ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।
ਆਲੀਆ ਭੱਟ ਤੇ ਰਣਬੀਰ ਕਪੂਰ ਵਿਆਹ ਦੇ ਬੰਧਨ ਵਿੱਚ ਬੱਝੇ, ਵਿਆਹ ਮਗਰੋਂ ਆਲੀਆ ਨੇ ਲਿਖੀ ਇਹ ਭਾਵੁਕ ਪੋਸਟ
ਰਣਬੀਰ ਕਪੂਰ ਅਤੇ ਆਲੀਆ ਭੱਟ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਇਹ ਵਿਆਹ ਰਣਬੀਰ ਕਪੂਰ ਦੇ ਪਾਲੀ ਹਿੱਲ ਸਥਿਤ ਘਰ ਵਿਖੇ ਹੋਇਆ।
ਵਿਆਹ ਮਗਰੋਂ ਆਲੀਆ ਭੱਟ ਵੱਲੋਂ ਇੰਸਟਾਗ੍ਰਾਮ 'ਤੇ ਤਸਵੀਰਾਂ ਪੋਸਟ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਪੋਸਟ ਲਿਖ ਕੇ ਆਪਣੇ ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਚਾਹੁਣ ਵਾਲਿਆਂ ਦਾ ਧੰਨਵਾਦ ਕੀਤਾ।
''ਇਹ ਵਿਆਹ ਸਾਡੀ ਸਭ ਤੋਂ ਮਨਪਸੰਦ ਜਗ੍ਹਾ- ਘਰ ਦੀ ਬਾਲਕਨੀ ਵਿੱਚ ਹੋਇਆ ਜਿੱਥੇ ਉਨ੍ਹਾਂ ਨੇ ਆਪਣੇ ਰਿਸ਼ਤੇ ਦੇ 5 ਸਾਲ ਕੱਢੇ ਹਨ।''
''ਅਸੀਂ ਇਕੱਠੇ ਆਪਣੀਆਂ ਹੋਰ ਯਾਦਾਂ ਜੋੜਨ ਦਾ ਇੰਤਜ਼ਾਰ ਨਹੀਂ ਕਰ ਪਾ ਰਹੇ।''
''ਯਾਦਾਂ ਪਿਆਰ ਦੀਆਂ, ਖੁਸ਼ੀ ਦੀਆਂ, ਮੁਵਿਜ਼ ਨਾਈਟਸ ਤੇ ਨਿੱਕੇ-ਮੋਟੇ ਝਗੜਿਆਂ ਦੀਆਂ।''
ਇਸ ਵਿਆਹ ਵਿੱਚ ਤਕਰੀਬਨ 50 ਕਰੀਬੀ ਦੋਸਤ ਅਤੇ ਰਿਸ਼ਤੇਦਾਰ ਸ਼ਾਮਿਲ ਹੋਏ।
ਕਰੀਨਾ ਕਪੂਰ ਖਾਨ, ਕਰਿਸ਼ਮਾ ਕਪੂਰ, ਮਹੇਸ਼ ਭੱਟ, ਅਮਿਤਾਭ ਬੱਚਨ ਦੀ ਬੇਟੀ ਸ਼ਵੇਤਾ ਨੰਦਾ, ਕਰਨ ਜੌਹਰ ,ਸੈਫ ਅਲੀ ਖਾਨ ਅਤੇ ਅੰਬਾਨੀ ਪਰਿਵਾਰ ਤੋਂ ਆਕਾਸ਼ ਅਤੇ ਸ਼ਲੋਕਾ ਅੰਬਾਨੀ ਮੌਜੂਦ ਸਨ।
ਵਿਸਾਖੀ ਦਾ ਦਿਨ ਕਪੂਰ ਖ਼ਾਨਦਾਨ ਲਈ ਖ਼ਾਸ ਹੈ ਕਿਉਂਕਿ ਇਸੇ ਦਿਨ 1979 ਵਿੱਚ ਨੀਤੂ ਕਪੂਰ ਅਤੇ ਰਿਸ਼ੀ ਕਪੂਰ ਦੀ ਮੰਗਣੀ ਹੋਈ ਸੀ ਅਤੇ 43 ਸਾਲ ਬਾਅਦ ਉਨ੍ਹਾਂ ਦੇ ਪੁੱਤਰ ਰਣਬੀਰ ਕਪੂਰ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ।
ਇਸ ਵਿਆਹ ਵਿੱਚ ਸ਼ਾਮਿਲ ਹੋਏ ਕੁਝ ਮਹਿਮਾਨਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।