ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।
ਕੋਰੋਨਾਵਾਇਰਸ: ਭਾਰਤੀਆਂ ਸਣੇ ਕੈਨੇਡਾ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਓਂਟਾਰੀਓ ਆਉਣ 'ਤੇ ਪਾਬੰਦੀ ਲਗਾਈ - ਪ੍ਰੈੱਸ ਰਿਵੀਊ
ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਕੈਨੇਡਾ ਦੇ ਓਂਟਾਰੀਓ ਸੂਬੇ ਵਿੱਚ ਦਾਖਲ ਨਾ ਹੋਣ ਲਈ ਕੈਨੇਡਾ ਨੇ ਪੂਰੀ ਤਿਆਰੀ ਕਰ ਲਈ ਹੈ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਓਂਟਾਰੀਓ ਕੋਰੋਨਾ ਦੀ ਤੀਜੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ।
ਕੈਨੇਡੀਅਨ ਬਿਊਰੋ ਆਫ਼ ਇੰਟਰਨੈਸ਼ਨਲ ਐਜੂਕੇਸ਼ਨ (CBIE) ਮੁਤਾਬਕ 2020 ਵਿੱਚ ਕੈਨੇਡਾ 'ਚ 5 ਲੱਖ 30 ਹਜ਼ਾਰ 540 ਅੰਤਰਰਾਸ਼ਟਰੀ ਵਿਦਿਆਰਥੀ ਸਨ ਤੇ ਇਨ੍ਹਾਂ ਵਿੱਚੋਂ ਸਭ ਤੋਂ ਵੱਧ 34 ਫੀਸਦੀ ਭਾਰਤ ਤੋਂ ਅਤੇ ਸਭ ਤੋਂ ਘੱਟ ਚੀਨ ਤੋਂ 22 ਫੀਸਦੀ ਸਨ।
CBIE ਮੁਤਾਬਕ ਓਂਟਾਰੀਓ ਸੂਬੇ ਵਿੱਚ ਸਭ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਹਨ ਜਿਨ੍ਹਾਂ ਦੀ ਗਿਣਤੀ 2 ਲੱਖ 42 ਹਜ਼ਾਰ 825 ਹੈ ਭਾਵ 46 ਫੀਸਦੀ।
ਖ਼ਬਰ ਮੁਤਾਬਕ ਹਾਲਾਂਕਿ ਇਸ ਬਾਰੇ ਅਜੇ ਸਾਫ਼ ਨਹੀਂ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਓਂਟਾਰੀਓ ਆਉਣ ਉੱਤੇ ਰੋਕ ਕਦੋਂ ਤੋਂ ਹੋਵੇਗੀ ਅਤੇ ਕਦੋਂ ਤੱਕ ਰਹੇਗੀ।
ਇਹ ਵੀ ਪੜ੍ਹੋ:
ਸੋਨੂੰ ਸੂਦ ਨੂੰ ਚੀਨ ਦੇ ਅਧਿਕਾਰੀ ਵੱਲੋਂ ਭਰੋਸਾ
ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਲਗਾਤਾਰ ਜ਼ਰੂਰਤਮੰਦਾਂ ਦੀ ਮਦਦ ਕਰਦੇ ਨਜ਼ਰ ਆਏ ਹਨ।
ਅਮਰ ਉਜਾਲਾ ਦੀ ਖ਼ਬਰ ਮੁਤਾਬਕ ਸੋਨੂੰ ਸੂਦ ਨੇ ਇਲਜ਼ਾਮ ਲਗਾਇਆ ਹੈ ਕਿ ਚੀਨ ਆਕਸੀਜਨ ਕੰਸਨਟ੍ਰੇਟਰ ਦੇ ਆਰਡਰ ਦਾ ਪੈਕੇਜ ਰੋਕ ਰਿਹਾ ਹੈ।
ਉਨ੍ਹਾਂ ਦੇ ਇਸ ਇਲਜ਼ਾਮ ਤੋਂ ਤੁਰੰਤ ਬਾਅਦ ਹੀ ਚੀਨ ਦੇ ਰਾਜਦੂਤ ਸਨ ਵਿਡੋਂਗ ਨੇ ਟਵੀਟ ਕਰਕੇ ਕਿਹਾ ਕਿ ਉਨ੍ਹਾਂ ਦਾ ਦੇਸ਼ ਕੋਰੋਨਾ ਨਾਲ ਨਜਿੱਠਣ ਲਈ ਭਾਰਤ ਦੀ ਪੂਰੀ ਮਦਦ ਕਰੇਗਾ। ਇਹ ਪੈਕੇਜ ਰੋਕਣ ਦਾ ਸਵਾਲ ਹੀ ਨਹੀਂ ਹੈ। ਦੋਵੇਂ ਮੁਲਕਾਂ ਵਿਚਾਲੇ ਮਾਲ ਢੋਹਣ ਵਾਲੀਆਂ ਉਡਾਨਾਂ ਜਾਰੀ ਹਨ।
ਸੋਨੂੰ ਸੂਦ ਨੇ ਸ਼ਨੀਵਾਰ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ ਚੀਨ ਤੋਂ ਵੱਡੀ ਗਿਣਤੀ ਵਿੱਚ ਆਕਸੀਜਨ ਕੰਸਨਟ੍ਰੇਟਰ ਮੰਗਵਾਏ ਹਨ, ਪਰ ਚੀਨ ਉਨ੍ਹਾਂ ਦੀ ਸਪਲਾਈ ਨੂੰ ਰੋਕ ਰਿਹਾ ਹੈ। ਇਸ ਤੋਂ ਕੁਝ ਘੰਟਿਆਂ ਬਾਅਦ ਚੀਨ ਦੇ ਰਾਜਦੂਤ ਵਿਡੋਂਗ ਨੇ ਟਵੀਟ ਕਰਕੇ ਕਿਹਾ ਕਿ ਚੀਨ ਕੋਰੋਨਾ ਨਾਲ ਜੰਗ ਵਿੱਚ ਭਾਰਤ ਹਰ ਸੰਭਵ ਮਦਦ ਕਰੇਗਾ।
ਅਦਾਰ ਪੂਨਾਵਾਲਾ ਕਹਿੰਦੇ ਧਮਕੀ ਮਿਲੀ, ਭਾਰਤ ਵਿੱਚ ਵੈਕਸੀਨ ਨੂੰ ਲੈ ਕੇ ਦਬਾਅ
ਭਾਰਤ ਵਿੱਚ ਕੋਰੋਨਾਵਾਇਰਸ ਵੈਕਸੀਨ ਕੋਵੀਸ਼ੀਲਡ ਬਣਾਉਣ ਵਾਲੀ ਕੰਪਨੀ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ CEO ਅਦਾਰ ਪੂਨਾਵਾਲਾ ਮੁਤਾਬਕ ਉਨ੍ਹਾਂ ਨੂੰ ਵੈਕਸੀਨ ਸਬੰਧੀ ਧਮਕੀਆਂ ਮਿਲ ਰਹੀਆਂ ਹਨ।
ਭਾਸਕਰ ਦੀ ਖ਼ਬਰ ਮੁਤਾਬਕ ਅਦਾਰ ਪੂਨਾਵਾਲਾ ਨੂੰ ਧਮਕੀ ਭਰੀਆਂ ਫੋਨ ਕਾਲਜ਼ ਆ ਰਹੀਆਂ ਹਨ। ਪੂਨਾਵਾਲਾ ਨੇ ਲੰਡਨ 'ਚ ਟਾਈਮਜ਼ ਯੂਕੇ ਨੂੰ ਦਿੱਤੇ ਇੰਟਰਵਿਊ ਵਿੱਚ ਇਲਜ਼ਾਮ ਲਗਾਇਆ ਹੈ ਕਿ ਭਾਰਤ ਦੇ ਸ਼ਕਤੀਸ਼ਾਲੀ ਨੇਤਾ ਅਤੇ ਕਾਰੋਬਾਰੀ ਉਨ੍ਹਾਂ ਨੂੰ ਫ਼ੋਨ ਉੱਤੇ ਧਮਕਾ ਰਹੇ ਹਨ।
ਉਨ੍ਹਾਂ ਮੁਤਾਬਕ ਇਸ ਵਿੱਚ ਕੁਝ ਮੁੱਖ ਮੰਤਰੀ ਵੀ ਸ਼ਾਮਲ ਹਨ ਅਤੇ ਸਾਰੇ ਕੋਵੀਸ਼ੀਲਡ ਦੀ ਤੁਰੰਤ ਸਪਲਾਈ ਦੀ ਮੰਗ ਕਰ ਰਹੇ ਹਨ।
ਪੂਨਾਵਾਲਾ ਨੂੰ ਹਾਲ ਹੀ ਵਿੱਚ ਵਾਈ ਕੈਟੇਗਰੀ ਦੀ ਸੁਰੱਖਿਆ ਮਿਲੀ ਸੀ।
ਕੋਵਿਡ-19 ਟਾਸਕ ਫੋਰਸ ਦੇ ਕਈ ਮੈਂਬਰਾਂ ਨੇ ਲੌਕਡਾਊਨ ਦੀ ਸਲਾਹ ਦਿੱਤੀ
ਭਾਰਤ ਦੀ ਕੋਵਿਡ-19 ਟਾਸਕ ਫੋਰਸ ਦੇ ਕਈ ਅਹਿਮ ਮੈਂਬਰਾਂ ਨੇ ਦੇਸ਼ ਵਿੱਚ ਮੁਕੰਮਲ ਲੌਕਡਾਊਨ ਕਰਨ ਲਈ ਕੇਂਦਰ ਸਰਕਾਰ ਨੂੰ ਸਲਾਹ ਦਿੱਤੀ ਹੈ।
ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਦੇਸ਼ ਵਿੱਚ ਕੋਰੋਨਾਵਾਇਰਸ ਕਾਰਨ ਖ਼ਰਾਬ ਹੁੰਦੇ ਹਾਲਾਤ ਦਰਮਿਆਨ ਲਾਗ ਦੇ ਫ਼ੈਲਾਅ ਨੂੰ ਰੋਕਣ ਲਈ ਇਹ ਸਲਾਹ ਦਿੱਤੀ ਗਈ ਹੈ।
ਖ਼ਬਰ ਮੁਤਾਬਕ ਸਲਾਹ ਦੇਣ ਵਾਲੇ ਅਹਿਮ ਮੈਂਬਰਾਂ ਵਿੱਚ ਏਮਜ਼ ਅਤੇ ਆਈਸੀਐਮਆਰ ਦੇ ਮਾਹਰ ਵੀ ਸ਼ਾਮਲ ਹਨ। ਇਨ੍ਹਾਂ ਮਾਹਰਾਂ ਵੱਲੋਂ ਦਿੱਤੀਆਂ ਗਈਆਂ ਸਲਾਹਾਂ ਦਰਮਿਆਨ ਟਾਸਕ ਫੋਰਸ ਦੇ ਮੁਖੀ ਵੀ ਕੇ ਪੌਲ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਿਪੋਰਟ ਕਰਨਾ ਵੀ ਅਹਿਮ ਹੈ।
ਹਾਲਾਂਕਿ 20 ਅਪ੍ਰੈਲ ਨੂੰ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਲੌਕਡਾਊਨ ਨਾ ਹੋਵੇ ਇਸ ਲਈ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਅਤੇ ਲੌਕਡਾਊਨ ਆਖ਼ਰੀ ਬਦਲ ਹੋਵੇਗਾ।
ਇਹ ਵੀ ਪੜ੍ਹੋ: