ਕੋਰੋਨਾਵਾਇਰਸ: ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਇਸ਼ਾਰਾ ਕਿ ਪੂਰੇ ਦੇਸ 'ਚ ਇਕੱਠਿਆਂ ਖ਼ਤਮ ਨਹੀਂ ਕੀਤਾ ਜਾਵੇਗਾ ਲੌਕਡਾਊਨ - 5 ਅਹਿਮ ਖ਼ਬਰਾਂ

ਨਰਿੰਦਰ ਮੋਦੀ
ਤਸਵੀਰ ਕੈਪਸ਼ਨ, ਲੌਕਡਾਊਨ ਸਬੰਧੀ 11 ਅਪ੍ਰੈਲ ਨੂੰ ਮੁੱਖ ਮੰਤਰੀਆਂ ਨਾਲ ਮੀਟਿੰਗ ਕਰਨਗੇ ਨਰਿੰਦਰ ਮੋਦੀ
ਪ੍ਰਕਾਸ਼ਿਤ

ਕੋਰੋਨਾਵਾਇਰਸ ਨੇ ਲੈ ਕੇ ਪ੍ਰਧਾਨ ਮੰਤਰੀ ਨੇ ਕਈ ਪਾਰਟੀਆਂ ਦੇ ਆਗੂਆਂ ਨਾਲ ਗੱਲਬਾਤ ਕੀਤੀ ਅਤੇ ਇਸ ਬੈਠਕ ਵਿੱਚ ਉਨ੍ਹਾਂ ਨੇ ਲੌਕਡਾਊਨ ਨੂੰ ਵਧਾਉਣ ਵੱਲ ਇਸ਼ਾਰਾ ਕੀਤਾ ਹੈ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਬੀਜੇਡੀ ਆਗੂ ਪਿਨਾਕੀ ਮਿਸ਼ਰਾ ਨੇ ਦੱਸਿਆ ਕਿ, ਮੋਦੀ ਨੇ ਇਸ ਗੱਲ ਵੱਲ ਇਸ਼ਾਰਾ ਕੀਤਾ ਹੈ ਕਿ ਪੂਰੇ ਦੇਸ ਵਿੱਚ ਲੌਕਡਾਊਨ ਇਕੱਠਿਆਂ ਖ਼ਤਮ ਨਹੀਂ ਕੀਤਾ ਜਾਵੇਗਾ।

ਤਫ਼ਸੀਲ ਵਿੱਚ 11 ਅਪ੍ਰੈਲ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕਰਨਗੇ।

ਫ਼ਿਲਹਾਲ 14 ਅਪ੍ਰੈਲ ਨੂੰ 21 ਦਿਨਾਂ ਦਾ ਲੌਕਡਾਊਨ ਖ਼ਤਮ ਹੋਣਾ ਹੈ।

bbc
bbc

ਕਈ ਪਾਰਟੀਆਂ ਦੇ ਆਗੂਆਂ ਨਾਲ ਹੋਈ ਤਾਜ਼ਾ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾਵਾਇਰਸ ਨਾਲ ਲੜਾਈ ਲੰਬੀ ਹੈ। ਉਨ੍ਹਾਂ ਨਾਲ ਇਸ ਮੀਟਿੰਗ ਵਿੱਚ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰ ਸ਼ਾਮਲ ਸਨ।

ਲਾਈਨ

ਦਿੱਲੀ ਤੇ UP ਦੇ ਕਈ ਹੋਟਸਪੌਟ ਇਲਾਕੇ ਸੀਲ, ਹੋਟਸਪੌਟ ਇਲਾਕੇ ਕੀ ਹੁੰਦੇ ਹਨ?

ਕੋਰੋਨਾਵਾਇਰਸ ਮਹਾਂਮਾਰੀ ਨੂੰ ਫ਼ੈਲਣ ਤੋਂ ਰੋਕਣ ਲਈ ਯੂਪੀ ਵਿੱਚ 15 ਜ਼ਿਲ੍ਹਿਆਂ ਦੇ ਖ਼ਾਸ ਇਲਾਕੇ ਅਤੇ ਦਿੱਲੀ ਵਿੱਚ 20 ਇਲਾਕੇ ਹੋਟਸਪੌਟ ਮੰਨਦਿਆਂ ਸੀਲ ਕਰ ਦਿੱਤੇ ਗਏ ਹਨ।

ਇਨ੍ਹਾਂ ਇਲਾਕਿਆਂ ਵਿੱਚ ਹੁਣ ਨਾ ਹੀ ਕੋਈ ਵਿਅਕਤੀ ਬਾਹਰ ਜਾ ਸਕੇਗਾ ਅਤੇ ਨਾ ਹੀ ਅੰਦਰ ਆ ਸਕੇਗਾ।

ਲੌਕਡਾਊਨ
ਤਸਵੀਰ ਕੈਪਸ਼ਨ, ਦਿੱਲੀ ਵਿੱਚ ਘਰੋਂ ਬਾਹਰ ਨਿਕਲਣ ਲਈ ਮਾਸਕ ਬੰਨ੍ਹਣਾ ਲਾਜ਼ਮੀ ਹੋਵੇਗਾ

ਉੱਤਰ ਪ੍ਰਦੇਸ਼ ਸਰਕਾਰ ਨੇ ਸੂਬੇ ਵਿੱਚ ਕੋਵਿਡ-19 ਮਹਾਂਮਾਰੀ ਨਾਲ ਪ੍ਰਭਾਵਿਤ 15 ਜ਼ਿਲ੍ਹਿਆਂ ਦੇ ਤੈਅ ਕੀਤੇ ਇਲਾਕਿਆਂ ਨੂੰ ਹੌਟਸਪੋਟ ਮੰਨਦੇ ਹੋਏ ਮੁਕੰਮਲ ਤੌਰ 'ਤੇ ਸੀਲ ਕਰਨ ਦਾ ਫ਼ੈਸਲਾ ਲਿਆ ਹੈ। ਇਹ ਉਹ ਜ਼ਿਲ੍ਹੇ ਹਨ ਜਿਨ੍ਹਾਂ ਵਿੱਚ 6 ਜਾਂ ਉਸ ਤੋਂ ਵਧੇਰੇ ਕੋਰੋਨਾਵਾਇਰਸ ਦੇ ਮਰੀਜ਼ ਮਿਲ ਚੁੱਕੇ ਹਨ।

ਦਿੱਲੀ ਵਿੱਚ ਘਰੋਂ ਬਾਹਰ ਨਿਕਲਣ ਲਈ ਮਾਸਕ ਬੰਨ੍ਹਣਾ ਲਾਜ਼ਮੀ ਹੋਵੇਗਾ। ਕੱਪੜੇ ਦੇ ਮਾਸਕਾਂ ਨੂੰ ਵੀ ਮਾਨਤਾ ਹੋਵੇਗੀ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ

ਲਾਈਨ

ਲੌਕਡਾਊਨ ਕਦੋਂ ਅਤੇ ਕਿਵੇਂ ਖ਼ਤਮ ਹੋ ਸਕਦਾ ਹੈ?

ਲੌਕਡਾਊਨ ਬਾਰੇ ਕਈ ਅਹਿਮ ਬਿਆਨ ਦੇਸ ਦੇ ਸਾਰੇ ਵੱਡੇ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਅਧਿਕਾਰੀਆਂ ਨੇ ਦਿੱਤੇ ਹਨ।

ਇਨ੍ਹਾਂ ਸਾਰੇ ਬਿਆਨਾਂ ਤੋਂ ਸਪਸ਼ਟ ਹੈ ਕਿ 14 ਅਪ੍ਰੈਲ ਤੋਂ ਬਾਅਦ ਪੂਰੇ ਦੇਸ ਵਿੱਚ ਇਕੱਠੇ ਲੌਕਡਾਊਨ ਨਹੀਂ ਖੁੱਲ੍ਹਣ ਵਾਲਾ।

ਕੁਝ ਸੂਬਾ ਸਰਕਾਰਾਂ ਆਪਣੇ ਵੱਲੋਂ ਵੀ ਪਾਬੰਦੀਆਂ ਜਾਰੀ ਰੱਖਣ ਦੇ ਹੱਕ ਵਿੱਚ ਹਨ।

ਤਾਂ ਫਿਰ ਕਿਵੇਂ ਖੁੱਲ੍ਹੇਗਾ ਇਹ ਲੌਕਡਾਊਨ? ਕੀ ਹੈ ਸਰਕਾਰ ਦਾ ਬਲੂਪ੍ਰਿੰਟ? ਇਸ ਬਾਰੇ ਬੀਬੀਸੀ ਨੇ ਗੱਲਬਾਤ ਕੀਤੀ ਏਮਜ਼ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਨਾਲ।

ਲੌਕਡਾਊਨ
ਤਸਵੀਰ ਕੈਪਸ਼ਨ, ਲੌਕਡਾਊਨ ਨੂੰ ਮੁਕੰਮਲ ਤੌਰ 'ਤੇ ਲਾਗੂ ਕਰਵਾਉਣ ਲਈ ਪੁਲਿਸ ਤੈਨਾਤ ਹੈ

ਰਣਦੀਪ ਗੁਲੇਰੀਆ ਸਰਕਾਰ ਵੱਲੋਂ ਕੋਵਿਡ-19 ਲਈ ਬਣਾਈਆਂ ਗਈਆਂ 11 ਕਮੇਟੀਆਂ ਵਿੱਚੋਂ ਇੱਕ ਦੇ ਮੁਖੀ ਵੀ ਹਨ।

ਡਾ. ਗੁਲੇਰੀਆ ਮੁਤਾਬਕ ਜਿਹੜੇ ਹੌਟਸਪਾਟ ਖੇਤਰਾਂ ਵਿੱਚ ਕੋਰੋਨਾਵਾਇਰਸ ਦੇ ਪੌਜ਼ੀਟਿਵ ਮਾਮਲੇ ਵਧਣ ਦੀ ਰੋਜ਼ਾਨਾ ਰਫਤਾਰ ਅੱਜ ਵੀ ਦੁਗੁਣੀ ਹੈ, ਉਨ੍ਹਾਂ ਖੇਤਰਾਂ ਵਿੱਚ ਲੌਕਡਾਊਨ ਫਿਲਹਾਲ ਨਹੀਂ ਹਟਾਇਆ ਜਾ ਸਕਦਾ।

ਡਾ. ਗੁਲੇਰੀਆ ਨੇ ਹੋਰ ਕੀ ਕਿਹਾ? — ਪੜ੍ਹਨ ਲਈ ਇੱਥੇ ਕਲਿੱਕ ਕਰੋ

ਲਾਈਨ

ਕੋਰੋਨਾਵਾਇਰਸ: ਮਰੀਜ਼ ਦੇ ICU 'ਚ ਜਾਣ ਦਾ ਮਤਲਬ ਕੀ ਹੁੰਦਾ ਹੈ?

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦਾ ਇਲਾਜ ਲੰਡਨ ਦੇ ਸੇਂਟ ਥਾਮਸ ਹਸਪਤਾਲ ਦੇ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਵਿੱਚ ਚਲ ਰਿਹਾ ਹੈ।

ਪ੍ਰਧਾਨ ਮੰਤਰੀ ਦਫ਼ਤਰ ਦੇ ਮੁਤਾਬਕ, ਡਾਕਟਰਾਂ ਦੇ ਕਹਿਣ 'ਤੇ ਇਹ ਕਦਮ ਪ੍ਰਧਾਨ ਮੰਤਰੀ ਦੀ ਚੰਗੀ ਸਿਹਤ ਲਈ ਸਾਵਧਾਨੀ ਵਰਤਦੇ ਹੋਏ ਚੁੱਕਿਆ ਗਿਆ ਹੈ।

ਆਈਸੀਯੂ ਵਿਸ਼ੇਸ਼ ਵਾਰਡ ਹੁੰਦੇ ਹਨ, ਜੋ ਗੰਭੀਰ ਰੂਪ ਵਿੱਚ ਬਿਮਾਰ ਲੋਕਾਂ ਦੇ ਇਲਾਜ ਅਤੇ ਉਨ੍ਹਾਂ ਉੱਤੇ ਹਰ ਵੇਲੇ ਨਜ਼ਰ ਰੱਖਣ ਲਈ ਬਣਾਏ ਜਾਂਦੇ ਹਨ।

ਲੌਕਡਾਊਨ

ਆਈਸੀਯੂ ਵਿੱਚ ਮਰੀਜ਼ਾਂ ਦੀ ਗਿਣਤੀ ਘੱਟ ਹੁੰਦੀ ਹੈ ਅਤੇ ਮੈਡੀਕਲ ਸਟਾਫ਼ ਦੀ ਗਿਣਤੀ ਵੱਧ ਤਾਂ ਕਿ ਜ਼ਰੂਰਤ ਪੈਣ 'ਤੇ ਹਰ ਮਰੀਜ਼ ਦਾ ਪੂਰਾ ਧਿਆਨ ਰੱਖਿਆ ਜਾ ਸਕੇ।

ICU ਦੀ ਲੋੜ ਕਿਸ ਨੂੰ ਪੈਂਦੀ ਹੈ? — ਇਸ ਬਾਰੇ ਹੋਰ ਜਾਣਨ ਲਈ ਪੂਰੀ ਖ਼ਬਰ ਇੱਥੇ ਪੜ੍ਹੋ

ਲਾਈਨ

ਕੋਰੋਨਾਵਾਇਰਸ: ਕੀ ਚੀਨ ਦੇ ਦਾਅਵਿਆਂ 'ਤੇ ਯਕੀਨ ਕੀਤਾ ਜਾ ਸਕਦਾ ਹੈ?

ਕੋਰੋਨਾਵਾਇਰਸ ਦੇ ਫੈਲਣ ਮਗਰੋਂ ਪਹਿਲੀ ਵਾਰ, ਚੀਨ ਨੇ ਦੇਸ ਭਰ ਵਿੱਚ ਬਿਮਾਰੀ ਕਰਕੇ ਕੋਈ ਵੀ ਮੌਤ ਨਾ ਹੋਣ ਬਾਰੇ ਦੱਸਿਆ ਹੈ।

ਪਰ ਬੀਬੀਸੀ ਦੇ ਰੋਬਿਨ ਬਰਾਂਟ ਅਨੁਸਾਰ ਚੀਨ ਦੇ ਇਨਾਂ ਦਾਅਵਿਆਂ ਅਤੇ ਅੰਕੜਿਆਂ 'ਤੇ ਅਜਿਹੇ ਕਈ ਸਵਾਲ ਉੱਠਦੇ ਹੁੰਦੇ ਹਨ, ਜਿਨ੍ਹਾਂ ਦੇ ਚੱਲਦਿਆਂ ਲਾਗ ਨਾਲ ਜੁੜੇ ਬਿਆਨ ਵੀ ਸ਼ੱਕ ਦੇ ਘੇਰੇ ਵਿੱਚ ਆਉਂਦੇ ਹਨ।

ਚੀਨ

ਦੇਸ ਵਿੱਚ ਵਾਇਰਸ ਦੇ ਮਾਮਲਿਆਂ ਦੀ ਸ਼ੁਰੂਆਤ ਹੋਣ ਮਗਰੋਂ, ਚੀਨ ਦੀ ਮਹਾਂਮਾਰੀ ਨਾਲ ਜੂਝਣ ਦੇ ਤਰੀਕਿਆਂ ਨੂੰ ਲੈ ਕੇ ਪ੍ਰਸ਼ੰਸ਼ਾ ਕੀਤੀ ਜਾ ਰਹੀ ਹੈ।

ਪਰ ਵਿਸ਼ਵ ਸਿਹਤ ਸੰਗਠਨ ਤੋਂ ਪ੍ਰਸ਼ੰਸ਼ਾ ਮਗਰੋਂ ਵੀ, ਸਰਕਾਰੀ ਅੰਕੜਿਆਂ ਤੇ ਬਿਮਾਰੀ ਨਾਲ ਜੁੜੇ ਕਾਮਯਾਬੀ ਦੇ ਦਾਅਵਿਆਂ 'ਤੇ ਸ਼ੱਕ ਪੈਦਾ ਹੋ ਰਿਹਾ ਹੈ।

ਚੀਨ 'ਤੇ ਕੋਰੋਨਾਵਾਇਰਸ ਦੇ ਅੰਕੜਿਆਂ ਬਾਰੇ ਭੰਬਲਭੂਸਾ ਦੂਰ ਕਰਦੀ ਇਹ ਰਿਪੋਰਟ ਪੜ੍ਹੋ

ਕੋਰੋਨਾਵਾਇਰਸ
ਕੋਰੋਨਾਵਾਇਰਸ ਹੈਲਪਲਾਈਨ
ਕੋਰੋਨਾਵਾਇਰਸ

ਇਹ ਵੀਡੀਓਜ਼ ਵੀ ਦੇਖੋ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)