ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।
ਦਲਾਈ ਲਾਮਾ ਨੇ ਮਹਿਲਾ ਲਾਮਾ ਬਾਰੇ ਦਿੱਤੇ ਬਿਆਨ 'ਤੇ ਮੰਗੀ ਮੁਆਫ਼ੀ - 5 ਮੁੱਖ ਖ਼ਬਰਾਂ
ਤਿੱਬਤੀਆਂ ਦੇ ਧਰਮ ਗੁਰੂ ਦਲਾਈ ਲਾਮਾ ਨੇ ਮਹਿਲਾ ਲਾਮਾ ਬਾਰੇ ਦਿੱਤੇ ਵਿਵਾਦਤ ਬਿਆਨ 'ਤੇ ਮੁਆਫ਼ੀ ਮੰਗ ਲਈ ਹੈ।
ਬੀਬੀਸੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਦਲਾਈ ਲਾਮਾ ਨੇ ਕਿਹਾ ਸੀ ਕਿ "ਜੇ ਇੱਕ ਔਰਤ ਦਲਾਈ ਲਾਮਾ ਬਣਦੀ ਹੈ ਤਾਂ ਉਸ ਨੂੰ ਹੋਰ ਵੀ ਆਕਰਸ਼ਕ ਹੋਣਾ ਚਾਹੀਦਾ ਹੈ।"
ਉਨ੍ਹਾਂ ਦੇ ਦਫ਼ਤਰ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਦਲਾਈ ਲਾਮਾ ਨੇ ਇਸ ਲਈ ਮੁਆਫ਼ੀ ਮੰਗ ਲਈ ਹੈ।
"ਉਨ੍ਹਾਂ ਨੂੰ ਇਸ ਗੱਲ ਦਾ ਬਹੁਤ ਅਫ਼ਸੋਸ ਹੈ ਕਿ ਲੋਕ ਉਨ੍ਹਾਂ ਦੇ ਬਿਆਨ ਕਾਰਨ ਦੁਖੀ ਹੋਏ ਹਨ ਅਤੇ ਇਸ ਲਈ ਉਹ ਮੁਆਫ਼ੀ ਮੰਗਦੇ ਹਨ।"
ਇਹ ਵੀ ਪੜ੍ਹੋ:
ਬੰਗਲਾਦੇਸ਼ ਨੂੰ ਹਰਾ ਕੇ ਭਾਰਤ ਸੈਮੀ-ਫਾਈਨਲ ਵਿੱਚ ਪਹੁੰਚਿਆ
ਲੰਡਨ ਦੇ ਐਜਬੈਸਟਨ ਮੈਦਾਨ ਵਿੱਚ ਭਾਰਤ-ਬੰਗਲਾਦੇਸ਼ ਦਰਮਿਆਨ ਹੋਏ ਮੁਕਾਬਲੇ ਵਿੱਚ ਭਾਰਤ ਨੇ ਬਗਲਾਦੇਸ਼ ਨੂੰ 28 ਦੌੜਾਂ ਨਾਲ ਹਰਾ ਦਿੱਤਾ ਹੈ। ਭਾਰਤ ਨੇ 50 ਓਵਰਾਂ ਵਿੱਚ 9 ਵਿਕਟਾਂ ਗੁਆ ਕੇ 314 ਦੌੜਾਂ ਬਣਾਈਆਂ ਅਤੇ ਬੰਗਲਾਦੇਸ਼ 286 ਦੌੜਾਂ 'ਤੇ ਆਲ ਆਊਟ ਹੋ ਗਈ।
ਰੋਹਿਤ ਸ਼ਰਮਾ ਨੇ ਆਪਣਾ ਸੈਂਕੜਾ 90 ਗੇਂਦਾ ਵਿੱਚ ਪੂਰਾ ਕਰ ਲਿਆ। ਰੋਹਿਤ ਨੇ 92 ਬਾਲਾਂ ਵਿੱਚ ਕੁੱਲ 104 ਦੌੜਾਂ ਬਣਾਈਆਂ ਤੇ ਆਊਟ ਹੋ ਗਏ।
ਰੋਹਿਤ ਦਾ ਇਸ ਵਰਲਡ ਕੱਪ ਵਿੱਚ ਇਹ ਚੌਥਾ ਸੈਂਕੜਾ ਹੈ। ਉਨ੍ਹਾਂ ਨੂੰ ਮੈਨ ਆਫ ਦਿ ਮੈਚ ਚੁਣਿਆ ਗਿਆ ਹੈ।
ਸੰਨੀ ਦਿਓਲ ਦਾ ਨੁਮਾਇੰਦਾ ਬਣੇ ਗੁਰਪ੍ਰੀਤ ਪਲਹੇੜੀ ਦਾ ਬਾਲੀਵੁੱਡ ਕੁਨੈਕਸ਼ਨ
ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੰਨੀ ਦਿਓਲ ਵੱਲੋਂ ਜਾਰੀ ਕੀਤੀ ਗਈ ਇੱਕ ਚਿੱਠੀ ਇਨ੍ਹਾਂ ਦਿਨੀਂ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਇਸ ਚਿੱਠੀ ਵਿੱਚ ਲਿਖਿਆ ਹੈ, ''ਮੈਂ ਸ੍ਰੀ ਗੁਰਪ੍ਰੀਤ ਸਿੰਘ ਪਲਹੇੜੀ, ਪੁੱਤਰ ਸ਼੍ਰੀ ਸੁਪਿੰਦਰ ਸਿੰਘ, ਵਾਸੀ ਪਿੰਡ ਪਲਹੇੜੀ, ਜ਼ਿਲ੍ਹਾ ਮੋਹਾਲੀ ਨੂੰ ਆਪਣੇ ਨੁਮਾਇੰਦੇ ਵਜੋਂ ਲੋਕ ਸਭਾ ਹਲਕੇ ਗੁਰਦਾਸਪੁਰ ਵਿੱਚ ਮੀਟਿੰਗਾਂ ਵਿੱਚ ਸ਼ਾਮਿਲ ਹੋਣ ਅਤੇ ਜ਼ਰੂਰੀ ਮਸਲਿਆਂ ਨੂੰ ਸਬੰਧਿਤ ਮਹਿਕਮਿਆਂ ਕੋਲ ਚੁੱਕਣ ਲਈ ਚੁਣਦਾ ਹਾਂ।''
ਬਾਲੀਵੁੱਡ ਅਦਾਕਾਰ ਅਤੇ ਐੱਮਪੀ ਸੰਨੀ ਦਿਓਲ ਨੇ ਗੁਰਪ੍ਰੀਤ ਸਿੰਘ ਪਲਹੇੜੀ ਨੂੰ ਆਪਣਾ ਨੁਮਾਇੰਦਾ ਐਲਾਨਿਆ ਤਾਂ ਉਨ੍ਹਾਂ ਦੀ ਮੁਖ਼ਾਲਫ਼ਤ ਸ਼ੁਰੂ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਆਪਣੇ ਫ਼ੇਸਬੁੱਕ ਪੇਜ 'ਤੇ ਬਕਾਇਦਾ ਇੱਕ ਪੋਸਟ ਪਾ ਕੇ ਇਸ ਬਾਰੇ ਆਪਣਾ ਪੱਖ ਰੱਖਿਆ।
ਨਵਜੋਤ ਸਿੰਘ ਸਿੱਧੂ ਦੀ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਤਸਵੀਰ ਤੁਸੀਂ ਵੀ ਦੇਖੀ ਹੈ?
ਨਵਜੋਤ ਸਿੰਘ ਸਿੱਧੂ ਦੀ ਹਰੀ ਪੱਗ ਉੱਤੇ ਪਾਕਿਸਤਾਨੀ ਝੰਡੇ ਦਾ ਚੰਨ ਤੇ ਤਾਰਾ ਬਣੀ ਇੱਕ ਫਰਜ਼ੀ ਤਸਵੀਰ ਸੋਸ਼ਲ ਮੀਡੀਆ 'ਤੇ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਇਹ ਤਸਵੀਰ ਕੰਪਿਊਟਰ ਰਾਹੀਂ ਫਰਜ਼ੀ ਤਰੀਕੇ ਨਾਲ ਬਣਾਈ ਗਈ ਹੈ।
ਤਸਵੀਰ ਫੋਟੋਸ਼ੋਪ ਦੀ ਖੇਡ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ 'ਤੇ ਇਹ ਤਸਵੀਰ ਚਰਚਾ ਦਾ ਵਿਸ਼ਾ ਤਾਂ ਬਣੀ ਜਦੋਂ ਪਾਕਿਸਤਾਨ ਦੇ ਸਿੱਖ ਆਗੂ ਗੋਪਾਲ ਸਿੰਘ ਚਾਵਲਾ ਨੇ ਇਹ ਤਸਵੀਰ ਆਪਣੇ ਫੇਸਬੁੱਕ ਅਕਾਊਂਟ ਤੋਂ ਸ਼ੇਅਰ ਕੀਤੀ।
ਗੋਪਾਲ ਸਿੰਘ ਚਾਵਲਾ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ, "ਇਹ ਤਸਵੀਰ ਭਾਰਤ ਤੱਕ ਪਹੁੰਚਣੀ ਚਾਹੀਦੀ ਹੈ ਇਸ ਲਈ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।"
ਮਹਾਰਾਜਾ ਪਟਿਆਲਾ ਦੀ ਅਗਵਾਈ 'ਚ ਬਣੀ ਪਹਿਲੀ ਭਾਰਤੀ ਕ੍ਰਿਕਟ ਟੀਮ ਦੀ ਕਹਾਣੀ
'ਭਾਰਤੀ' ਕ੍ਰਿਕਟ ਟੀਮ ਬਣਾਉਣ ਦੀ ਯੋਜਨਾ ਦਾ ਲੰਬਾ ਅਤੇ ਪੇਚੀਦਾ ਇਤਿਹਾਸ ਰਿਹਾ ਹੈ। ਇਸ ਸਬੰਧੀ ਪਹਿਲਾ ਵਿਚਾਰ 1898 ਵਿੱਚ ਉਸ ਵੇਲੇ ਆਇਆ ਸੀ, ਜਦੋਂ ਭਾਰਤੀ ਰਾਜਕੁਮਾਰ ਕੁਮਾਰ ਸ਼੍ਰੀ ਰਣਜੀਤ ਸਿੰਘਜੀ ਜਾਂ ਰਣਜੀ ਨੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਨਾਲ ਬਰਤਾਨੀਆ ਤੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ।
'ਆਲ ਇੰਡੀਆ' ਕ੍ਰਿਕਟ ਟੀਮ ਬਣਾਉਣ ਦੀਆਂ ਕਈ ਕੋਸ਼ਿਸ਼ਾਂ ਨਾਕਾਮਯਾਬ ਰਹੀਆਂ। ਅਖੀਰ ਵਪਾਰੀਆਂ ਅਤੇ ਮਸ਼ਹੂਰ ਹਸਤੀਆਂ ਦੇ ਨਾਲ ਮੁੱਖ ਭਾਰਤੀ ਰਾਜਕੁਮਾਰਾਂ ਨੇ ਕ੍ਰਿਕਟ ਟੀਮ ਬਣਾ ਕੇ ਲੰਡਨ ਭੇਜਣ ਦੇ ਪ੍ਰੋਜੈਕਟ ਨੂੰ ਮੁੜ ਸ਼ੁਰੂ ਕਰਨ ਬਾਰੇ ਸੋਚਿਆ।
ਇਹ ਵੀ ਪੜ੍ਹੋ:
ਭਾਰਤ ਦੀ ਨੁਮਾਇੰਦਗੀ ਕਰਨ ਲਈ ਜਿਨ੍ਹਾਂ ਲੋਕਾਂ ਨੂੰ ਚੁਣਿਆ ਗਿਆ, ਉਹ ਬਹੁਤ ਹੀ ਵੱਖ-ਵੱਖ ਤਰ੍ਹਾਂ ਦੇ ਲੋਕ ਸਨ।
ਟੀਮ ਦੇ ਕਪਤਾਨ ਸੀ 19 ਸਾਲ ਦੇ ਭੁਪਿੰਦਰ ਸਿੰਘ, ਜੋ ਪਟਿਆਲਾ ਤੋਂ ਸੀ। ਉਹ ਭਾਰਤ ਦੇ ਸਭ ਤੋਂ ਤਾਕਤਵਰ ਸਿੱਖ ਰਿਆਸਤ ਦੇ ਨਵੇਂ ਬਣੇ ਰਾਜਾ ਸਨ।
ਇਹ ਵੀ ਦੇਖੋ: