ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।
ਕੋਰੋਨਾਵਾਇਰਸ ਦੀ ਦੂਜੀ ਲਹਿਰ: 'ਹੁਣ ਘਰ 'ਚ ਵੀ ਮਾਸਕ ਪਾ ਕੇ ਰੱਖਣ ਦੀ ਲੋੜ ਹੈ'- 5 ਅਹਿਮ ਖ਼ਬਰਾਂ
ਕੇਂਦਰ ਸਰਕਾਰ ਨੇ ਕਵਿਡ-19 ਦੀ ਦੂਜੀ ਲਹਿਰ ਨੂੰ ਲੈ ਕੇ ਕਿਹਾ ਹੈ ਕਿ ਹੁਣ ਵੇਲਾ ਆ ਗਿਆ ਹੈ ਕਿ ਘਰ ਵਿੱਚ ਵੀ ਮਾਸਕ ਪਹਿਨਣੇ ਸ਼ੁਰੂ ਕਰ ਦੇਣੇ ਚਾਹੀਦੇ ਹਨ।
ਨੀਤੀ ਆਯੋਗ ਦੇ ਮੈਂਬਰ (ਸਿਹਤ) ਵੀਕੇ ਪੌਲ ਨੇ ਕਿਹਾ, "ਲੋਕਾਂ ਨੂੰ ਹੁਣ ਆਪਣੇ ਘਰਾਂ ਵਿੱਚ ਵੀ ਮਾਸਕ ਪਹਿਨ ਕੇ ਰਹਿਣਾ ਚਾਹੀਦਾ ਹੈ।"
ਸਰਕਾਰ ਦਾ ਇਹ ਬਿਆਨ ਉਸ ਵੇਲੇ ਆਇਆ ਜਦੋਂ ਦੇਸ਼ ਕੋਰੋਨਾਵਾਇਰਸ ਦੀ ਦੂਜੀ ਮਾਰੂ ਲਹਿਰ ਦੀ ਮਾਰ ਝੱਲ ਰਿਹਾ ਹੈ ਅਤੇ ਪੂਰੇ ਦੇਸ਼ ਵਿੱਚ ਵਧਦੇ ਲਾਗ ਦੇ ਮਾਮਲਿਆਂ ਵਿਚਾਲੇ ਹਸਪਤਾਲ ਆਕਜੀਸਨ ਦੀ ਕਮੀ ਨਾਲ ਜੂਝ ਰਹੇ ਹਨ।
ਬੀਤੇ ਦਿਨ ਦੀਆਂ ਅਹਿਮ ਖ਼ਬਰਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ-
ਕੋਰੋਨਾਵਾਇਰਸ: ਵੈਕਸੀਨੇਸ਼ਨ ਦੇ ਸਰਟੀਫਿਕੇਟ ਉੱਤੇ ਮੋਦੀ ਦੀ ਫੋਟੋ ਬਾਬਤ ਕੀ ਹੈ ਇਤਰਾਜ਼
ਕੋਵਿਡ -19 ਦੀ ਦੂਸਰੀ ਲਹਿਰ ਦੌਰਾਨ ਲੱਖਾਂ ਲੋਕ ਪ੍ਰਭਾਵਿਤ ਹੋ ਰਹੇ ਹਨ ਅਤੇ ਕੇਂਦਰ ਸਰਕਾਰ ਟੀਕਾਕਰਨ ਰਾਹੀਂ ਇਸ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਭਾਰਤ ਸਰਕਾਰ ਦੇ ਅੰਕੜਿਆਂ ਅਨੁਸਾਰ ਟੀਕਾਕਰਨ ਅਭਿਆਨ ਨੂੰ ਸੌ ਦਿਨ ਪੂਰੇ ਹੋ ਚੁੱਕੇ ਹਨ ਅਤੇ ਸੋਮਵਾਰ ਤੱਕ ਕੁੱਲ 14.19 ਕਰੋੜ ਲੋਕਾਂ ਨੂੰ ਕੋਰੋਨਾਵਾਇਰਸ ਤੋਂ ਬਚਾਅ ਲਈ ਟੀਕੇ ਲੱਗ ਚੁੱਕੇ ਹਨ।
ਇਸੇ ਦੌਰਾਨ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਦੀ ਕ੍ਰਿਸ਼ਨਾਨਗਰ ਤੋਂ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਐਤਵਾਰ ਸ਼ਾਮੀਂ ਟਵੀਟ ਕਰਦਿਆਂ ਸਵਾਲ ਕੀਤਾ ਕਿ ਕੋਵਿਡ ਦੇ ਟੀਕਾਕਰਨ ਤੋਂ ਬਾਅਦ ਮਿਲਣ ਵਾਲੇ ਸਰਟੀਫਿਕੇਟ ਦੇ ਉੱਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਹੈ, ਪਰ ਕੀ ਆਕਸੀਜਨ ਦੀ ਕਮੀ ਨਾਲ ਫੌਤ ਹੋ ਰਹੇ ਲੋਕਾਂ ਦੇ ਮੌਤ ਦੇ ਸਰਟੀਫਿਕੇਟ ਉਪਰ ਵੀ ਪ੍ਰਧਾਨ ਮੰਤਰੀ ਦੀ ਫ਼ੋਟੋ ਲਗਾਈ ਜਾ ਰਹੀ ਹੈ?
ਇਸ ਤੋਂ ਇਲਾਵਾ ਹੋਰ ਕੌਣ ਜਤਾ ਰਿਹਾ ਹੈ ਇਤਰਾਜ਼ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਕੋਰੋਨਾਵਾਇਰਸ: 'ਦਿੱਲੀ ਦੇ ਹਸਪਤਾਲ ਮਰੀਜ਼ਾਂ ਨਾਲ ਭਰੇ ਹੋਏ ਹਨ ਤੇ ਆਕਸੀਜਨ ਦੀ ਕਮੀ ਕਾਰਨ ਲੋਕ ਮਰ ਰਹੇ ਹਨ'
ਭਾਰਤ ਲਗਾਤਾਰ ਕੋਰੋਨਾਵਾਇਰਸ ਲਾਗ ਦੀ ਗਿਣਤੀ ਲਈ ਇੱਕ ਅਣਚਾਹਿਆ ਵਿਸ਼ਵ ਰਿਕਾਰਡ ਬਣਾ ਰਿਹਾ ਹੈ।
ਰਾਜਧਾਨੀ ਦਿੱਲੀ ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਵਿੱਚੋਂ ਇੱਕ ਹੈ।
ਇੱਥੇ ਹਸਪਤਾਲਾਂ ਦੀ ਸਥਿਤੀ ਤਰਸਯੋਗ ਬਣੀ ਹੋਈ ਹੈ ਅਤੇ ਨਾਗਰਿਕ ਬੇਹੱਦ ਨਿਰਾਸ਼ ਹੋ ਚੁੱਕੇ ਹਨ।
ਸ਼ਹਿਰ ਵਿੱਚ ਪਿਛਲੇ ਕੁਝ ਦਿਨਾਂ ਤੋਂ 24,000 ਤੋਂ ਵੱਧ ਮਾਮਲੇ ਰੋਜ਼ਾਨਾ ਸਾਹਮਣੇ ਆ ਰਹੇ ਹਨ। ਹਸਪਤਾਲ ਪੂਰੀ ਤਰ੍ਹਾਂ ਭਰ ਚੁੱਕੇ ਹਨ ਅਤੇ ਸਿਹਤ ਕਰਮਚਾਰੀ ਥੱਕ ਗਏ ਹਨ।
ਕੁਝ ਲੋਕ ਆਪਣੇ ਗੰਭੀਰ ਰੂਪ ਨਾਲ ਬਿਮਾਰ ਸਕੇ ਸਬੰਧੀਆਂ ਨੂੰ ਹੋਰਨਾਂ ਸ਼ਹਿਰਾਂ ਵਿੱਚ ਲੈ ਕੇ ਜਾ ਰਹੇ ਹਨ, ਜੋ 300-500 ਕਿਲੋਮੀਟਰ ਦੂਰ ਹਨ
ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਕੋਰੋਨਾਵਾਇਰਸ ਅਫ਼ਵਾਹਾਂ: ਕੁਝ ਵੀ ਸ਼ੇਅਰ ਕਰਨ ਤੋਂ ਪਹਿਲਾਂ ਇਹ 7 ਗੱਲਾਂ ਬਾਰੇ ਸੋਚਿਓ
ਜਿੱਥੇ ਕੋਰੋਨਾਵਾਇਰਸ ਦੇ ਦੌਰ 'ਚ ਇਨਫੈਕਸ਼ਨ ਤੇਜ਼ੀ ਨਾਲ ਫੈਲ ਰਿਹਾ ਹੈ, ਉਨੀ ਹੀ ਰਫ਼ਤਾਰ ਨਾਲ ਇੰਟਰਨੈਟ 'ਤੇ ਝੂਠੀਆਂ ਖ਼ਬਰਾਂ ਵੀ ਤੇਜ਼ੀ ਨਾਲ ਲੋਕਾਂ ਨੂੰ ਗੁਮਰਾਹ ਕਰ ਰਹੀਆਂ ਹਨ।
ਲੌਕਡਾਊਨ ਕਰਕੇ ਘਰਾਂ ਵਿੱਚ ਬੈਠੇ ਹੋਣ ਕਾਰਨ ਲੋਕਾਂ ਦੇ ਫ਼ੋਨਾਂ 'ਚ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਆ ਰਹੀਆਂ ਹਨ। ਪਰ ਹਰ ਆਉਣ ਵਾਲੀ ਖ਼ਬਰ ਜਾਂ ਜਾਣਕਾਰੀ ਸਹੀ ਹੈ ਵੀ ਜਾਂ ਨਹੀਂ, ਇਸ ਦਾ ਫੈਸਲਾ ਕਰਨਾ ਔਖਾ ਹੋ ਜਾਂਦਾ ਹੈ।
ਮਾਹਰਾਂ ਅਨੁਸਾਰ ਲੋਕਾਂ ਨੂੰ ਇੰਟਰਨੈਟ 'ਤੇ ਆਉਣ ਵਾਲੀ ਹਰ ਜਾਣਕਾਰੀ ਉੱਤੇ ਧਿਆਨ ਦਿੰਦਿਆਂ, ਝੂਠੀਆਂ ਖ਼ਬਰਾਂ ਨੂੰ ਨਕਾਰਨਾ ਚਾਹੀਦਾ ਹੈ।
ਤੁਸੀਂ ਝੂਠੀਆਂ ਖ਼ਬਰਾਂ ਫੈਲਣ ਤੋਂ ਕਿਵੇਂ ਰੋਕ ਸਕਦੇ ਹੋ? ਇਹ ਜਾਣਨ ਲਈ ਇੱਥੇ ਕਲਿੱਕ ਕਰੋ।
ਕੋਰੋਨਾਵਾਇਰਸ: ਆਕਸੀਜਨ ਘੱਟ ਹੋਣ 'ਤੇ ਡਾਕਟਰਾਂ ਵੱਲੋਂ ਇੰਝ ਪੈਣ ਦੀ ਸਲਾਹ ਦਾ ਕਿੰਨਾ ਫਾਇਦਾ ਕਿੰਨਾ ਖ਼ਤਰਾ
ਕੋਵਿਡ-19 ਦੀ ਲਾਗ ਨਾਲ ਪ੍ਰਭਾਵਿਤ ਮਰੀਜ਼ਾਂ ਦੇ ਇਲਾਜ ਲਈ ਦੁਨੀਆਂ ਭਰ 'ਚ ਪ੍ਰੋਨਿੰਗ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ 'ਚ ਮਰੀਜ਼ ਨੂੰ ਢਿੱਡ ਦੇ ਭਾਰ ਲਿਟਾਇਆ ਜਾਂਦਾ ਹੈ।
ਦੁਨੀਆਂ ਭਰ 'ਚ ਕੋਵਿਡ-19 ਦੀ ਲਾਗ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ।
ਅਜਿਹੀ ਸਥਿਤੀ 'ਚ ਵੱਖ-ਵੱਖ ਹਿੱਸਿਆਂ ਤੋਂ ਹਸਪਤਾਲਾਂ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ।
ਦਰਅਸਲ ਇਹ ਇੱਕ ਬਹੁਤ ਹੀ ਪੁਰਾਣੀ ਤਕਨੀਕ ਹੈ, ਜਿਸ ਨੂੰ ਕਿ ਪ੍ਰੋਨਿੰਗ ਕਿਹਾ ਜਾਂਦਾ ਹੈ। ਇਸ ਤਕਨੀਕ ਨਾਲ ਸਾਹ ਲੈਣ 'ਚ ਦਿੱਕਤ ਹੋਣ ਵਾਲੇ ਮਰੀਜ਼ਾਂ ਨੂੰ ਲਾਭ ਹੁੰਦਾ ਵੇਖਿਆ ਗਿਆ ਹੈ।
ਇਸ ਆਸਣ 'ਚ ਲੇਟਣ ਨਾਲ ਫੇਫੜਿਆਂ ਤੱਕ ਵਧੇਰੇ ਆਕਸੀਜਨ ਦਾ ਪ੍ਰਵਾਹ ਹੁੰਦਾ ਹੈ। ਪਰ ਇਸ ਤਕਨੀਕ ਦੇ ਆਪਣੇ ਖ਼ਤਰੇ ਵੀ ਹਨ। ਪੂਰੀ ਜਾਣਕਾਰੀ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ: