ਚੰਦਰਮਾ ਗ੍ਰਹਿਣ ਅੱਜ, ਜਾਣੋ ਕਦੋਂ ਸ਼ੁਰੂ ਹੋਵੇਗਾ ਤੇ ਕਿੱਥੇ-ਕਿੱਥੇ ਦਿਖੇਗਾ

ਚੰਦਰਮਾ ਗ੍ਰਹਿਣ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਸ਼ੁੱਕਰਵਾਰ ਯਾਨਿ 5 ਜੂਨ ਨੂੰ ਸਾਲ ਦਾ ਦੂਜਾ ਚੰਦਰਮਾ ਗ੍ਰਹਿਣ ਲੱਗਣ ਜਾ ਰਿਹਾ ਹੈ, ਜੋ ਭਾਰਤ ਵਿੱਚ ਵੀ ਦੇਖਿਆ ਜਾ ਸਕੇਗਾ। ਇਸ ਸਾਲ ਦਾ ਪਹਿਲਾਂ ਚੰਦਰ ਗ੍ਰਹਿਣ 10 ਜਨਵਰੀ ਨੂੰ ਲੱਗਿਆ ਸੀ।

ਇਹ ਚੰਦਰਮਾ ਗ੍ਰਹਿਣ 5 ਜੂਨ ਰਾਤ 11 ਵੱਜ ਕੇ 15 ਮਿੰਟ 'ਤੇ ਸ਼ੁਰੂ ਹੋਵੇਗਾ ਅਤੇ 6 ਜੂਨ ਸ਼ਨੀਵਾਰ ਨੂੰ 2 ਵੱਜ ਕੇ 34 ਮਿੰਟ 'ਤੇ ਖ਼ਤਮ ਹੋਵੇਗਾ।

ਦੱਸਿਆ ਜਾ ਰਿਹਾ ਹੈ ਕਿ 12 ਵੱਜ ਕੇ 54 ਮਿੰਟ ਵਿੱਚ ਗ੍ਰਹਿਣ ਦਾ ਅਸਰ ਸਭ ਤੋਂ ਵੱਧ ਰਹੇਗਾ।

ਇਸ ਨੂੰ ਭਾਰਤ ਸਣੇ ਏਸ਼ੀਆ, ਯੂਰਪ, ਆਸਟ੍ਰੇਲੀਆ ਅਤੇ ਅਫਰੀਕਾ ਵਿੱਚ ਦੇਖਿਆ ਜਾ ਸਕੇਗਾ।

ਅੱਜ ਰਾਤ ਹੋਣ ਜਾ ਰਿਹਾ ਹੈ ਚੰਦਰਮਾ ਗ੍ਰਹਿਣ ਪੀਨੰਬ੍ਰਲ ਯਾਨਿ ਉੱਪ ਛਾਇਆ ਗ੍ਰਹਿਣ ਹੈ। ਯਾਨਿ ਪ੍ਰਿਥਵੀ ਦੇ ਮੁੱਖ ਪਰਛਾਵੇਂ ਤੋਂ ਬਾਹਰ ਦਾ ਹਿੱਸਾ ਚੰਦਰਮਾ 'ਤੇ ਪਵੇਗਾ ਜਿਸ ਨਾਲ ਉਸ ਦੀ ਚਮਕ ਫਿੱਕੀ ਜਿਹੀ ਪੈ ਜਾਵੇਗੀ।

ਕੀ ਤੁਸੀਂ ਦੇਖ ਸਕੋਗੇ ਇਹ ਚੰਦਰਮਾ ਗ੍ਰਹਿਣ

ਵਿਗਿਆਨ ਪ੍ਰਸਾਰ ਵਿੱਚ ਸੀਨੀਅਰ ਵਿਗਿਆਨਕ ਟੀਵੀ ਵੈਂਕਟੇਸ਼ਵਰਨ ਮੁਤਾਬਕ, "ਇਹ ਉੱਪ ਛਾਇਆ ਗ੍ਰਹਿਣ ਹੈ, ਇਸ ਲਈ ਗ੍ਰਹਿਣ ਦਾ ਅਸਰ ਬਹੁਤ ਜ਼ਿਆਦਾ ਨਹੀਂ ਦਿਖੇਗਾ। ਚੰਦਰਮਾ 'ਤੇ ਸਿਰਫ਼ ਹਲਕੀ ਜਿਹਾ ਪਰਛਾਵਾਂ ਪੈਂਦਾ ਦਿਖੇਗਾ, ਯਾਨਿ ਚੰਦਰਾ ਦਾ ਬਸ ਥੋੜ੍ਹਾ ਜਿਹਾ ਮਟਮੈਲਾ ਰੰਗ ਦਾ ਦਿਖੇਗਾ। ਨਾਲ ਹੀ, ਇਹ ਸਿਰਫ਼ ਚੰਦਰਮਾ ਦੇ 58 ਫੀਸਦ ਹਿੱਸੇ ਨੂੰ ਕਵਰ ਕਰੇਗਾ।"

ਚੰਦਰਮਾ ਗ੍ਰਹਿਣ

ਟੀਵੀ ਵੈਂਕਟੇਸ਼ਵਰਨ ਕਹਿੰਦੇ ਹਨ ਕਿ ਇਹ ਗ੍ਰਹਿਣ ਇੰਨੀ ਆਸਾਨੀ ਨਾਲ ਨਹੀਂ ਦਿਖੇਗਾ। ਜੇਕਰ ਚੰਦਰਮਾ ਗ੍ਰਹਿਣ ਆਪਣੇ ਪੂਰੇ ਅਸਰ ਵਿੱਚ ਹੋਵੇ ਅਤੇ ਤੁਸੀਂ ਬਹੁਤ ਹੀ ਧਿਆਨ ਨਾਲ ਦੇਖੋ।

ਆਸਮਾਨ ਵੀ ਸਾਫ਼ ਹੋਣਾ ਚਾਹੀਦਾ ਹੈ, ਤਾਂ ਜਾ ਕੇ ਤੁਹਾਨੂੰ ਚੰਦਰਮਾ ਦੇ ਉੱਤਰੀ ਅਤੇ ਦੱਖਣੀ ਹਿੱਸਿਆਂ ਦੀ ਬ੍ਰਾਈਟਨੈੱਸ ਵਿੱਚ ਕੁਝ ਅੰਤਰ ਦਿਖੇਗਾ।

ਪੀਨੰਬ੍ਰਲ ਦਾ ਕੀ ਮਤਲਬ ਹੈ?

ਟੀਵੀ ਵੈਂਕਟੇਸ਼ਵਰਨ ਮੁਤਾਬਕ, ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਦੋ ਤਰ੍ਹਾਂ ਦਾ ਪਰਛਾਵਾਂ ਹੁੰਦਾ ਹੈ। ਕੋਈ ਵੀ ਵਸਤੂ ਜੋ ਪ੍ਰਕਾਸ਼ ਨੂੰ ਰੋਕਦੀ ਹੈ, ਉਹ ਦੋ ਤਰ੍ਹਾਂ ਦਾ ਪਰਛਾਵਾ ਪੈਦਾ ਕਰੇਗੀ।

ਇੱਕ ਜੋ ਹਨੇਰੀ ਅਤੇ ਸੰਘਣੀ ਹੋਵੇਗੀ, ਉਸ ਨੂੰ ਅੰਬ੍ਰਲ ਕਹਿੰਦੇ ਹਨ। ਦੂਜੀ ਉਹ ਜੋ ਹਲਕੀ ਅਤੇ ਫੈਲੀ ਹੋਈ ਹੋਵੇਗੀ, ਉਸ ਪੀਨੰਬ੍ਰਲ ਕਹਿੰਦੇ ਹਨ।

ਚੰਦਰਮਾ

ਇਨ੍ਹਾਂ ਦੋਵਾਂ ਵਿਚਾਲੇ ਦਾ ਅੰਤਰ ਹੈ। ਜੇਕਰ ਤੁਸੀਂ ਅੰਬ੍ਰਲ ਖੇਤਰ ਵਿੱਚ ਖੇਤਰ ਵਿੱਚ ਖੜ੍ਹੇ ਹਨ, ਤਾਂ ਪੂਰਾ ਪ੍ਰਕਾਸ਼ਨ ਸਰੋਤ ਕਵਰ ਹੋ ਜਾਵੇਗਾ।

ਇਸੇ ਮਹੀਨੇ ਸੂਰਜ ਗ੍ਰਹਿਣ ਵੀ

ਸਾਲ 2020 ਵਿੱਚ ਕੁੱਲ 6 ਗ੍ਰਹਿਣ ਲੱਗਣੇ ਹਨ। ਇਨ੍ਹਾਂ ਵਿੱਚ ਦੋ ਸੂਰਜ ਗ੍ਰਹਿਣ ਹਨ ਅਤੇ ਚਾਰ ਚੰਦਰਮਾ ਗ੍ਰਹਿਣ ਹੋਣਗੇ।

ਇਨ੍ਹਾਂ ਵਿਚੋਂ ਇੱਕ ਚੰਦਰਮਾ ਇਸ ਸਾਲ ਦੀ ਸ਼ੁਰੂਆਤ ਵਿੱਚ 10 ਜਨਵਰੀ ਨੂੰ ਲੱਗਿਆ ਸੀ, ਉਸ ਤੋਂ ਬਾਅਦ 5 ਜੂਨ ਨੂੰ ਲੱਗਣ ਜਾ ਰਿਹਾ ਹੈ।

ਅੱਜ ਹੋਣ ਵਾਲੇ ਚੰਦਰਮਾ ਗ੍ਰਹਿਣ ਤੋਂ ਬਾਅਦ 5 ਜੁਲਾਈ ਅਤੇ 30 ਨਵੰਬਰ ਨੂੰ ਵੀ ਚੰਦਰਮਾ ਗ੍ਰਹਿਣ ਦੇਖਿਆ ਜਾ ਸਕੇਗਾ।

ਚੰਦਰਮਾ

ਇਸ ਤੋਂ ਇਲਾਵਾ ਇੱਕ ਸੂਰਜ ਗ੍ਰਹਿਣ 21 ਜੂਨ ਹੋਵੇਗਾ ਅਤੇ ਦੂਜਾ 14 ਦਸੰਬਰ ਨੂੰ।

ਕਦੋਂ ਲਗਦਾ ਹੈ ਚੰਦਰਗ੍ਰਹਿਣ?

ਸੂਰਜ ਦੀ ਪਰੀਕਰਮਾ ਦੌਰਾਨ ਧਰਤੀ, ਚੰਦਰਮਾ ਅਤੇ ਸੂਰਜ ਵਿਚਾਲੇ ਇਸ ਤਰ੍ਹਾਂ ਦਾ ਆ ਜਾਂਦੀ ਹੈ ਕਿ ਚੰਦਰਮਾ ਧਰਤੀ ਦੇ ਪਰਛਾਵੇਂ ਨਾਲ ਲੁਕ ਜਾਂਦਾ ਹੈ।

ਇਹ ਤਾਂ ਹੀ ਸੰਭਵ ਹੈ ਜਦੋਂ ਸੂਰਜ,ਧਰਤੀ ਅਤੇ ਚੰਦਰਮਾ ਆਪਣੀ ਕਲਾਸ ਵਿੱਚ ਇੱਕ-ਦੂਜੇ ਦੀ ਬਿਲਕੁੱਲ ਸੀਧ 'ਤੇ ਹੋਵੇ।

ਪੂਰਨਮਾਸ਼ੀ ਵਾਲੇ ਦਿਨ ਜਦੋਂ ਸੂਰਜ ਅਤੇ ਚੰਦਰਮਾ ਵਿਚਾਲੇ ਪ੍ਰਿਥਵੀ ਆ ਜਾਂਦੀ ਹੈ ਤਾਂ ਉਸ ਦਾ ਪਰਛਾਵਾਂ ਚੰਦਰਮਾ 'ਤੇ ਪੈਂਦਾ ਹੈ। ਇਸ ਨਾਲ ਚੰਦਰਮਾ ਦੇ ਪਰਛਾਵੇਂ ਵਾਲਾ ਭਾਗ ਹਨੇਰੇ ਵਿੱਚ ਰਹਿੰਦਾ ਹੈ।

ਜਦੋਂ ਅਸੀਂ ਇਸ ਹਾਲਾਤ ਵਿੱਚ ਧਰਤੀ ਤੋਂ ਚੰਦ ਦੇਖਦੇ ਹਾਂ ਤਾਂ ਉਹ ਹਿੱਸਾ ਸਾਨੂੰ ਕਾਲਾ ਨਜ਼ਰ ਆਉਂਦਾ ਹੈ।

ਹੈਲਪਲਾਈਨ ਨੰਬਰ
ਕੋਰੋਨਾਵਾਇਰਸ
ਕੋਰੋਨਾਵਾਇਰਸ

ਇਹ ਵੀਡੀਓਜ਼ ਵੀ ਦੇਖੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)