀ ਰਾਤ ਤੋਂ ਵੈਂਟੀਲੇਟਰ ਉੱਤੇ ਸੀ

    ਜਲੰਧਰ ਦੇ ਕੋਰੋਨਾ ਕੰਟੋਰਲ ਕੇਂਦਰ ਦੇ ਨੋਡਲ ਅਫ਼ਸਰ ਡਾ. ਟੀਪੀ ਸੰਧੂ ਨੇ ਇਸ ਮੌਤ ਦੀ ਪੁਸ਼ਟੀ ਕੀਤੀ ਹੈ।