ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।
ਅਭਿਨੰਦਨ ਦੀ ਨਵੀਂ ਵੀਡੀਓ ਵਿੱਚ ਕੀ ਹੈ ਅਤੇ ਇਮਰਾਨ ਖ਼ਾਨ ਨੇ ਭਾਰਤ ਉੱਪਰ ਕਿਹੜੇ ਦਬਾਅ ਦੀ ਗੱਲ ਕੀਤੀ -ਪ੍ਰੈੱਸ ਰਿਵੀਊ
ਜਨਸੱਤਾ ਅਖ਼ਬਾਰ ਦੀ ਖ਼ਬਰ ਦੇ ਮੁਤਾਬਕ ਬਾਲਾਕੋਟ ਹਵਾਈ ਹਮਲੇ ਦੀ ਦੂਜੀ ਬਰਸੀ ਮੌਕੇ ਪਾਕਿਸਤਾਨ ਨੇ ਭਾਰਤੀ ਵਿੰਗ ਕਮਾਂਡਰ ਅਭਿਨੰਦਨ ਦੀ ਯਾਦ ਤਾਜ਼ਾ ਕੀਤੀ ਹੈ।
ਪਾਕਿਸਤਾਨ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ਵਿੱਚ ਕਥਿਤ ਤੌਰ ਤੇ ਪਾਇਲਟ ਦੋਵਾਂ ਦੇਸ਼ਾਂ ਦਰਮਿਆਨ ਗੱਲਬਾਤ ਦੇ ਬਾਰੇ ਵਿੱਚ ਗੱਲ ਕਰਦੇ ਦਿਖਾਈ ਦੇ ਰਹੇ ਹਨ।
ਅਖ਼ਬਾਰ ਦਾ ਕਹਿਣਾ ਹੈ ਕਿ ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ ਅਤੇ ਇਸ ਵਿੱਚ 16 ਕੱਟ ਹਨ।
ਇਹ ਵੀ ਪੜ੍ਹੋ:
ਪਾਕਿਸਤਾਨ ਦੇ ਸਰਕਾਰੀ ਟੀਵੀ ਚੈਨਲ ਨੇ ਕਮਾਂਡਰ ਅਭਿਨੰਦਨ ਦੇ ਹਵਾਲੇ ਨਾਲ ਕਿਹਾ,"ਮੈਨੂੰ ਲਗਦਾ ਹੈ ਕਿ ਪਾਕਿਸਤਾਨੀ ਫ਼ੌਜ ਬਹੁਤ ਵਧੀਆ ਅਤੇ ਪੇਸ਼ੇਵਰਾਨਾ ਹੈ। ਇਹ ਬਹੁਤ ਸਹਿਯੋਗੀ ਹੈ, ਮੈਂ ਪਾਕਿਸਤਾਨੀ ਫ਼ੌਜ ਵੱਲੋਂ ਦਿਖਾਈ ਦਰਿਆਦਿਲੀ ਤੋਂ ਬਹੁਤ ਪ੍ਰਭਾਵਿਤ ਹਾਂ।
ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਦੇ ਮੁਤਾਬਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਗੱਲਬਾਤ ਅਤੇ ਵਧੀਆ ਰਿਸ਼ਿਤਿਆਂ ਲਈ ਮਹੌਲ ਤਿਆਰ ਕਰਨ ਦਾ ਭਾਰਤ ਉੱਪਰ ਦਬਾਅ ਹੈ।
ਇਮਰਾਨ ਖ਼ਾਨ ਦਾ ਇਹ ਬਿਆਨ ਭਾਰਤ ਦੇ ਇਸ ਦਾਅਵੇ ਦੇ ਉਲਟ ਹੈ ਕਿ ਰਿਸ਼ਤਿਆਂ ਲਈ ਜ਼ਮੀਨ ਤਿਆਰ ਕਰਨਾ ਪਾਕਿਸਤਾਨ ਦੀ ਜ਼ਿੰਮੇਵਾਰੀ ਹੈ।
ਜਦਕਿ ਭਾਰਤ ਨੇ ਹਾਲਾਂਕਿ ਖ਼ਾਨ ਦੇ ਬਿਆਨ ਉੱਪਰ ਤਾਂ ਕੋਈ ਟਿੱਪਣੀ ਨਹੀਂ ਕੀਤੀ ਪਰ ਪਾਕਿਸਤਾਨ ਜੇ ਉਹ ਵਾਕਈ ਰਿਸ਼ਤਿਆਂ ਵਿੱਚ ਸੁਧਾਰ ਦੇਖਣਾ ਚਾਹੁੰਦਾ ਹੈ ਤਾਂ ਉਹ ਆਪਣੀ ਜ਼ਮੀਨ ਤੋਂ ਭਾਰਤ ਵਿੱਚੋਂ ਅੱਤਵਾਦੀਆਂ ਨੂੰ ਸ਼ਹਿ ਦੇਣ ਵਾਲਿਆਂ ਉੱਪਰ ਕਾਰਵਾਈ ਕਰੇ।
ਰਾਕੇਸ਼ ਟਿਕੈਤ ਨੇ ਦੱਸੀ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ
ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਦੇ ਮੁੰਡੇਰਵਾ ਵਿੱਚ ਹੋਈ ਕਿਸਾਨ ਮਹਾਂਪੰਚਾਇਤ ਵਿੱਚ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਭਾਜਪਾ ਨੂੰ ਹਮਾਇਤ ਕਰਨ ਨੂੰ ਆਪਣੇ ਜੀਵਨ ਦੀ ਸਭ ਤੋਂ ਵੱਡੀ ਭੁੱਲ ਦੱਸਿਆ।
ਦਿ ਵਾਇਰ ਦੀ ਵੈਬਸਾਈਟ ਮੁਤਾਬਕ ਕਿਸਾਨ ਆਗੂ ਨੇ ਭਾਜਪਾ ਉੱਪਰ ਇਲਜ਼ਾਮ ਲਾਇਆ ਕਿ ਉਹ ਕਿਸਾਨੀ ਨੂੰ ਤਬਾਹ ਕਰਨ 'ਤੇ ਤੁਲੀ ਹੋਈ ਹੈ।
ਉਨ੍ਹਾਂ ਨੇ ਕਿਹਾ," ਜੇ ਅਸੀਂ ਆਪਣੀਆਂ ਜ਼ਮੀਨਾਂ ਗੁਆ ਦਿੱਤੀਆਂ ਅਤੇ ਖੇਤੀ ਨਾ ਕਰ ਸਕੀਏ ਤਾਂ ਅਸੀਂ ਕੀ ਕਰਾਂਗੇ। ਅਸੀਂ ਹਜ਼ਾਰਾਂ ਸਾਲ ਤੋਂ ਖੇਤੀ ਕੀਤੀ ਹੈ ਅਤੇ ਅਸੀਂ ਕਿਸੇ ਵੀ ਹਾਲਤ ਵਿੱਚ ਆਪਣੀ ਜ਼ਮੀਨ ਨਹੀਂ ਛੱਡਾਂਗੇ
ਉਨ੍ਹਾਂ ਨੇ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਭਾਜਪਾ ਆਗੂਆਂ ਦੇ ਬਾਈਕਾਟ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਜਪਾ ਦੀ ਹਮਾਇਤ ਕਰਨਾ ਉਨ੍ਹਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ ਸੀ।
ਰਾਕੇਸ਼ ਟਿਕੈਤ ਨੇ ਆਪਣੇ ਟਵਿੱਟਰ ਹੈਂਡਲ ਤੋਂ ਆਪਣੀ ਅਗਲੇ ਦਿਨਾਂ ਦੀ ਰਣਨੀਤੀ ਦੱਸੀ ਹੈ। ਜਿਸ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ 6 ਸੂਬਿਆਂ ਦਾ ਦੌਰਾ ਕਰਨਗੇ। ਇਨ੍ਹਾਂ ਵਿਚ ਤੇਲੰਗਾਨਾ ਤੇ ਕਰਨਾਟਕ ਵੀ ਸ਼ਾਮਲ ਹਨ।
ਦਿੱਲੀ ਪੁਲਿਸ ਨੇ ਕਤਲ ਦੇ ਇਲਜ਼ਾਮ ਵਿੱਚ ਦੋ ਜਣੇ ਫੜੇ
ਦਿੱਲੀ ਪੁਲਿਸ ਨੇ ਸ਼ਨਿੱਚਰਵਾਰ ਨੂੰ ਕਿਹਾ ਹੈ ਕਿ ਉਨ੍ਹਾਂ ਨੇ ਪੰਜਾਬ ਤੋਂ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਉੱਪਰ ਇੱਕ ਕਾਰਕੁਨ ਦੇ ਕਤਲ ਦਾ ਇਲਜ਼ਾਮ ਹੈ।
ਦਿ ਟ੍ਰਿਬੀਊਨ ਦੀ ਖ਼ਬਰ ਮੁਤਾਬਕ ਡੀਸੀਪੀ ਦਿੱਲੀ ਪੁਲਿਸ ਸਾਊਥਵੈਸਟ ਦਵਿੰਦਰ ਆਰਿਆ ਨੇ ਕਿਹਾ ਕਿ ਸੁਖਵਿੰਦਰ ਸਿੰਘ (25) ਅਤੇ ਲਾਖਨ (25) ਨੂੰ ਦਿੱਲੀ ਦੇ ਆਰ ਕੇ ਪੁਰਮ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਦਾ ਕਿਹਿਣਾ ਹੈ ਕਿ ਇਨ੍ਹਾਂ ਨੂੰ ਕਾਰਕੁਨ ਸੁਸ਼ੀਲ ਪੰਡਿਤ ਨੂੰ ਮਾਰਨ ਲਈ 10 ਲ਼ੱਖ ਸੁਪਾਰੀ ਦਿੱਤੀ ਗਈ ਸੀ। ਪੁਲਿਸ ਨੇ ਧਾਰਾ 115 ਤਹਿਤ ਕੇਸ ਦਰਜ ਕੀਤਾ ਹੈ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
50 ਲੱਖ ਤੋਂ ਵਧੇਰੇ ਯੂਜ਼ਰਾਂ ਵਾਲੇ ਪਲੇਟਫਾਰਮ ਜ਼ਿੰਮੇਵਾਰ ਬਣਾਏ ਜਾਣਗੇ
ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਨਵੇਂ 2021 ਕੋਡ ਮੁਤਾਬਕ ਸੋਸ਼ਲ ਮੀਡੀਆ ਕੰਪਨੀਆਂ ਜਿਨ੍ਹਾਂ ਦੇ 50 ਲੱਖ ਤੋਂ ਵਧੇਰੇ ਰਜਿਸਟਰਡ ਵਰਤੋਂਕਾਰ ਹੋਣ ਉਨ੍ਹਾਂ ਨੂੰ 'ਮਹੱਤਵਪੂਰਨ ਸੋਸ਼ਲ ਮੀਡੀਆ ਇੰਟਰਮੀਡੀਏਟਰੀ' ਮੰਨਿਆ ਜਾਵੇਗਾ।
ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਨਵੀਆਂ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਇਸ ਵਰਗ ਅੰਦਰ ਆਉਣ ਵਾਲੇ ਪਲੇਟਫਾਰਮਾਂ ਨੂੰ ਭਾਰਤ ਵਿੱਚ ਪੂਰਨ ਸਾਵਧਾਨੀ ਵਰਤਣ ਲਈ ਕਹੇ ਜਾਣ ਤੋਂ ਇਲਾਵਾ ਭਾਰਤ ਵਿੱਚ ਇੱਕ ਮੁੱਖ ਕੰਪਲਾਇੰਸ ਅਫ਼ਸਰ, ਇੱਕ ਗਰੀਵੈਂਸ, ਇੱਕ ਰਿਹਾਇਸ਼ੀ ਗਰੀਵੈਂਸ ਅਫ਼ਸਰ ਅਤੇ ਇੱਕ ਨੋਡਲ ਵਿਅਕਤੀ ਨਿਯੁਕਤ ਕਰਨ ਲਈ ਕਿਹਾ ਜਾਵੇਗਾ ਜੋ ਕਿ ਚੌਵੀ ਘੰਟੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਤਾਲਮੇਲ ਕਰਨ ਲਈ ਉਪਲੱਬਧ ਹੋਵੇ।
ਇਸ ਕੋਡ ਤੋਂ ਬਾਅਦ ਭਾਰਤ ਵਿੱਚ ਗੂਗਲ,ਫੇਸਬੁੱਕ ਅਤੇ ਟਵਿੱਟਰ ਨੂੰ ਦੇਸ਼ ਵਿੱਚ ਇਨ੍ਹਾਂ ਨਿਯਮਾਂ ਦੀ ਪਾਲਣੀ ਕਰਨੀ ਪਵੇਗੀ।
ਇਹ ਵੀ ਪੜ੍ਹੋ: