ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।
ਕੋਰੋਨਾਵਾਇਰਸ ਮਰੀਜ਼ਾਂ 'ਚੋਂ ਕਿਹੜਾ ਘਰ 'ਚ ਇਕਾਂਤਵਾਸ ਰਹਿ ਸਕਦਾ ਹੈ ਅਤੇ ਕੌਣ ਨਹੀਂ: 5 ਅਹਿਮ ਖ਼ਬਰਾਂ
ਕੇਂਦਰ ਸਰਕਾਰ ਵੱਲੋਂ ਘੱਟ/ ਸ਼ੁਰੂਆਤੀ ਲੱਛਣ ਅਤੇ ਬਿਨ੍ਹਾਂ ਲੱਛਣਾਂ ਵਾਲੇ ਮਰੀਜ਼ਾਂ ਲਈ ਘਰ 'ਚ ਹੀ ਏਕਾਂਤਵਾਸ ਕਰਨ ਲਈ ਸੋਧੇ ਹੋਏ ਦਿਸ਼ਾ ਨਿਦੇਸ਼ ਜਾਰੀ ਕੀਤੇ ਗਏ ਹਨ।
ਮਰੀਜ਼ਾਂ ਨੂੰ ਮੈਡੀਕਲੀ ਬਹੁਤ ਹੀ ਹਲਕੇ/ਘੱਟ/ਦਰਮਿਆਨੇ ਜਾਂ ਫਿਰ ਗੰਭੀਰ ਲੱਛਣਾਂ ਦੇ ਵਰਗ ਵੱਜੋਂ ਨਿਰਧਾਰਤ ਕੀਤਾ ਜਾਣਾ ਚਾਹੀਦਾ ਹੈ ਅਤੇ ਇੰਨ੍ਹਾਂ ਨੂੰ ਕ੍ਰਮਵਾਰ
(1) ਕੋਵਿਡ ਕੇਅਰ ਸੈਂਟਰ, (2) ਸਮਰਪਿਤ ਕੋਵਿਡ ਸਿਹਤ ਸੈਂਟਰ ਜਾਂ (3) ਸਮਰਪਿਤ ਕੋਵਿਡ ਹਸਪਤਾਲ 'ਚ ਭਰਤੀ ਕਰਵਾਉਣਾ ਚਾਹੀਦਾ ਹੈ।
ਆਪਣੀ ਸਿਹਕ ਨਾਲ ਜੁੜੀ ਇਹ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਪਾਕਿਸਤਾਨ: ਟਰੇਨ ਤੇ ਵੈਨ ਦੀ ਟੱਕਰ 'ਚ 22 ਦੀ ਹੋਈ ਮੌਤ
ਰੇਲਗੱਡੀ ਅਤੇ ਵੈਨ ਦੀ ਟੱਕਰ ਕਾਰਨ ਹੋਏ ਹਾਦਸੇ ਵਿੱਚ ਇੱਕ ਸਿੱਖ ਪਰਿਵਾਰ ਦੇ 22 ਜੀਆਂ ਦੀ ਮੌਤ ਹੋ ਗਈ ਹੈ।
ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਸ਼ੇਖੂਪੁਰਾ ਰੇਲਵੇ ਕ੍ਰਾਸਿੰਗ 'ਤੇ ਸ਼ਾਹ ਹੁਸੈਨ ਐਕਪ੍ਰੈਸ ਅਤੇ ਵੈਨ ਵਿਚਾਲੇ ਟੱਕਰ ਹੋਈ।
ਪਾਕਿਸਤਾਨ ਰੇਲਵੇ ਦੇ ਬੁਲਾਰੇ ਮੁਤਾਬਕ ਹਾਦਸਾ ਦੁਪਹਿਰੇ ਕਰੀਬ 1.30 ਵਜੇ ਫ਼ਾਰੂਕਾਬਾਦ ਨੇੜੇ ਵਾਪਰਿਆ ਜਿਸ ਵਿੱਚ 22 ਲੋਕਾਂ ਦੀ ਮੌਤ ਹੋ ਗਈ ਹੈ।
ਮਰਨ ਵਾਲਿਆਂ ਵਿੱਚ ਵੈਨ ਦਾ ਡਰਾਈਵਰ ਤੇ ਉਸ ਦਾ ਇੱਕ ਸਹਾਇਕ ਵੀ ਸ਼ਾਮਲ ਹਨ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਇਹ ਵੀ ਪੜ੍ਹੋ:
ਪੀਐੱਮ ਮੋਦੀ,‘ਗਲਵਾਨ ਘਾਟੀ ਸਾਡੀ ਹੈ’, ਬਿਨਾਂ ਨਾਮ ਲਏ ਚੀਨ ਨੂੰ ਦਿੱਤੇ ਜਵਾਬ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲੇਹ ਦੇ ਨਿੰਮੋ ਵਿੱਚ ਭਾਰਤੀ ਫੌਜ ਦੇ ਜਵਾਨਾਂ ਨੂੰ ਸੰਬੋਧਨ ਕੀਤਾ।
ਉਨ੍ਹਾਂ ਨੇ ਇਸ ਦੌਰਾਨ ਕਿਹਾ ਹੈ ਕਿ ਗਲਵਾਨ ਘਾਟੀ ਸਾਡੀ ਹੈ। ਹਾਲਾਂਕਿ ਚੀਨ ਦੇ ਵਿਦੇਸ਼ ਮੰਤਰਾਲੇ ਨੇ 15 ਜੂਨ ਨੂੰ ਗਲਵਾਨ ਘਾਟੀ ਵਿੱਚ ਹੋਈ ਹਿੰਸਕ ਝੜਪ ਤੋਂ ਬਾਅਦ ਕਿਹਾ ਸੀ ਕਿ ਗਲਵਾਨ ਘਾਟੀ ਚੀਨ ਦੇ ਕਾਬੂ ਵਿੱਚ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੇਹ ਵਿੱਚ ਜਵਾਨਾਂ ਨੂੰ ਸੰਬੋਧ ਕਰਦਿਆਂ ਹੋਇਆ ਚੀਨ ਦਾ ਨਾਮ ਲਏ ਬਿਨਾਂ ਕਿਹਾ ਕਿ ਵਿਸਥਾਰਵਾਦ ਦਾ ਯੁੱਗ ਖ਼ਤਮ ਹੋ ਚੁੱਕਿਆ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ
COVAXIN : ਕੋਰੋਨਾਵਾਇਰਸ ਦੇ ਟੀਕੇ ਦਾ ਭਾਰਤ ਵਿਚ ਹੋਣ ਜਾ ਰਿਹਾ ਮਨੁੱਖੀ ਟਰਾਇਲ
ਭਾਰਤ ਵਿਚ ਜੁਲਾਈ 'ਚ ਸਥਾਨਕ ਤੌਰ 'ਤੇ ਬਣੇ ਕੋਰੋਨਾਵਾਇਰਸ ਵੈਕਸੀਨ ਨਾਲ ਵਲੰਟੀਅਰਾਂ ਦਾ ਟੀਕਾਕਰਨ ਕੀਤਾ ਜਾਵੇਗਾ।
ਹੈਦਰਾਬਾਦ ਸਥਿਤ ਫਰਮ ਭਾਰਤ ਬਾਇਓਟੈਕ ਦੁਆਰਾ ਕੀਤੇ ਜਾ ਰਹੇ ਟਰਾਇਲ਼ ਵਜੋਂ ਕੁਝ ਮਰੀਜਾਂ ਨੂੰ ਟੀਕਾ ਲਗਾਇਆ ਜਾਵੇਗਾ।
ਪਸ਼ੂਆਂ ਤੇ ਕੀਤੇ ਗਏ ਟੈਸਟ ਤੋਂ ਪਤਾ ਲੱਗਦਾ ਹੈ ਕਿ ਟੀਕਾ ਸੁਰੱਖਿਅਤ ਹੈ ਅਤੇ ਇਮਿਉਨਿਟੀ ਦਾ ਪ੍ਰਭਾਵਸ਼ਾਲੀ ਪ੍ਰਤੀਕਰਮ ਪੈਦਾ ਕਰਦਾ ਹੈ।
ਪੂਰੀ ਖ਼ਬਰ ਲਈ ਕਲਿਕ ਕਰੋ।
ਸਰੋਜ ਖ਼ਾਨ: ਪਾਕਿਸਤਾਨ ਤੋਂ ਆਇਆ ਪਰਿਵਾਰ ਤੇ ਮੁੰਬਈ 'ਚ ਚਾਈਲਡ ਆਰਟਿਸਟ ਵਜੋਂ ਮਿਲਿਆ ਕੰਮ
ਇੱਕ ਅਜਿਹੀ ਇੰਡਸਟਰੀ ਜਿੱਥੇ ਹਰ ਹਫ਼ਤੇ ਨਵੇਂ ਸਿਤਾਰੇ ਬਣਦੇ ਹਨ ਅਤੇ ਉਨ੍ਹਾਂ ਸਿਤਾਰਿਆਂ ਦਾ ਬਣਨਾ ਵਿਗੜਣਾ ਨਾ ਸਿਰਫ਼ ਉਨ੍ਹਾਂ ਦੀ ਐਕਟਿੰਗ ਦੀ ਕਾਬਲੀਅਤ ’ਤੇ ਨਿਰਭਰ ਕਰਦਾ ਹੈ, ਸਗੋਂ ਇਸ ਗੱਲ ’ਤੇ ਵੀ ਕਰਦਾ ਹੈ ਕਿ ਉਸ ’ਤੇ ਕਿੰਨੇ ਗਾਣੇ ਫਿਲਮਾਏ ਗਏ ਹਨ ਅਤੇ ਉਹ ਕਿੰਨਾ ਬਿਹਤਰ ਨਚਦੇ ਹਨ।
ਅਜਿਹੀ ਫਿਲਮ ਇੰਡਸਟਰੀ ਦੀ ਮਾਸਟਰ ਜੀ ਸੀ ਡਾਂਸ ਮਾਸਟਰ ਸਰੋਜ ਖਾਨ। ਸਰੋਜ ਖਾਨ ਦੀ 3 ਜੁਲਾਈ ਨੂੰ ਮੁੰਬਈ ਵਿੱਚ ਮੌਤ ਹੋ ਗਈ।
ਸਰੋਜ ਖਾਨ ਉਹ ਡਾਂਸ ਮਾਸਟਰ ਸੀ ਜਿਨ੍ਹਾਂ ਨੇ ਸਾਧਨਾ ਤੋਂ ਲੈ ਕੇ ਆਲੀਆ ਭੱਟ ਨੂੰ ਆਪਣੇ ਇਸ਼ਾਰਿਆਂ 'ਤੇ ਨਚਾਇਆ ਸੀ।
ਫਿਲਮਾਂ ਵਿੱਚ ਉਨ੍ਹਾਂ ਦੇ ਯੋਗਦਾਨ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਰੋਜ ਖਾਨ ਨੇ 70 ਵਿਆਂ ਤੋਂ ਹੁਣ ਤੱਕ ਹਿੰਦੀ ਸਿਨੇਮਾ ਨੂੰ ਇੱਕ ਤੋਂ ਇੱਕ ਵਧੀਆ ਗਾਣੇ ਦਿੱਤੇ ਹਨ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ
ਇਹ ਵੀਡੀਓ ਵੀ ਦੇਖੋ